SBP GROUP

SBP GROUP

Search This Blog

Total Pageviews

ਆਪ' ਦੀਆਂ ਨੀਤੀਆਂ 'ਤੇ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਤੀ ਹਲਕੇ ਦੇ ਲੋਕਾਂ ਦਾ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ 'ਚ ਸ਼ਾਮਲ ਦਾ ਸਿਲਸਿਲਾ ਵੱਡੀ ਪੱਧਰ 'ਤੇ ਜਾਰੀ

ਜਲੰਧਰ, 04 ਮਈ  : ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੈਕੇ 'ਆਪ' ਨੂੰ ਜਲੰਧਰ ਜ਼ਿਮਨੀ ਚੋਣ ਲਈ ਹਲਕੇ ਵਿੱਚ ਵੱਡੀ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ ਅਤੇ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਦਾ ਰਾਹ ਪੱਧਰਾ ਹੋ ਰਿਹਾ ਹੈ। ਜਿਵੇਂ ਜਿਵੇਂ ਚੋਣ ਦਾ ਦਿਨ ਨੇੜੇ ਆ ਰਿਹਾ ਹੈ, 'ਆਪ' ਵਿੱਚ ਸ਼ਾਮਲ ਹੋਣ ਵਾਲਿਆਂ ਨਾਲ ਪਾਰਟੀ ਦਾ ਕਾਫ਼ਲਾ ਵੱਧਦਾ ਜਾ ਰਿਹਾ ਹੈ।  ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਆਮ ਆਦਮੀ ਪਾਰਟੀ ਪਾਰਟੀ ਵਲੋਂ ਵਿੱਢੀ ਗਈ ਚੋਣ ਮੁਹਿੰਮ ਨੂੰ ਲੈਕੇ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਹਲਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਲੋਕ 'ਆਪ' ਵਿੱਚ ਸ਼ਾਮਲ ਹੋ ਗਏ।


ਆਮ ਆਦਮੀ ਪਾਰਟੀ ਵਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਬਣਾਏ ਗਏ ਚੋਣ ਦਫ਼ਤਰ ਵਿਖੇ ਹਲਕੇ ਦੀਆਂ ਵੱਖ ਵੱਖ ਜਥੇਬੰਦੀਆਂ ਸਮੇਤ ਆਮ ਲੋਕਾਂ ਨੇ 'ਆਪ' ਦਾ ਲੜ ਫੜ੍ਹਿਆ। ਮੰਤਰੀ ਹਰਪਾਲ ਸਿੰਘ ਚੀਮਾਂ ਸਮੇਤ 'ਆਪ' ਆਗੂ ਜਗਰੂਪ ਸਿੰਘ ਸੇਖਵਾਂ ਅਤੇ ਸਟੀਫ਼ਨ ਕਲੇਰ ਨੇ ਉਨ੍ਹਾਂ ਸਾਰਿਆਂ ਨੂੰ 'ਆਪ' ਦੇ ਚੋਣ ਦਫ਼ਤਰ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਤਬਕੇ ਦੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ 'ਆਪ' ਵਿੱਚ ਸ਼ਾਮਲ ਹੋਣ ਵਾਲੇ ਸੱਜਣਾ ਦਾ ਪਾਰਟੀ ਵਿੱਚ ਪੂਰਾ ਮਾਨ  ਸਤਿਕਾਰ ਕੀਤਾ ਜਾਵੇਗਾ। ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜੇਤੂ ਬਣਾਉਣ ਦਾ ਦਾਅਵਾ ਕੀਤਾ।  

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ  ਭਾਰਤ ਚਾਹਲ ਤੱਲਣ (ਸ਼੍ਰੋਮਣੀ ਅਕਾਲੀ ਦਲ ਤੱਲਣ), ਨਰੇਸ਼ ਕੁਮਾਰ (ਸਵਾਮੀ ਵਿਵੇਕਾਨੰਦ ਕ੍ਰਿਕੇਟ ਕਲੱਬ), ਡਾਕਟਰ ਅਮਰਜੀਤ ਰਾਏ (ਕਾਂਗਰਸੀ ਨੇਤਾ ਪ੍ਰਾਗਪੁਰ ), ਨਰਿੰਦਰ ਨਰਿਆ (ਜਲੰਧਰ ਕੈਂਟ- ਮੀਤ ਪ੍ਰਧਾਨ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ), ਸ਼ੁਭਮ ਚੌਹਾਨ (ਯੂਥ ਪ੍ਰਧਾਨ ਪੰਜਾਬ), ਲਖਵੀਰ ਸਿੰਘ (ਸਾਈਂ ਸਕਿਉਰਿਟੀ) ਗੁਰਮੀਤ ਸਿੰਘ (ਸਾਬਕਾ ਪੰਚ ਪਿੰਡ ਕੁੱਕੜ), ਅਨੂਪ ਸਿੰਘ (ਐਕਸ ਸਰਵਿਸਮੈਨ  ਮੈਨ- ਹੈਡ ਗ੍ਰੰਥੀ ਕਾਲਾ ਸੰਘਿਆ), ਹਰਮੇਸ਼ ਲਾਲ (ਪੰਚ ਭੱਟੀਆਂ), ਪੰਕਜ ਰਿਸ਼ੀ (ਪ੍ਰਧਾਨ ਮਾਰਕੀਟ ਕਮੇਟੀ ਤੱਲਣ), ਜਯੋਤੀ (ਲੇਬਰ ਕਰਾਈਸ ਚਰਚ), ਐਵੀ ਨਾਹਰ (ਕੈਂਟ ਬਾਡੀ ਬਿਲਡਿੰਗ ਕਲੱਬ), ਸਜਾਵਲ (ਸ਼ਹਿਰ ਦੁਰਗਾ ਪੂਜਾ  ਕਮੇਟੀ ਗੋਰਾਇਆ), ਰਾਮ ਅਯੁਧਿਆ (ਛਠ ਪੂਜਾ ਕਮੇਟੀ ਗੁਰਾਇਆ), ਸੰਜੇ ਕੁਮਾਰ (ਪਰਵਾਸੀ ਯੂਨੀਅਨ ਗੁਰਾਇਆ),             

ਸੁਸ਼ੀਲ ਕੁਮਾਰ (ਸਕੱਤਰ ਪਰਵਾਸੀ ਯੂਨੀਅਨ ਗੁਰਾਇਆ), ਅਜੈ ਕੁਮਾਰ (ਸਪੋਰਟਸ ਕਲੱਬ ਅੱਟਾ), ਜਲਵੇਸ਼ਵਰ ਜੀ ਤੇ ਰਵੀਕੁਮਾਰ (ਜੈ ਦੁਰਗਾ ਜਗਰਾਤਾ ਕਮੇਟੀ ਗੁਰਾਇਆ), ਸੂਰਜ ਅਗਰਵਾਲ (ਅਗਰਵਾਲ ਸਭਾ) ਮੁਹਮੰਦ ਸਲੀਮ (ਪਿੰਡ ਗੌਹੀਰ), ਲਿਆਕਤ ਅਲੀ (ਪਿੰਡ ਉਗੀ), ਰਾਜੇਸ਼ ਕੁਮਾਰ (ਗੁਰਾਇਆ), ਗੁਰਪ੍ਰੀਤ ਜੱਸੀ (ਗੋਪਾ), ਭਗਵਾਨ ਜੀ (ਗੁਰਾਇਆ), ਮੋਹਿਤ (ਜਲੰਧਰ ਕਮੇਟੀ), ਰਾਮ ਤੀਰਥ ਜੀ (ਪਿੰਡ ਮੰਡਾਂ) ਜਤਿਕ ਚਾਹਲ (ਤੱਲਣ), ਬਲਬੀਰ ਕੌਰ (ਪ੍ਰਧਾਨ ਮਹਿਲਾ ਮੰਡਲ ਮਿੱਠਾ ਪੁਰ), ਕੁਮਾਰੀ ਗੁਰਪ੍ਰੀਤ (ਸਟਾਈਲ ਸਟੂਡੀਓ), ਰਣਧੀਰ (ਸਮਾਰਟ ਬੀਜ ਨੈਟਵਰਕਿੰਗ), ਰਾਜਿੰਦਰ(ਰਾਮਾਂ ਮੰਡੀ) ਅਤੇ ਵੱਡੀ ਗਿਣਤੀ ਵਿੱਚ ਆਮ ਲੋਕ ਹਾਜ਼ਰ ਸਨ।

No comments:


Wikipedia

Search results

Powered By Blogger