Wednesday, June 21, 2023

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ 22 ਜੂਨ ਨੂੰ

 ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ 

ਐੱਸ.ਏ.ਐੱਸ. ਨਗਰ, 21 ਜੂਨ :  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਡੀ.ਬੀ.ਈ.ਈ., ਐਸ.ਏ.ਐਸ. ਨਗਰ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੌਕੇ ਮੁੱਹਈਆ ਕਰਵਾਉਣ ਲਈ ਮਿਤੀ 16-02-2023 ਤੋਂ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ, ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ। 


ਇਸੇ ਲੜੀ ਤਹਿਤ ਮਿਤੀ 22-06-2023 ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਕਮਰਾ ਨੰ: 461, ਤੀਜੀ ਮੰਜ਼ਿਲ, ਡੀ.ਸੀ.ਕੰਪਲੈਕਸ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਵਿਖੇ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ। 

ਇਸ ਵਿੱਚ ਡੀ.ਬੀ.ਈ.ਈ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਰਿਲਾਇੰਸ ਨਿਪੋਨ ਇੰਸੋਰੈਂਸ ਅਤੇ ਰਿਲਾਇੰਸ ਕੰਪਨੀ, ਫੋਨ ਪੇਅ, ਸ਼ੌਪ ਐਂਡ ਸਰਵਿਸਿਜ਼, ਡੀ. ਮਾਰਟ ਅਤੇ ਅਮਰ ਉਜਾਲਾ ਵਲੋਂ ਭਾਗ ਲਿਆ ਜਾਵੇਗਾ, ਜਿਸ ਵਿੱਚ ਪ੍ਰਾਰਥੀਆਂ ਲਈ ਕਸਟਮਰ ਕੇਅਰ ਐਗਜ਼ੀਕਿਊਟਿਵ, ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ, ਸੇਲਜ਼ ਅਤੇ ਮਾਰਕਿਟਿੰਗ ਐਗਜ਼ੀਕਿਊਟਿਵ, ਰਿਲੇਸ਼ਨਸ਼ਿਪ ਅਫਸਰ, ਪਿੱਕਰ ਆਦਿ ਸੈਕਟਰਾਂ ਵਿੱਚ ਆਸਾਮੀਆਂ ਉਪਲੱਬਧ ਹੋਣਗੀਆਂ, ਜਿਸ ਵਿੱਚ ਮੈਟ੍ਰਿਕ, ਬਾਰ੍ਹਵੀਂ, ਗ੍ਰੈਜੂਏਟ (ਕਿਸੇ ਵੀ ਸਟਰੀਮ ਵਿੱਚ) ਪ੍ਰਾਰਥੀ ਭਾਗ ਲੈ ਸਕਦੇ ਹਨ। 

ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ, ਡੀ.ਬੀ.ਈ.ਈ., ਨੇ ਦੱਸਿਆ ਕਿ  ਡੀ.ਬੀ.ਈ.ਈ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ (ਸਰਕਾਰੀ ਛੁੱਟੀ ਦੀ ਸੂਰਤ ਵਿੱਚ ਇਕ ਦਿਨ ਪਹਿਲਾਂ/ਬਾਅਦ) ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜ਼ੋਰ ਯਤਨ ਜਾਰੀ ਰਹਿਣਗੇ।

ਉਨ੍ਹਾਂ ਨੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜਿਊਮ/ ਰੇਜ਼ਮੇਅ ਦੀਆਂ 5-6 ਕਾਪੀਆਂ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger