ਐਸ.ਏ.ਐਸ ਨਗਰ 15 ਜੂਨ : ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਐਸ. ਏ. ਐਸ. ਨਗਰ ਦੀ ਅਗਵਾਈ ਹੇਠ ਪਿੰਡ ਨਡਿਆਲੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਅਤੇ ਝੋਨੇ ਦੀ ਵਟਾ ਉਪਰ ਲਵਾਈ ਸਬੰਧੀ ਕੈੰਪ ਲੱਗਿਆ | ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਲੇਬਰ ਦੀ ਦਿੱਕਤ ਅਤੇ ਖਰਚਾ ਬਿਲਕੁਲ ਨਹੀਂ ਹੁੰਦਾ
ਇਸ ਸਮੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪਾਣੀ ਦਾ ਪੱਧਰ ਦਿਨ ਪਰ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਉਸਨੂੰ ਝੋਨੇ ਦੀ ਸਿੱਧੀ ਬਿਜਾਈ ਨਾਲ ਰੋਕਿਆ ਜਾ ਸਕਦਾ ਹੈ| ਇਸ ਮੌਕੇ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਰਿਣਵਾ ਨੇ ਮਕੀ ਦੇ ਬੀਜ ਤੇ ਸਬਸੀਡੀ ਬਾਰੇ ਦੱਸਿਆ l ਉਚੇਚੇ ਤੌਰ ਤੇ ਆਏ ਸਾਬਕਾ ਖੇਤੀਬਾੜੀ ਅਫ਼ਸਰ ਡਾਕਟਰ ਦਲੇਰ ਸਿੰਘ ਨੇ ਝੋਨਾ ਵੱਟਾਂ ਉੱਪਰ ਲਗਾਕੇ ਪਾਣੀ ਦੀ ਬੱਚਤ ਬਾਰੇ ਦੱਸਿਆ ਉਹਨਾ ਕਿਸਾਨਾ ਨੂੰ ਜ਼ੋਰ ਦਿੱਤਾ
ਕਿ ਸੁਕਾ ਕੱਦੂ ਕਰਕੇ ਪਿੰਡ ਨਾਡਆਲੀ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਸਫਲ ਤਜ਼ਰਬਾ ਕੀਤਾ ਹੈ ਇਸ ਨੂੰ ਹੋਰ ਕਿਸਾਨ ਅਪਣਾਕੇ ਖੇਤੀ ਖਰਚੇ ਬਚਾਕੇ ਅਮਦਨ ਵਿਚ ਵਾਧਾ ਕਰਨਾ ਚਾਹੀਦਾ ਹੈ l ਇਸ ਮੌਕੇ ਡਾ. ਸੁੱਚਾ ਸਿੰਘ ਖੇਤੀਬਾਡ਼ੀ ਵਿਸਥਾਰ ਅਫਸਰ ਆਰਗੈਨਿਕ ਖੇਤੀ ਲਈ ਕਿਸਾਨਾ ਨੂੰ ਜਾਗਰੂਕ ਕੀਤਾ l ਡਾ. ਸੁਭਕਰਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਝੋਨਾ ਮਿਥੀ ਮਿਤੀ ਤੋਂ ਪਹਿਲਾ ਨਾ ਲਾਉਣ ਦੀ ਅਪੀਲ ਕੀਤੀ l ਇਸ ਮੌਕੇ ਡਾ.ਜਗਦੀਪ ਸਿੰਘ ਬੀ ਟੀ ਐਮ ਨੇ ਆਤਮਾ ਸਕੀਮ ਬਾਰੇ ਕਿਸਾਨਾ ਨੂੰ ਦੱਸਿਆ lਇਸ ਮੌਕੇ ਕਿਸਾਨ ਗੁਰਪ੍ਰੀਤ ਸਿੰਘ, ਬਲਵੰਤ ਸਿੰਘ ਅਤੇ ਹੋਰ ਕਿਸਾਨ ਵੀ ਹਾਜਰ ਸਨ


No comments:
Post a Comment