Monday, June 19, 2023

ਪਾਵਰ ਆਫ ਅਟਾਰਨੀ ਬਲੱਡ ਰਿਲੇਸ਼ਨ ਵਿੱਚ ਨਹੀਂ ਲੱਗੇਗੀ ਫੀਸ

ਚੰਡੀਗੜ੍ਹ, 19 ਜੂਨ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਈ ਅਹਿਮ ਵੱਡੇ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਕੱਢਣ ਦਾ ਫੈਸਲਾ ਕੀਤਾ ਗਿਆ। 


ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਐਸੋਏਟਿਡ ਪ੍ਰੋਫੈਸਰ ਹਨ ਉਨ੍ਹਾਂ ਦੀ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜਿਹੜੇ ਉਮਰ ਵਿੱਚ ਵਾਧਾ ਕੀਤਾ ਗਿਆ ਹੈ ਇਹ ਉਹ ਹੀ ਸਾਲ ਹਨ, ਜਦੋਂ ਪਿਛਲੀਆਂ ਸਰਕਾਰਾਂ ਸਮੇਂ ਧਰਨੇ ਦੇ ਰਹੇ ਸਨ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੀ ਨਿਯਮਾਂਵਲੀ ਕੈਬਨਿਟ ਵਿੱਚ ਪਾਸ ਕੀਤੀ ਗਈ ਹੈ। ਪਾਵਰ ਆਫ ਅਟਾਰਨੀ ਬਲੱਡ ਰਿਲੇਸ਼ਨ ਵਿੱਚ ਹੋਵੇਗੀ, ਜਿਸ ਵਿੱਚ  ਦਾਦਾ, ਦਾਦੀ, ਪਿਤਾ, ਮਾਤਾ, ਪਤਨੀ ਵਿੱਚ ਜੇਕਰ ਹੋਵੇਗੀ ਤਾਂ ਉਹ ਮੁਫਤ ਹੋਵੇਗੀ। ਜੇਕਰ ਇਸ ਤੋਂ ਬਾਹਰ ਦਿੱਤੀ ਜਾਵੇਗੀ ਤਾਂ ਉਸ ਉਤੇ 2 ਫੀਸਦੀ ਫੀਸ ਲਗਾਈ ਜਾਵੇਗੀ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger