Tuesday, June 6, 2023

ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਵਿਰੋਧ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦਿੱਤਾ ਸਪੱਸ਼ਟੀਕਰਨ

 ਚੰਡੀਗੜ੍ਹ,6 ਜੂਨ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਊਯਾਰਕ ਵਿੱਚ ਆਪਣੇ ਵਿਰੋਧ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਾਈਵ ਹੋ ਕੇ ਸਪੱਸ਼ਟੀਕਰਨ ਦਿੱਤਾ ਹੈ।ਵੜਿੰਗ ਨੇ ਦੱਸਿਆ ਕਿ ਇਹ ਵੀਡੀਓ ਬਣਾਉਣਾ ਸੋਚੀ ਸਮਝੀ ਸਾਜ਼ਿਸ਼ ਸੀ।ਵੜਿੰਗ ਨੇ ਕਿਹਾ ਕਿ ਮੈਂ ਵਿਰੋਧ ਦਾ ਵੀਡੀਓ ਦੇਖਿਆ, ਜਿਸ ਤੋਂ ਬਾਅਦ ਮੈਨੂੰ ਲਾਈਵ ਹੋਣਾ ਪਿਆ। ਵੀਡੀਓ ਇੱਕ ਸਰਦਾਰ ਦੀ ਸੀ। ਸਰਦਾਰ ਕਹਿ ਰਿਹਾ ਸੀ ਕਿ ਸਿੱਖਾਂ ਨਾਲ ਪੰਗਾ ਲੈਣਾ ਠੀਕ ਨਹੀਂ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸਿੱਖ ਕੋਈ ਉੱਪਰੋਂ ਨਹੀਂ ਆਇਆ। ਅਸੀਂ ਸਾਰੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਹੀ ਲੋਕ ਹਾਂ।


 ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਇੱਕ ਬੱਚੇ ਨੂੰ ਭੇਜਿਆ ਗਿਆ ਸੀ ਅਤੇ ਖੁਦ ਕੋਈ ਨਹੀਂ ਆਇਆ।ਬਾਹਰ ਖੜ੍ਹੇ ਹੋ ਕੇ ਖਾਲਿਸਤਾਨ ਦੇ ਨਾਅਰੇ ਲਗਾਉਂਦੇ ਰਹੇ। ਰਾਜਾ ਵੜਿੰਗ ਅੱਜ ਵੀ ਤੇ ਕੱਲ੍ਹ ਵੀ ਖਾਲਿਸਤਾਨ ਦੇ ਖਿਲਾਫ ਹੈ। ਨਾ ਤਾਂ ਖਾਲਿਸਤਾਨ ਬਨਣਾ ਹੈ ਅਤੇ ਨਾ ਹੀ ਬਨਣ ਦੇਣਾ ਹੈ। ਕਿਉਂਕਿ ਇਸ ਦਾ ਕੋਈ ਰੋਡਮੈਪ ਨਹੀਂ ਹੈ। ਅਸੀਂ ਭਾਰਤੀ ਹਾਂ ਇਸ ਲਈ ਅਸੀਂ ਇਸ ਦੀ ਰੱਖਿਆ ਕਰਦੇ ਰਹਾਂਗੇ।ਅਜਿਹੇ ਵਿਰੋਧ ਕਰਨ ਵਾਲੇ ਲੋਕ ਦਿਹਾੜੀ ‘ਤੇ ਆਉਂਦੇ ਹਨ ਉਹਨਾਂ ਨੂੰ ਆਪਣਾ ਕੰਮ ਦਿਖਾਉਣਾ ਪੈਂਦਾ ਹੈ ਅਤੇ ਉਹਨਾਂ ਨੂੰ ਦਿਹਾੜੀ ਮਿਲਦੀ ਹੈ। ਇਸੇ ਲਈ ਕਹਿ ਰਿਹਾ ਸੀ, ਭੱਜ ਗਿਆ,ਭਜਾ ਦਿੱਤਾ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger