ਐੱਸ.ਏ.ਐੱਸ. ਨਗਰ, 2 ਜੂਨ : ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਸ੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਆਤਮਾ ਸਕੀਮ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ, ਅਧਿਕਾਰੀਆਂ, ਅਗਾਂਹ ਵਧੂ ਕਿਸਾਨ ਅਤੇ ਕਿਸਾਨ ਮਿੱਤਰਾਂ ਨੂੰ ਕੁਦਰਤੀ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਜਿਲਾਂ ਪ੍ਰਬੰਧਕੀ ਕੰਪਲੈਕਸ ਦੇ ਰੂਮ ਨੰਬਰ 535 ਵਿੱਚ ਟ੍ਰੇਨਿੰਗ ਦਿੱਤੀ ਗਈ।
ਡਾ. ਬਲਬੀਰ ਸਿੰਘ ਖੱਦਾ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਅਗਵਾਈ ਹੇਠ ਮਾਹਿਰਾਂ ਦੀ ਟੀਮ ਵਿੱਚ ਡਾ. ਮੁਨੀਸ਼ ਸ਼ਰਮਾ ਸਹਾਇਕ ਪ੍ਰੋਫੈਸਰ ਬਾਗਬਾਨੀ ਨੇ ਕੁਦਰਤੀ ਖੇਤੀ ਦੇ ਆਧਾਰ ਬਾਰੇ ਜਾਣੂੰ ਕਰਵਾਉਂਦੇ ਹੋਏ ਬੀਜ ਅਮ੍ਰਿਤ, ਜੀਵ ਅਮ੍ਰਿਤ, ਘਣ ਜੀਵ ਅਮ੍ਰਿਤ, ਮਲਚਿੰਗ ਅਤੇ ਵਾਫਸਾਂ ਬਾਰੇ ਵਿਸਥਾਰ ਵਿੱਚ ਦੱਸਿਆ।
ਡਾ. ਹਰਮੀਤ ਕੌਰ ਸਹਾਇਕ ਪ੍ਰੋਫੈਸਰ ਕੇ.ਵੀ.ਕੇ ਨੇ ਦੱਸਿਆ ਕਿ ਕਿਸ ਤਰ੍ਹਾਂ ਕੁਦਰਤੀ ਖੇਤੀ ਰਸਾਇਣਿਕ ਅਤੇ ਜੈਵਿਕ ਖੇਤੀ ਤੋਂ ਭਿੰਨ ਹੈ। ਉਨ੍ਹਾਂ ਫਸਲਾਂ /ਸਬਜ਼ੀਆਂ ਵਿੱਚ ਕੀੜੇ ਅਤੇ ਬਿਮਾਰੀਆਂ ਦੀ ਰੋਥਕਾਮ ਲਈ ਨੀਮ ਸੂਤਰ, ਬ੍ਰਹਮ ਸੂਤਰ, ਅਗਨੀਅਤ , ਉੱਲੀਨਾਸ਼ਕ ਆਦਿ ਬਣਾਉਣ ਦੀ ਵਿਧੀ ਸਾਂਝੀ ਕੀਤੀ।
ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਦੱਸਿਆ ਗਿਆ ਕਿ ਜ਼ਮੀਨ,ਫ਼ਸਲ ਅਤੇ ਚੋਗਿਰਦੇ ਨੂੰ ਸਹੀ ਰੱਖਣ ਲਈ ਕੁਦਰਤੀ ਖੇਤੀ ਇੱਕ ਵਧੀਆਂ ਉਪਰਾਲਾ ਸਾਬਿਤ ਹੋਵੇਗਾ।
ਇਸ ਟ੍ਰੇਨਿੰਗ ਵਿੱਚ ਡਾ. ਗੁਰਦਿਆਲ ਕੁਮਾਰ, ਏ.ਡੀ.ੳ ਨੇ ਦੱਸਿਆ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਨੈਸ਼ਨਲ ਨੈਚੂਰਲ ਫਾਰਮਿੰਗ ਮਿਸ਼ਨ ਜਿਲ੍ਹੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਫਾਰਮ ਸਕੂਲ ਲਗਾਏ ਜਾਣਗੇ ਅਤੇ 50 ਕਿਸਾਨਾਂ ਦਾ ਕਲੱਸਟਰ ਤਿਆਰ ਕੀਤਾ ਜਾਵੇਗਾ ਤਾਂ ਜੋ ਕਿਸਾਨ ਕੁਦਰਤੀ ਖੇਤੀ ਨੂੰ ਅਪਣਾ ਸਕਣ।
ਸ਼੍ਰੀਮਤੀ ਸ਼ਿਖਾ ਸਿੰਗਲਾ ਡੀ.ਪੀ.ਡੀ. ਆਤਮਾ ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਜ਼ਹਿਰ ਤੋਂ ਮੁਕਤ ਖੇਤੀ ਕਰਨ ਲਈ ਕੁਦਰਤੀ ਖੇਤੀ ਨੂੰ ਅਪਨਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਜ਼ਹਿਰਾਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।
ਇਸ ਟ੍ਰੇਨਿੰਗ ਵਿੱਚ ਕੇ.ਵੀ.ਕੇ., ਖੇਤੀਬਾੜੀ ਵਿਭਾਗ, ਆਤਮਾ ਸਕੀਮ ਦਾ ਸਟਾਫ ਅਤੇ ਕਿਸਾਨ ਸ੍ਰੀ ਦੀਦਾਰ ਸਿੰਘ,ਸ੍ਰੀ ਰਾਜਵੀਰ ਸਿੰਘ, ਸ੍ਰੀ ਗੁਰਪ੍ਰਕਾਸ਼ ਸਿੰਘ, ਸ੍ਰੀ ਹਰਜਿੰਦਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।


No comments:
Post a Comment