SBP GROUP

SBP GROUP

Search This Blog

Total Pageviews

Sunday, June 4, 2023

ਅਧਿਕਾਰੀਆਂ ਨੂੰ ਸਰਕਾਰੀ ਸਕੀਮਾਂ ਨਾਲ ਸਬੰਧਤ ਬਕਾਇਆ ਦਰਖਾਸਤਾਂ ਦੇ ਨਿਪਟਾਰੇ ਦੇ ਨਿਰਦੇਸ਼

ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀ ਮੀਟਿੰਗ

ਐਸ.ਏ.ਐਸ.ਨਗਰ, 04  ਜੂਨ : ਮੋਹਾਲੀ ਬਲਾਕ ਸਬੰਧੀ ਬੈਂਕਰਜ਼ ਕਮੇਟੀ ਦੀ ਮੀਟਿੰਗ ਲੀਡ ਬੈਂਕ ਦਫਤਰ, ਐਸ.ਏ.ਐਸ.ਨਗਰ ਵੱਲੋਂ ਸਰਕਲ ਦਫਤਰ, ਪੰਜਾਬ ਨੈਸ਼ਨਲ ਬੈਂਕ, ਐਸ.ਏ.ਐਸ.ਨਗਰ ਵਿਖੇ ਮਾਰਚ ਤਿਮਾਹੀ ਸਬੰਧੀ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ, ਜਿਸ ਵਿੱਚ ਸਾਰੇ ਬੈਂਕਾਂ ਦੇ ਸ਼ਾਖਾ ਇੰਚਾਰਜਾਂ ਨੇ ਭਾਗ ਲਿਆ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।

ਮੀਟਿੰਗ ਦੀ ਪ੍ਰਧਾਨਗੀ ਸ. ਸੰਜੀਤ ਕੁਮਾਰ ਕੌਂਡਲ, ਡਿਪਟੀ ਸਰਕਲ ਹੈੱਡ, ਪੰਜਾਬ ਨੈਸ਼ਨਲ ਬੈਂਕ, ਐਸ.ਏ.ਐਸ.ਨਗਰ ਅਤੇ ਸ. ਐਮ ਕੇ ਭਾਰਦਵਾਜ, ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਐਸ.ਏ.ਐਸ.ਨਗਰ, ਸ਼. ਮਨੀਸ਼ ਗੁਪਤਾ ਡੀ.ਡੀ.ਐਮ ਨਾਬਾਰਡ ਅਤੇ ਆਰਸੇਟੀ ਦੇ ਡਾਇਰੈਕਟਰ ਅਮਨਦੀਪ ਸਿੰਘ ਵੀ ਮੀਟਿੰਗ ਵਿੱਚ ਹਾਜ਼ਰ ਸਨ। ਐਲ.ਡੀ.ਐਮ., ਸ਼੍ਰੀ ਐਮ ਕੇ ਭਾਰਦਵਾਜ ਨੇ ਸਾਰੇ ਭਾਗੀਦਾਰਾਂ ਦਾ  ਸਵਾਗਤ ਕਰਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ।


ਸ਼ਾਖਾ ਦੇ ਅਹੁਦੇਦਾਰਾਂ ਨੂੰ ਖੇਤੀਬਾੜੀ ਅਤੇ ਕਮਜ਼ੋਰ ਸੈਕਟਰ ਵਿੱਚ ਹੋਰ ਸਖ਼ਤ ਮਿਹਨਤ ਕਰਨ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਸਰਕਾਰੀ ਸਕੀਮਾਂ ਨਾਲ ਸਬੰਧਤ ਸਾਰੀਆਂ ਲੰਬਿਤ ਅਰਜ਼ੀਆਂ ਦਾ ਨਿਪਟਾਰਾ ਕਰਨ। ਸਵੈ ਸਹਾਇਤਾ ਸਮੂਹ ਕ੍ਰੈਡਿਟ ਲਿੰਕੇਜ ਅਤੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ, ਪ੍ਰਧਾਨ ਮੰਤਰੀ ਸਵਾਨੀਧੀ ਵਰਗੀਆਂ ਸਕੀਮਾਂ ਸਬੰਧੀ ਬਕਾਏ ਨਿਬੇੜਨ ਲਈ ਕਿਹਾ ਗਿਆ। ਲਾਈਨ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਬੈਂਕ ਸ਼ਾਖਾਵਾਂ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਢੁਕਵੇਂ ਮੰਚ 'ਤੇ ਕਰਨ ਲਈ ਵੀ ਬੇਨਤੀ ਕੀਤੀ ਗਈ।

ਸ੍ਰੀ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਨੇ ਪੀ.ਐਮ.ਈ.ਜੀ.ਪੀ ਸਕੀਮ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਯੋਜਨਾਵਾਂ ਵਿੱਚ ਵੀ ਤੇਜ਼ੀ ਨਾਲ ਅੱਗੇ ਵਧਣ ਤਾਂ ਜੋ ਆਉਣ ਵਾਲੇ ਵਿੱਤੀ ਸਾਲ ਵਿੱਚ ਸਾਲਾਨਾ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ।

ਸਾਰੇ ਯੋਗ ਵਿਅਕਤੀਆਂ ਲਈ ਪ੍ਰਧਾਨ ਮੰਤਰੀ ਜਨ ਸੁਰੱਖਿਆ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਅਟਲ ਪੈਨਸ਼ਨ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਕਵਰ ਨੂੰ ਯਕੀਨੀ ਬਣਾਉਣ ਸਬੰਧੀ ਮੁਹਿੰਮ ਬਾਰੇ ਬੋਲਦਿਆਂ ਸ਼੍ਰੀ ਸੰਜੀਤ ਕੁਮਾਰ ਕੌਂਡਲ ਏਜੀਐਮ, ਪੰਜਾਬ ਨੈਸ਼ਨਲ ਬੈਂਕ ਲਈ  ਨੇ ਸਾਰੇ ਬੈਂਕਰਾਂ ਨੂੰ ਇਸ ਦਿਸ਼ਾ ਵਿੱਚ ਨਿੱਗਰ ਕਦਮ ਚੁੱਕਣ ਦੀ ਬੇਨਤੀ ਕੀਤੀ। 

ਉਨ੍ਹਾਂ ਨੇ ਬੈਂਕਿੰਗ ਭਾਈਚਾਰੇ ਨੂੰ ਉਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਦੀ ਬੇਨਤੀ ਕੀਤੀ ਜਿਨ੍ਹਾਂ ਕੋਲ ਕੋਈ ਬੈਂਕ ਖਾਤਾ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਕਿ ਬੈਂਕਰ 100 ਪ੍ਰਤੀਸ਼ਤ ਪ੍ਰਾਪਤੀ ਦੇ ਮਨ ਨਾਲ ਅੱਗੇ ਵਧਣ।


ਸ਼੍ਰੀ ਐਮ ਕੇ ਭਾਰਦਵਾਜ, ਚੀਫ ਐਲਡੀਐਮ ਨੇ ਇਹ ਵੀ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹਾ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਵਿਸਥਾਰ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ। ਪਰ ਸਾਨੂੰ ਸਾਰਿਆਂ ਨੂੰ ਜਾਗਰੂਕਤਾ ਕੈਂਪ ਲਗਾ ਕੇ ਸਾਰੇ ਰਹਿ ਗਏ ਗਾਹਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਜ਼ਿਲ੍ਹੇ ਦਾ ਬੈਂਕਿੰਗ ਬਾਬਤ 100 ਪ੍ਰਤੀਸ਼ਤ ਡਿਜ਼ੀਟਲੀਕਰਨ ਕੀਤਾ ਜਾ ਸਕੇ।

ਨਾਬਾਰਡ ਤੋਂ ਮਨੀਸ਼ ਗੁਪਤਾ ਨੇ ਕਿਹਾ ਕਿ ਬੈਂਕਾਂ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਯੋਜਨਾ, ਸੰਯੁਕਤ ਦੇਣਦਾਰੀ ਸਮੂਹਾਂ ਸਬੰਧੀ ਪੜਚੋਲ ਕਰਨੀ ਚਾਹੀਦੀ ਹੈ ਜਿੱਥੇ ਗਾਹਕ ਨੂੰ ਪੂੰਜੀ ਸਬਸਿਡੀਆਂ ਜਾਂ ਵਿਆਜ ਦੀ ਸਬਸਿਡੀ ਦਰ ਨਾਲ ਤੁਰੰਤ ਕਰਜ਼ਾ ਮਿਲਦਾ ਹੈ। ਮੀਟਿੰਗ ਦੀ ਸਮਾਪਤੀ ਧਨਵਾਦ ਦੇ ਮਤੇ ਨਾਲ ਕੀਤੀ ਗਈ।

No comments:


Wikipedia

Search results

Powered By Blogger