ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਜੁਲਾਈ ; ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 16 ਅਤੇ 17 ਜੁਲਾਈ ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ ਖਰੜ ਦੇ ਏਰੀਆ ਵਿੱਚ ਪੈਂਦੀ ਸਰਪੰਚ ਕਲੋਨੀ, ਭਾਗੋਮਾਜਰਾ ਵਿੱਚ ਦੋ ਨਾ-ਮਾਲੂਮ ਵਿਅਕਤੀਆ ਵੱਲੋ ਅਨੂਜ ਪੁੱਤਰ ਰਾਜੇਸ ਕੁਮਾਰ ਵਾਸੀ ਭਿਵਾਨੀ, ਹਰਿਆਣਾ ਦੇ ਮਕਾਨ ਨੰਬਰ: 652 ਸਰਪੰਚ ਕਲੋਨੀ ਭਾਗੋ ਮਾਜਰਾ ਜਿਲ੍ਹਾ ਮੋਹਾਲੀ ਦਾ ਉਸ ਦੇ ਘਰ ਅੰਦਰ ਦਾਖਲ ਹੋ ਕੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਸਾਥੀ ਪ੍ਰਨੀਤਨੂੰ ਜਖਮੀ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ: 208 ਮਿਤੀ 17-07-2023 ਅ/ਧ 307,302,34 ਭ:ਦ:, 25-54-59 ਅਸਲਾ ਐਕਟ, ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਡਾ: ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿਮੁਕੱਦਮਾ ਉਕਤ ਸਬੰਧੀ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ, ਸ਼੍ਰੀ ਮਨਪ੍ਰੀਤ ਸਿੰਘ ਕਪਤਾਨ ਪੁਲਿਸ (ਦਿਹਾਤੀ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ। ਜੋ ਦੋਰਾਨੇ ਤਫਤੀਸ਼ ਇੰਸ. ਸ਼ਿਵ ਕੁਮਾਰ ਇੰਚਾਰਜ, ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਇਸ ਕਤਲ ਦੇ ਕੇਸ ਨੂੰ ਟਰੇਸ ਕਰਦੇ ਹੋਏ ਦੋ ਨੋਜਵਾਨਾਉਜਵਲ ਭਾਰਦਵਾਜ ਉੱਰਫ ਉਜੀ ਅਤੇ ਕਰਮਦੀਪ ਸ਼ੀਓਰਨ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰਾ ਅਤੇ ਮੋਟਰਸਾਈਕਲ ਨੂੰ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਮੁੱਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆ ਵੱਲੋ ਆਪਣੀ ਨਿੱਜੀ ਰੰਜਿਸ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤ ਹੈ। ਦੋਸ਼ੀਆ/ਬ੍ਰਾਮਦਗੀ ਦਾ ਵੇਰਵਾ ਨਿਮਨ ਲਿਖਤ ਅਨੁਸਾਰ ਹੈ:
ਉਨ੍ਹਾਂ ਦੱਸਿਆ ਕਿ ਉਜਵਲ ਭਾਰਦਵਾਜ ਉੱਰਫ ਉਜੀ ਪੁੱਤਰ ਮਨੋਜ ਕੁਮਾਰ ਵਾਸੀ #54, ਸ਼ਾਂਤ ਨਗਰ, ਕੋਂਟ ਰੋਡ, ਥਾਣਾ ਇੰਡਸਟੀ ਏਰੀਆ, ਜ਼ਿਲ੍ਹਾ ਭਿਵਾਨੀਣ ਹਰਿਆਣਾ, ਕਰਮਦੀਪ ਸ਼ੀਓਰਨ ਪੁੱਤਰ ਦੀਦਾਰ ਸਿੰਘ ਵਾਸੀ ਮਕਾਨ ਨੰਬਰ: 331, ਨਿਊ ਪੁਲਿਸ ਲਾਈਨ ਹਿਸਾਰ, ਥਾਣਾ ਸਦਰ ਹਿਸਾਰ, ਹਰਿਆਣਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ।
ਉਨ੍ਹਾਂ ਦੱਸਿਆ ਦੋਸ਼ੀਆਂ ਕੋਲੋ ਪਿਸਟਲ .32 ਬੋਰ 02, ਜਿੰਦਾ ਰੋਂਦ .32 ਬੋਰ 02, ਸਪਲੈਂਡਰ ਮੋਟਰਸਾਇਕਲ ਨੰਬਰ HR16-K-9141 (ਵਾਰਦਾਤ ਵਿੱਚ ਵਰਤਿਆ) ਦੀ ਬ੍ਰਾਮਦਗੀ ਕੀਤੀ ਗਈ।
No comments:
Post a Comment