ਐੱਸ.ਏ.ਐੱਸ ਨਗਰ 01 ਸਤੰਬਰ :ਡਿਪਟੀ ਕਮਿਸ਼ਨਰ ਸਾਹਿਬਜਾਦਾ ਅਜੀਤ ਸਿੰਘ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜਾਣਕਾਰੀ ਦਿੱਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕਿ ਇਸ ਦੇ ਸੁਚੱਜੇ ਪ੍ਰਬੰਧ ਕਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਦੀ ਆਨਲਾਇਨ ਅਰਜੀਆਂ ਦੇਣ ਦੀ ਮਿਤੀ 18 ਅਗਸਤ 2023 ਨੁੰ ਸਮਾਪਤ ਹੋ ਗਈ ਸੀ। ਭਾਰਤ ਸਰਕਾਰ ਵੱਲੋਂ ਵਿਅਕਤੀਗਤ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ਅਤੇ ਸਹਿਕਾਰੀ ਸਭਾਵਾਂ/ ਪੰਚਾਇਤਾਂ/ ਐਫ.ਪੀ.ਓ./ ਕਿਸਾਨ ਗਰੁੱਪਾਂ ਨੂੰ 80 ਪ੍ਰਤੀਸ਼ਤ ਸਬਸਿਡੀ ਤੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਸੂਚੀ ਵਿੱਚ ਸਰਫੇਸ ਸੀਡਰ ਮਸ਼ੀਨ ਦੀ ਖ੍ਰੀਦ ਨੂੰ ਸ਼ਾਮਿਲ ਕੀਤਾ ਗਿਆ ਹੈ
ਜੋ ਕਿ ਪਹਿਲਾ ਦਿੱਤੀਆ ਜਾ ਰਹੀਆਂ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾਂ ਦੇ ਮੁਕਾਬਲੇ ਛੋਟੇ ਟਰੈਕਟਰਾਂ ਨਾਲ ਵੀ ਚਲਾਈ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਮਸ਼ੀਨ ਨਾਲ 2 ਏਕੜ ਪ੍ਰਤੀ ਘੰਟਾ ਬਿਜਾਈ ਦੇ ਹਿਸਾਬ ਨਾਲ 16 ਏਕੜ ਪ੍ਰਤੀ ਦਿਨ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਖ੍ਰੀਦ ਲਈ ਕਿਸਾਨਾਂ ਪਾਸੋਂ ਅਰਜੀਆਂ ਦੀ ਮੰਗ ਮਿਤੀ 10 ਸਤੰਬਰ 2023 ਤੱਕ ਕੀਤੀ ਜਾ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਬੰਧਤ ਵਿਭਾਗ ਨੂੰ ਆਨਲਾਇਨ ਪੋਰਟਲ ਖੋਲ੍ਹਣ ਲਈ ਕਿਹਾ ਗਿਆ ਹੈ। ਇਸ ਲਈ ਚਾਹਵਾਨ ਕਿਸਾਨ ਮਿਤੀ 2 ਸਤੰਬਰ 2023 ਤੋਂ 10 ਸਤੰਬਰ 2023 ਤੱਕ agrimachinerypb.com ਸਾਈਟ ਤੇ ਆਨਲਾਇਨ ਅਰਜੀਆਂ ਰਾਹੀਂ ਅਪਲਾਈ ਕਰ ਸਕਦੇ ਹਨ।
No comments:
Post a Comment