Monday, September 18, 2023

ਸਰਕਾਰੀ ਸਿਹਤ ਸੰਸਥਾਵਾਂ ’ਚ ‘ਆਯੁਸ਼ਮਾਨ ਭਵ’ ਮੁਹਿੰਮ ਜ਼ੋਰ-ਸ਼ੋਰ ਨਾਲ ਸ਼ੁਰੂ

 ਐਸ.ਏ.ਐਸ ਨਗਰ, 18 ਸਤੰਬਰ : ਆਯੁਸ਼ਮਾਨ ਭਵ’ ਮੁਹਿੰਮ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਯੁਸ਼ਮਾਨ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਅੱਜ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਿਆ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਜਿਥੇ ਹਰ ਯੋਗ ਲਾਭਪਾਤਰੀ ਦਾ ਸਿਹਤ ਬੀਮਾ ਕਾਰਡ ਅਤੇ ‘ਆਭਾ’ ਪਛਾਣ ਖਾਤਾ ਬਣਾਇਆ ਜਾਣਾ ਹੈ, ਉਥੇ ਲੋਕਾਂ ਨੂੰ ਅੰਗ ਦਾਨ, ਖ਼ੂਨ ਦਾਨ, ਗ਼ੈਰ-ਸੰਚਾਰੀ ਬੀਮਾਰੀਆਂ, ਤਪਦਿਕ ਆਦਿ ਸਬੰਧੀ ਜਾਗਰੂਕ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।


 ਇਹ ਮੁਹਿੰਮ 2 ਅਕਤੂਬਰ ਤਕ ਚੱਲੇਗੀ ਜਿਸ ਨੂੰ ‘ਸੇਵਾ ਪਖਵਾੜਾ’ ਦਾ ਨਾਮ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਗਏ। ਇਸ ਤੋਂ ਇਲਾਵਾ ਕਈ ਪਿੰਡਾਂ ਵਿਚ ਸਿਹਤ ਮੇਲੇ ਵੀ ਲਗਾਏ ਗਏ ਜਿਸ ਦੌਰਾਨ ਸਿਹਤ ਕਾਮਿਆਂ ਨੇ ਲੋਕਾਂ ਨੂੰ ਅੰਗ ਅਤੇ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਕਈ ਸਰਕਾਰੀ ਸੰਸਥਾਵਾਂ ਵਿਚ ਸਫ਼ਾਈ ਮੁਹਿੰਮ ਵੀ ਚਲਾਈ ਗਈ। ਲੋਕਾਂ ਨੂੰ ਵੱਖ-ਵੱਖ ਬੀਮਾਰੀਆਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵੀ ਜਾਣਕਾਰੀ ਦਿਤੀ ਗਈ।  

     ਜ਼ਿਕਰਯੋਗ ਹੈ ਕਿ ਇਹ ਮੁਹਿੰਮ ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦਾ ਮੰਤਵ ਵੱਖ-ਵੱਖ ਸਿਹਤ ਯੋਜਨਾਵਾਂ ਬਾਰੇ ਜਾਗਰੂਕਤਾ ਵਧਾਉਣਾ ਅਤੇ ਪਿੰਡਾਂ ਤੇ ਸ਼ਹਿਰਾਂ ’ਚ ਵੱਧ ਤੋਂ ਵੱਧ ਅਹਿਮ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਇਸ ਮੁਹਿੰਮ ਦੌਰਾਨ ਕਈ ਸਿਹਤ ਸਰਗਰਮੀਆਂ ਕੀਤੀਆਂ ਜਾਣੀਆਂ ਹਨ। ਮੁਹਿੰਮ ਦੇ ਤਿੰਨ ਮੁੱਖ ਹਿੱਸੇ ਹਨ ਜਿਵੇਂ ਆਯੁਸ਼ਮਾਨ ਆਪਕੇ ਦਵਾਰ 3.0 ਜਿਸ ਤਹਿਤ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਜਾਣਗੇ 

ਜਿਨ੍ਹਾਂ ਜ਼ਰੀਏ ਉਹ 5 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਹਾਸਲ ਕਰਨਗੇ। ਦੂਜਾ ਹਿੱਸਾ ਹੈ ਆਯੁਸ਼ਮਾਨ ਮੇਲੇ  ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰ ਪੱਧਰ ’ਤੇ ਹਰ ਹਫ਼ਤੇ ਲਗਾਏ ਜਾਣਗੇ। ਤੀਜਾ ਹਿੱਸਾ ਹੈ ਆਯੁਸ਼ਮਾਨ ਸਭਾ ਜਿਸ ਤਹਿਤ ਵੱਖ ਵੱਖ ਸਿਹਤ ਸਕੀਮਾਂ ਬਾਰੇ ਜਾਗਰੂਕਤਾ ਵਧਾਉਣ ਲਈ ਪਿੰਡ/ਵਾਰਡ ਪੱਧਰ ’ਤੇ ਗ੍ਰਾਮ ਸਭਾ ਜਾਂ ਵਾਰਡ ਸਭਾਵਾਂ ਕੀਤੀਆਂ ਜਾਣਗੀਆਂ।

        ਸਿਵਲ ਸਰਜਨ ਨੇ ਲੋਕਾਂ ਨੂੰ ਸੱਦਾ ਦਿਤਾ ਕਿ ਉਹ ਪੂਰੇ ਉਤਸ਼ਾਹ ਨਾਲ ਇਸ ਅਹਿਮ ਮੁਹਿੰਮ ਦਾ ਹਿੱਸਾ ਬਣਨ ਤਾਕਿ ਹਰ ਵਿਅਕਤੀ ਤਕ ਮੁਫ਼ਤ ਸਿਹਤ ਸੇਵਾਵਾਂ ਪਹੁੰਚਾਈਆਂ ਜਾ ਸਕਣ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਮੁਹਿੰਮ ਪਹਿਲਾਂ ਹੀ ਚੱਲ ਰਹੀ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਵਿਸਤਾਰ ਹੈ ਜਿਸ ਤਹਿਤ ਯੋਗ ਲਾਭਪਾਤਰੀਆਂ ਦੇ ਆਯੁਸ਼ਮਾਨ ਕਾਰਡ ਬਣਾ ਕੇ ਉਨ੍ਹਾਂ ਨੂੰ 5 ਲੱਖ ਰੁਪਏ ਤਕ ਦਾ ਮੁਫ਼ਤ ਸਿਹਤ ਬੀਮਾ ਕਵਰੇਜ ਦਿਤਾ ਜਾ ਰਿਹਾ ਹੈ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger