SBP GROUP

SBP GROUP

Search This Blog

Total Pageviews

ਭਾਜਪਾ ਨਾਲ ਪੰਜ ਮੰਗਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਗਠਜੋੜ ਕੀਤਾ ਤਾਂ ਸਹੀ ਨਹੀਂ : ਸੁਖਬੀਰ ਸਿੰਘ ਬਾਦਲ

ਮੋਹਾਲੀ, 02 ਸਤੰਬਰ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ’ਚ ਗਠਜੋੜ ਟੁੱਟੇ ਨੂੰ ਲਗਭਗ 2 ਸਾਲ ਹੋਣ ਵਾਲੇ ਹਨ। ਹਾਲ ਦੀ ਘੜੀ ਇਹ ਗਠਜੋੜ ਹੁੰਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਭਾਵੇਂ ਖ਼ਬਰਾਂ ਆ ਰਹੀਆਂ ਹਨ ਕਿ ਜਲਦ ਹੀ ਗਠਜੋੜ ਹੋ ਜਾਵੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਅਤਿ-ਭਰੋਸੇਯੋਗ ਸੂਤਰਾਂ ਨੇ ਇੱਥੇ ਦੱਸਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੇ ਅੱਧਿਓਂ ਵੱਧ ਮੈਂਬਰ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਸ਼ਬਦਾਂ ’ਚ ਆਖ ਦਿੱਤਾ ਹੈ ਕਿ ਜੇਕਰ ਭਾਜਪਾ ਨਾਲ ਪੰਜ ਮੰਗਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਗਠਜੋੜ ਕੀਤਾ ਤਾਂ ਸਹੀ ਨਹੀਂ ਠਹਿਰਾਇਆ ਜਾ ਸਕਦਾ।


ਅਸੀਂ ਅਕਾਲੀ ਇਨ੍ਹਾਂ ਮੰਗਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਪਿੰਡਾਂ ’ਚ ਕਿਹੜੇ ਮੂੰਹ ਨਾਲ ਜਾਵਾਂਗੇ। ਇਹ ਮੰਗਾਂ ਕਿਹੜੀਆਂ ਹਨ, ਇਨ੍ਹਾਂ ਬਾਰੇ ਦੱਸਿਆ ਕਿ ਪਹਿਲੀ ਮੰਗ ਪ੍ਰਧਾਨ ਮੰਤਰੀ ਮੋਦੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਆਪ ਐਲਾਨ ਕਰ ਕੇ ਵਾਅਦਾ ਨਾ ਨਿਭਾਉਣਾ, ਦੂਜੀ ਮੰਗ ਭਾਖੜਾ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਮੈਂਬਰੀ ਬਹਾਲ ਕਰਵਾਉਣਾ, ਤੀਜੀ ਚੰਡੀਗੜ੍ਹ ’ਚ ਹਰਿਆਣਾ ਨੂੰ ਦਿੱਤੀ ਵਿਧਾਨ ਸਭਾ ਲਈ ਜ਼ਮੀਨ ਵਾਪਸ ਕਰਾਵਉਣਾ, ਚੌਥੀ ਹਰਿਆਣੇ ’ਚ ਸ਼੍ਰੋਮਣੀ ਕਮੇਟੀ ਵਿਰੋਧੀਆਂ ਦੀ ਮਦਦ ਕਰਨਾ ਤੇ ਅਕਾਲੀਆਂ ’ਚ ਪਾੜਾ ਪਾਉਣਾ, ਉਸ ’ਚ ਪਸ਼ਚਾਤਾਪ ਕਰਵਾਉਣਾ, ਪੰਜਵੀਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਠੇਂਗਾ ਦਿਖਾਉਣਾ ਆਦਿ ਮੰਗਾਂ ਹਨ, ਜਿਨ੍ਹਾਂ ਨੂੰ ਅਮਲ ’ਚ ਲਿਆਉਣਾ ਹੈ।

ਸੂਤਰਾਂ ਨੇ ਦੱਸਿਆ ਕਿ ਸ਼ਾਇਦ ਇਸੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਦੀ ਅੱਜ-ਕੱਲ੍ਹ ਭਾਜਪਾ ਪ੍ਰਤੀ ਤਿੱਖੀ ਬਿਆਨਬਾਜ਼ੀ ਆਉਣੀ ਸ਼ੁਰੂ ਹੋ ਗਈ ਹੈ। ਜਿਵੇਂ ‘ਬਣਾਉਣੇ ਆਂ ਤੁਹਾਨੂੰ ਵੱਡਾ ਭਰਾ’, ਬੀ. ਜੇ. ਪੀ. ਨੇ ਮੁਸਲਮਾਨਾਂ ਦੀ ਮਸਜਿਦ ਢਾਹੀ ਆਦਿ ਕਾਰਿਆਂ ਬਾਰੇ ਖੁੱਲ੍ਹ ਕੇ ਬੋਲਣਾ ਚਰਚਾ ’ਚ ਆਉਣ ਲੱਗ ਗਿਆ ਹੈ, ਜਦੋਂਕਿ ਸੂਤਰਾਂ ਨੇ ਦੱਸਿਆ ਕਿ ਭਾਜਪਾ ਪੰਜਾਬ ’ਚ ਅਕਾਲੀਆਂ ਨਾਲ ਗਠਜੋੜ ਚਾਹੁੰਦੀ ਹੈ ਅਤੇ ਸਾਰੀਆਂ ਮੰਗਾਂ ’ਤੇ ਵੀ ਅਮਲ ਕਰ ਸਕਦੀ ਹੈ ਪਰ ਅਕਾਲੀ ਦਲ ਨੂੰ ਆਪਣਾ ਚਿਹਰਾ ਬਦਲਣ ਲਈ ਆਖ ਰਹੀ ਹੈ, ਜੋ ਅਕਾਲੀ ਦਲ ’ਚ ਹਾਲ ਦੀ ਘੜੀ ਨਾਮੁਮਕਿਨ ਹੈ।

No comments:


Wikipedia

Search results

Powered By Blogger