ਭਗਤ ਸਿੰਘ ਸਟੂਡੈਂਟ ਯੂਨੀਅਨ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਦੇ ਕੋਹੜ ਅਤੇ ਵਿਦਿਅਕ ਸੰਸਥਾਵਾਂ ਦੀ ਲੁੱਟ ਤੋਂ ਬਚਾਉਣ ਲਈ ਉਪਰਾਲੇ ਤੇਜ਼: ਰਾਜਬੀਰ ਸਿੰਘ ਰਾਜ਼ੀ
ਖਰੜ 16 ਸਤੰਬਰ : ਭਗਤ ਸਿੰਘ ਸਟੂਡੈਂਟ ਯੂਨੀਅਨ ( ਬੀ.ਐਸ.ਐਸ.ਯੂ ) ਵੱਲੋਂ ਜਿਲ੍ਹਾ ਮੁਹਾਲੀ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ । ਇਸ ਦੋਰਾਨ ਗੱਲਬਾਤ ਕਰਦਿਆਂ ਭਗਤ ਸਿੰਘ ਸਟੂਡੈਂਟ ਯੂਨੀਅਨ ਦੇ ਸਰਪ੍ਰਸਤ ਰਾਜਵੀਰ ਸਿੰਘ ਰਾਜੀ ਨੇ ਦੱਸਿਆ ਕਿ ਨੌਜਵਾਨਾਂ ਦੀ ਭਲਾਈ ਲਈ ਇਸ ਸੰਸਥਾ ਦਾ ਗਠਨ ਕੀਤਾ ਗਿਆ ਸੀ ।
ਸੰਸਥਾ ਦੇ ਨੁਮਾਇੰਦਿਆਂ ਵੱਲੋਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਖੇਡਾਂ ਅਤੇ ਨਸ਼ੇ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਆਏ ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਕੀਤੀ ਜਾਂਦੀ ਲੁੱਟ ਤੋਂ ਬਚਾਉਣ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਸ਼ੇ ਦੇ ਕੋਹੜ ਨੂੰ ਠੱਲ ਪਾਉਣ ਲਈ ਭਾਂਵੇ ਪੰਜਾਬ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਪਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਆਪਣਾ ਬਣਦਾ ਰੋਲ ਨਿਭਾਉਣਾ ਪਵੇਗਾ ।ਇਸੇ ਨੂੰ ਦੇਖਦਿਆਂ ਉਹਨਾਂ ਆਖਿਆ ਕਿ ਜੇਕਰ ਕੋਈ ਨੌਜਵਾਨ ਨਸ਼ੇ ਰੂਪੀ ਬਿਮਾਰੀ ਨਾਲ ਗ੍ਰਸਤ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਉਕਤ ਨੌਜਵਾਨ ਦੀ ਪਹਿਚਾਣ ਗੁਪਤ ਰੱਖ ਕੇ ਉਸ ਦਾ ਇਲਾਜ ਮੁਫ਼ਤ ਕਰਾਇਆ ਜਾਵੇਗਾ। ਬਾਹਰੀ ਸੂਬਿਆਂ ਤੋਂ ਆਏ ਵਿਦਿਆਰਥੀਆਂ ਦੀ ਜੇਕਰ ਉਸ ਦੀ ਸੰਸਥਾਵਾਂ ਵੱਲੋਂ ਵਾਧੂ ਫੀਸਾਂ ਜਾਂ ਤਰਾਂ ਤਰਾਂ ਦੇ ਜੁਰਮਾਨੇ ਪਾ ਕੇ ਲੁੱਟਖਸੁੱਟ ਕੀਤੀ ਜਾਂਦੀ ਹੈ, ਅਜਿਹੇ ਵਿਦਿਆਰਥੀ ਵੀ ਸੰਪਰਕ ਕਰਨ ਤਾਂ ਜੋ ਉਹਨਾਂ ਦੀ ਮੈਨੇਜਮੈਂਟ ਨਾਲ ਤਾਲਮੇਲ ਕਰਕੇ ਲੁੱਟ ਬੰਦ ਕਰਵਾਈ ਜਾ ਸਕੇ । ਸੰਸਥਾ ਵੱਲੋਂ ਵਿਦਿਆਰਥੀਆਂ ਦੀ ਮੱਦਦ ਲਈ ਇਸ ਮੌਕੇ ਇੱਕ
ਹੈਲਪ ਲਾਈਨ ਨੰਬਰ 93892-00001 ਜਾਰੀ
ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਧਨਵੀਰ ਬਿੱਲਾ ਖੂਨੀਮਾਜਰਾ , ਲਵੀ ਲੋਹਟ, ਹਨੀ ਖਰੜ, ਧੀਰਾ ਮਹਿਦੂਦਾਂ, ਧੀਰ ਝੰਜੇੜੀ, ਰਿਸ਼ੀ ਕੌਸ਼ਲ, ਗੁਰੀ ਰੋਪੜ , ਬੈਂਸ ਪੜਛ ,ਮਨਜੀਤ ਸੋਨਾ, ਕੁਲਵਿੰਦਰ ਸਿੰਘ ਗੋਲੀ ਹਾਜ਼ਿਰ ਸਨ।
No comments:
Post a Comment