ਖਰੜ, 14 ਸਤੰਬਰ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ 'ਮੇਰੀ ਮਿੱਟੀ-ਮੇਰਾ ਦੇਸ਼' ਅਭਿਆਨ ਦੇ ਤਹਿਤ ਹਲਕਾ ਖਰੜ ਦੇ ਮੰਡਲ ਖਰੜ-3 ਦੇ ਮੰਡਲ ਪ੍ਰਧਾਨ ਸੁਖਬੀਰ ਰਾਣਾ ਅਤੇ ਮੁਹਿੰਮ ਦੇ ਪ੍ਰਭਾਰੀ ਜਿਲ੍ਹਾ ਸਕੱਤਰ ਦੀਪਕ ਰਾਣਾ ਦੀ ਅਗਵਾਈ ਵਿੱਚ ਪਿੰਡ ਝੰਜੇੜੀ ਦੇ ਪਵਿੱਤਰ ਸਥਾਨਾਂ ਅਤੇ ਘਰਾਂ ਤੋਂ ਮਿੱਟੀ ਲਈ ਗਈ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਉਪ-ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਅਤੇ ਸੂਬਾ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਬੋਲਦਿਆਂ ਬਲਬੀਰ ਸਿੰਘ ਸਿੱਧੂ ਕਿਹਾ ਕਿ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਕਰੋੜਾਂ ਬਹਾਦਰ ਮਹਾਂਪੁਰਸ਼ਾਂ, ਸ਼ਹੀਦਾਂ ਨੂੰ ਸਨਮਾਨਿਤ ਕਰਨ ਲਈ ਸ਼ੁਰੂ ਕੀਤੀ ਗਈ‘ਮੇਰੀ ਮਿੱਟੀ-ਮੇਰਾ ਦੇਸ਼' ਮੁਹਿੰਮ ਹੁਣ ਲੋਕਾਂ ਦੀ ਮੁਹਿੰਮ ਬਣ ਗਈ ਹੈ। ਦੇਸ਼ ਦੀ ਮਿੱਟੀ ਬਹਾਦਰੀ ਦੀ ਅਟੁੱਟ ਵਿਰਾਸਤ ਅਤੇ ਭਵਿੱਖ ਲਈ ਇੱਕ ਪ੍ਰੇਰਨਾਦਾਇਕ ਨੀਂਹ ਰੱਖੇਗੀ। ਦੇਸ਼ ਭਰ ਦੇ ਪਿੰਡਾਂ ਵਿੱਚੋਂ ਇਕੱਠੀ ਕੀਤੀ ਮਿੱਟੀ ਨਾਲ ਰਾਸ਼ਟਰੀ ਗੋਰਵ ਅਤੇ ਏਕਤਾ ਦੇ ਪ੍ਰਤੀਕ ਵਜੋਂ‘ਅੰਮ੍ਰਿਤ ਵਾਟਿਕਾ’ ਬਣਾਉਣ ਲਈ ਅੱਜ ਪਿੰਡ ਝੰਜੇੜੀ ਤੋਂ ਮਿੱਟੀ ਲੈ ਕੇ ਸ਼ੁਰੂਆਤ ਕੀਤੀ।
ਇਸ ਮੌਕੇ ਬੋਲਦਿਆਂ ਨਰਿੰਦਰ ਰਾਣਾ ਨੇ ਕਿਹਾ ਕਿ 'ਮੇਰੀ ਮਿੱਟੀ-ਮੇਰਾ ਦੇਸ਼' ਮੁਹਿੰਮ ਦਾ ਉਦੇਸ਼ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਆਜ਼ਾਦੀ ਘੁਲਾਟੀਆਂ ਅਤੇ ਨਾਇਕਾਂ ਦਾ ਸਨਮਾਨ ਕਰਨਾ ਹੈ।
ਇਸ ਮੌਕੇ ਹਾਜ਼ਰ ਜਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ, ਮੰਡਲ ਜਨਰਲ ਸਕੱਤਰ ਪੰਚ ਕੂਸ਼ ਰਾਣਾ, ਮੰਡਲ ਉਪ-ਪ੍ਰਧਾਨ ਕਰਮਜੀਤ ਸਿੰਘ ਸਿੱਧੂ ਅਤੇ ਡਾਕਟਰ ਕਰਮਜੀਤ ਸਿੰਘ ਕੋਮਲ, ਰਕੇਸ਼ ਕੁਮਾਰ ਹੈਪੀ ਰਾਣਾ ,ਰਾਮ ਸਰੂਪ, ਹਰਪਾਲ ਰਾਣਾ, ਨੰਬਰਦਾਰ ਸ਼ਿਵਚਰਨ, ਜਗਦੀਸ਼ ਸਿੰਘ, ਦਿਲਬਾਗ ਸਿੰਘ, ਸੂਬੇਦਾਰ ਧਰਮਵੀਰ ਸਿੰਘ, ਮਨੋਜ ਰਾਣਾ, ਪਰਮਜੀਤ ਸਿੰਘ, ਮੱਕੜ ਸਿੰਘ ਰਾਣਾ, ਛਤਰਪਾਲ,ਨੰਬਰਦਾਰ ਸ਼ਿਵਰਾਮ, ਜਗਤਾਰ ਸਿੰਘ, ਜਸਪਾਲ ਰਾਣਾ, ਅਸ਼ਵਨੀ ਰਾਣਾ, ਜੈਪਾਲ ਰਾਣਾ, ਸੰਜੂ ਰਾਣਾ, ਰਾਮ ਸਿੰਘ ਰਾਣਾ, ਧੂਮ ਸਿੰਘ, ਰਾਜ ਕੁਮਾਰ, ਰਣਬੀਰ ਸਿੰਘ, ਜਗਮਾਲ ਰਾਣਾ, ਹਰਕੇਸ਼ ਸਿੰਘ ਆਦਿ ਹਾਜ਼ਰ ਸਨ।
No comments:
Post a Comment