ਮਾਜਰੀ/ ਐੱਸ.ਏ.ਐੱਸ. ਨਗਰ, 06 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਮਾਜਰੀ ਵਿਚ ਕਾਰਵਾਈਆਂ ਜਾ ਰਹੀਆਂ ਖੇਡਾਂ ਵਿਚ ਵਾਲੀਵਾਲ ਲੜਕੇ ਅੰਡਰ 17 ਵਿਚ ਪਹਿਲਾ ਸਥਾਨ ਸ.ਸ.ਸ.ਸ. ਤਿਊੜ, ਦੂਜਾ ਸਥਾਨ ਸ.ਸ.ਸ.ਸ. ਮੁਲਾਂਪੁਰ ਅਤੇ ਤੀਜਾ ਸਥਾਨ ਡੀਏਵੀ ਕੁਰਾਲੀ ਨੇ ਹਾਸਲ ਕੀਤਾ।
ਵਾਲੀਬਾਲ ਅੰਡਰ 21 ਲੜਕੇ ਵਰਗ ਵਿਚ ਪਹਿਲਾ ਸਥਾਨ ਖਾਲਸਾ ਸਕੂਲ ਕੁਰਾਲੀ,
ਦੂਜਾ ਸਥਾਨ ਕਰਤਾਰਪੁਰ ਅਤੇ
ਤੀਜਾ ਐਨ.ਪੀ.ਐਸ. ਕੁਰਾਲੀ ਨੇ ਹਾਸਲ ਕੀਤਾ।
ਕਬੱਡੀ ਸਰਕਲ ਲੜਕੇ ਅੰਡਰ 17 ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹੁ਼ਸ਼ਿਆਰਪੁਰ ਕਲੱਬ,
ਦੂਜਾ ਸਥਾਨ ਤੀੜਾ ਅਤੇ ਤੀਜਾ ਸਥਾਨ ਬਹਿਲੋਲਪੁਰ ਦੀ ਟੀਮ ਨੇ ਹਾਸਲ ਕੀਤਾ।
ਅੰਡਰ 21-30 ਲੜਕੇ ਦੇ ਮੁਕਾਬਲੇ ਵਿਚ
ਪਹਿਲਾ ਸਥਾਨ ਹੁ਼ਸ਼ਿਆਰਪੁਰ ਕਲੱਬ,
ਦੂਜਾ ਸਥਾਨ ਪੜੋਲ ਅਤੇ ਤੀਜਾ ਸਥਾਨ ਤੀੜਾ ਦੀ ਟੀਮ ਨੇ ਹਾਸਲ ਕੀਤਾ।
ਸ਼ਾਟਪੁੱਟ ਦੇ ਅੰਡਰ 14 ਵਰਗ ਦੇ ਮੁਕਾਬਲੇ ਵਿਚ ਕੰਗਨਾ ਨੇ ਪਹਿਲਾ, ਅੰਡਰ 21 ਵਰਗ ਦੇ ਮੁਕਾਬਲੇ ਵਿਚ ਮਨਜੋਤ ਸਿੰਘ, ਹਰਮਨਦੀਪ ਸਿੰਘ ਅਤੇ ਗੁਰਕੀਰਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ 21-30 ਵਰਗ ਦੇ ਮੁਕਾਬਲੇ ਵਿਚ ਗੁਰਪ੍ਰੀਤ ਸਿੰਘ ਨੇ ਬਾਜ਼ੀ ਮਾਰੀ। ਅੰਡਰ 31-40 ਵਰਗ ਵਿੱਚ ਸਰਬਜੀਤ ਸਿੰਘ, ਅੰਕੁਰ ਕੁਮਾਰ ਅਤੇ ਕਿਰਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 41-55 ਮਹਿਲਾ ਵਰਗ ਵਿੱਚ ਸੁਖਵਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ। ਅੰਡਰ 41-55 ਪੁਰਸ਼ ਵਰਗ ਵਿੱਚ ਦਵਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ।
ਐੱਸ.ਡੀ.ਐਮ. ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ ਹੈ ਤੇ ਇਸ ਦੇ ਬਹੁਤ ਹੀ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ ਤੇ ਅੱਗੇ ਵੀ ਬਹੁਤ ਵਧੀਆ ਸਿੱਟੇ ਨਿਕਲਣਗੇ। ਉਹਨਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਖੇਡਾਂ ਵਿਚ ਖੇਡਾਂ ਦੀ ਭਾਵਨਾ ਨਾਲ ਖੇਡਣ।
ਉਹਨਾਂ ਆਸ ਪ੍ਰਗਟਾਈ ਕਿ ਬਲਾਕ ਪੱਧਰ ਉੱਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀ ਜ਼ਿਲ੍ਹਾ ਪੱਧਰ ਉੱਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
No comments:
Post a Comment