ਡੇਰਾਬਸੀ, 06 ਸਤੰਬਰ: ਖੇਡਾਂ ਵਤਨ ਪੰਜਾਬੀ ਦੀਆਂ ਸੀਜ਼ਨ 2 ਤਹਿਤ ਹੋ ਰਹੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਡੀ ਐਮ ਡੇਰਾਬਸੀ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਖਿਡਾਰੀਆਂ ਦੀਆਂ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ।
ਐੱਸ ਡੀ ਐਮ ਨੇ ਦੱਸਿਆ ਕਿ ਬਲਾਕ ਡੇਰਾਬਸੀ ਦੇ ਮੁਕਾਬਲਿਆਂ ਤਹਿਤ ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ ਵਿਚ ਪਹਿਲਾ ਸਥਾਨ ਸ.ਹ.ਸ. ਹਸਨਪੁਰ, ਦੂਜਾ ਸਥਾਨ ਸ.ਹ.ਸ. ਮੁਕੰਦਪੁਰ ਨੇ ਅਤੇ ਤੀਜਾ ਸਥਾਨ ਸ.ਹ.ਸ. ਦੱਪਰ ਨੇ ਹਾਸਲ ਕੀਤਾ।
ਅੰਡਰ-17 ਲੜਕੇ ਦੇ ਮੁਕਾਬਲੇ ਤਹਿਤ ਪਹਿਲਾ ਸਥਾਨ ਸ.ਹ.ਸ. ਹੁਲਕਾ, ਦੂਜਾ ਸਥਾਨ ਸ.ਸ.ਸ.ਸ. ਰਾਣੀ ਮਾਜਰਾ ਤੇ ਤੀਜਾ ਸਥਾਨ
ਸ.ਸ.ਸ.ਸ. ਲਾਲੜੂ ਮੰਡੀ ਨੇ ਹਾਸਲ ਕੀਤਾ।
ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੇ ਤਹਿਤ ਪਹਿਲਾ ਸਥਾਨ ਪਹਿਲਾਂ ਤਸਿੰਬਲੀ,
ਦੂਜਾ ਸਥਾਨ ਥ੍ਰੀ ਐਰੇ ਸਪੋਰਟਸ ਕਲੱਬ ਅਤੇ
ਤੀਜਾ ਸਥਾਨ ਹੰਡੇਸਰਾ ਨੇ ਹਾਸਲ ਕੀਤਾ।
ਅੰਡਰ 17 ਉਮਰ ਵਰਗ ਵਿਚ ਪਹਿਲਾ ਸਥਾਨ ਸ.ਸ.ਸ.ਸ. ਲਾਲੜੂ ਏ, ਦੂਜਾ ਸਥਾਨ ਜੌਲਾ ਕਲਾਂ ਅਤੇ ਤੀਜਾ ਸਥਾਨ ਬੱਲੋਪੁਰ ਨੇ ਹਾਸਲ ਕੀਤਾ।
ਅੰਡਰ-21 ਲੜਕੇ ਵਰਗ ਵਿਚ
ਪਹਿਲਾ ਸਥਾਨ ਤਸਿੰਬਲੀ, ਦੂਜਾ ਡੀ.ਏ.ਵੀ ਡੇਰਾਬੱਸੀ ਅਤੇ ਤੀਜਾ ਬੂਟਾ ਸਿੰਘ ਵਾਲਾ ਨੇ ਹਾਸਲ ਕੀਤਾ। ਉਮਰ ਵਰਗ ਵਰਗ 21-30 ਲੜਕੇ ਵਿਚ ਪਹਿਲਾ ਸਥਾਨ ਸ਼ਿਵ ਸ਼ੰਕਰ ਕਲੱਬ ਨੇ ਹਾਸਲ ਕੀਤਾ।
ਅੰਡਰ-14 ਲੜਕੀਆਂ ਵਿਚ ਪਹਿਲਾ ਸਥਾਨ ਸ਼ਹੀਦ ਗੁਰਪ੍ਰੀਤ ਸਿੰਘ ਅਕੈਡਮੀ ਧਰਮਗੜ,
ਦੂਜਾ ਸਥਾਨ ਸ.ਮਿ.ਸ. ਕੁੜਾਂ ਵਾਲਾ, ਡੇਰਾਬਸੀ ਨੇ ਹਾਸਲ ਕੀਤਾ। ਅੰਡਰ-17 ਲੜਕੀਆਂ ਵਿਚ
ਪਹਿਲਾਂ ਸਥਾਨ ਸ.ਸ.ਸ.ਸ. ਲਾਲੜੂ ਮੰਡੀ,
ਅੰਡਰ-21 ਉਮਰ ਵਰਗ ਲੜਕੀਆਂ ਵਿੱਚ
ਪਹਿਲਾ ਸਥਾਨ ਸ.ਸ.ਸ.ਸ. ਕੰਨਿਆ ਲਾਲੜੂ ਨੇ ਪ੍ਰਾਪਤ ਕੀਤਾ।
ਖੋ-ਖੋ ਅੰਡਰ-14 ਲੜਕੇ ਵਿਚ ਪਹਿਲਾ ਸਥਾਨ ਹੋਲੀ ਮੈਰੀ ਕਾਨਵੈਂਟ, ਦੂਜਾ ਬਨੂੜ ਅਤੇ ਤੀਜਾ ਹੋਲੀ ਮੈਰੀ ਬਨੂੜ, ਅੰਡਰ-17 ਲੜਕੇ ਵਰਗ ਵਿੱਚ ਪਹਿਲਾ ਸਥਾਨ ਰਾਮਪੁਰ ਸੈਣੀਆਂ,
ਦੂਜਾ ਹੋਲੀ ਮੈਰੀ ਕਾਨਵੈਂਟ ਅਤੇ
ਸਥਾਨ ਤੀਜਾ ਸਰਸਿਣੀ ਨੇ ਹਾਸਲ ਕੀਤਾ।
ਅੰਡਰ-21 ਲੜਕੇ ਉਮਰ ਵਰਗ ਵਿਚ
ਪਹਿਲਾ ਸਥਾਨ ਰਾਮਪੁਰ ਸੈਣੀਆਂ, ਅੰਡਰ-14 ਲੜਕੀਆਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਬਨੂੜ, ਦੂਜਾ ਹੋਲੀ ਮੈਰੀ ਕਾਨਵੈਂਟ, ਅੰਡਰ-17 ਲੜਕੀਆਂ ਦੇ ਮੁਕਾਬਲੇ ਵਿਚ
ਪਹਿਲਾ ਸਥਾਨ ਹੋਲੀ ਮੈਰੀ ਕਾਨਵੈਂਟ ਤੇ ਦੂਜਾ ਸਥਾਨ ਸ.ਸ.ਸ.ਸ. ਕੰਨਿਆ ਲਾਲੜੂ ਨੇ ਹਾਸਲ ਕੀਤਾ।
No comments:
Post a Comment