ਕਿਹਾ, ਖੇਡਾਂ ਨੂੰ ਲੈ ਕੇ ਖਿਡਾਰੀਆਂ ‘ਚ ਭਾਰੀ ਉਤਸ਼ਾਹ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 03 ਅਕਤੂਬਰ : ਨੌਜਵਾਨਾ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਸੀਜਨ-2 ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਬਹੁ-ਮੰਤਵੀ ਖੇਡ ਭਵਨ ਸੈਕਟਰ–78, ਮੋਹਾਲੀ ਅਤੇ ਖੇਡ ਭਵਨ ਸੈਕਟਰ–63, ਮੋਹਾਲੀ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਬਹੁ-ਮੰਤਵੀ ਖੇਡ ਭਵਨ ਸੈਕਟਰ–78, ਮੋਹਾਲੀ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਵਰਗ ਸਾਡੇ ਦੇਸ਼ ਦਾ ਭਵਿੱਖ ਹੈ ਅਤੇ ਸਾਡਾ ਭਵਿੱਖ ਸਾਨੂੰ ਅਗਾਂਹਵਧੂ ਤੇ ਸਕਾਰਾਤਮਕ ਸੋਚ ਵਾਲਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਾਡੀ ਨੌਜਵਾਨ ਪੀੜ੍ਹੀ ਮਾੜੀ ਕੁਰੀਤੀਆਂ ਵੱਲ ਨਾ ਜਾ ਕੇ ਖੇਡਾਂ ਨਾਲ ਜੁੜੇਗੀ। ਉਨ੍ਹਾਂ ਕਿਹਾ ਕਿ ਖੇਡਾਂ ਸ਼ਰੀਰਕ ਤੌਰ ‘ਤੇ ਤੰਦਰੁਸਤ ਤਾਂ ਬਣਾਉਂਦੀਆਂ ਹਨ ਬਲਕਿ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਬਦਾਉਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਕਿ ਖੇਡ ਵਿਚ ਜਿਤ ਹਾਰ ਤਾਂ ਚਲਦੀ ਰਹਿੰਦੀ ਹੈ ਪਰ ਸਹੀ ਖਿਡਾਰੀ ਉਹ ਹੀ ਹੁੰਦਾ ਹੈ ਜੋ ਜਿੱਤ ਹਾਰ ਨੂੰ ਭੁੱਲ ਕੇ ਸਿਰਫ ਆਪਣੀ ਖੇਡ ਵੱਲ ਧਿਆਨ ਦਿੰਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤੀ ਧਿਆਨ ਕੇਂਦਰਿਤ ਕਰਨ ਲਈ ਕਿਹਾ।
ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਅੱਜ ਚੌਥੇ ਦਿਨ ਹੋਏ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ ਫੁੱਟਬਾਲ ਫਾਈਨਲ ਵਿੱਚ ਅੰਡਰ 14 ਲੜਕੀਆਂ ਬੀ.ਐਸ. ਐਚ ਆਰੀਆ – ਪਹੀਲਾ ਸਥਾਨ, ਤੰਗੋਰੀ – ਦੂਜਾ ਸਥਾਨ ਅਤੇ ਵਿਦਿਆ ਵੈਲੀ ਸਕੂਲ – ਤੀਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਵਿੱਚ ਅੰਡਰ 17 ਲੜਕੀਆਂ ਬੀ.ਐਸ. ਐਚ ਆਰੀਆ – ਪਹੀਲਾ ਸਥਾਨ, ਖਾਲਸਾ ਕੁਰਾਲੀ– ਦੂਜਾ ਸਥਾਨ ਅਤੇ ਓਕਰੇਜ ਸਕੂਲ ਸਵਾੜਾ – ਤੀਜਾ ਸਥਾਨ ਹਾਸਿਲ ਕੀਤਾ।
ਇਸ ਦੇ ਨਾਲ ਹੀ ਬਾਸਕਿਟਬਾਲ ਅੰਡਰ 14 ਲੜਕੇ ਲਰਨਿੰਗ ਪਾਥ ਸਕੂਲ – ਪਹਿਲਾ ਸਥਾਨ, ਗਮਾਡਾ 78– ਦੂਜਾ ਸਥਾਨ ਅਤੇ ਸਹੋਮ ਬਾਸਕਿਟਬਾਲ ਅਕੈਡਮੀ ਜੀਰਕਪੂਰ- ਤੀਜਾ ਸਥਾਨ ਹਾਸਿਲ ਕੀਤਾ। ਬਾਸਕਿਟਬਾਲ ਅੰਡਰ 17 ਲੜਕੇ ਮੋਹਾਲੀ 78 – ਪਹਿਲਾ ਸਥਾਨ , ਮੋਹਾਲੀ ਵਾਰੀਰਅਸ– ਦੂਜਾ ਸਥਾਨ, ਲਰਨਿੰਗ ਪਾਥ ਸਕੂਲ - ਤੀਜਾ ਸਥਾਨ ਹਾਸਿਲ ਕੀਤਾ।
No comments:
Post a Comment