ਐਸ.ਏ.ਐਸ.ਨਗਰ, 31 ਅਕਤੂਬਰ : ਅੱਜ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਐਨ.ਐਸ.ਐਸ. ਯੂਨਿਟ ਵੱਲੋਂ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੀ ਅਗਵਾਈ ਹੇਠ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰੋ. ਸੁਨੀਲ ਕੁਮਾਰ ਦੁਆਰਾ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਾਰੇ ਦੱਸਦੇ ਹੋਏ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਅਤੇ ਉਹਨਾਂ ਦੁਆਰਾ ਦੇਸ਼ ਨੂੰ ਇੱਕ ਕਰਨ ਵਿੱਚ ਦਿੱਤੇ ਯੋਗਦਾਨ ਬਾਰੇ ਦੱਸਿਆ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਨਾਲ ਸਬੰਧਿਤ ਸਰਦਾਰ ਵੱਲਭ ਭਾਈ ਪਟੇਲ ਦੇ ਬਾਰੇ ਇੱਕ ਡਾਕੂਮੈਂਟਰੀ ਦਿਖਾਈ ਗਈ।
ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਦੁਆਰਾ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਬਾਰੇ ਦੱਸਦੇ ਹੋਏ ਉਹਨਾਂ ਨੂੰ ਦੇਸ ਦੀ ਤਰੱਕੀ ਲਈ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਏਕਤਾ ਨਾਲ ਸਬੰਧਿਤ ਸਹੁੰ ਚੁੱਕੀ ਗਈ ਅਤੇ ਵਿਦਿਆਰਥੀਆਂ ਵੱਲੋਂ ਹੱਥਾਂ ਵਿੱਚ ਹੱਥ ਫੜ ਕੇ ਇੱਕ ਮਨੁੱਖੀ ਚੇਨ ਬਣਾ ਕੇ 'ਰਨ ਫਾਰ ਯੂਨਿਟੀ' ਵੀ ਕੀਤੀ ਗਈ। ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਐਨ.ਐਸ.ਐਸ. ਕੰਨਵੀਨਰ ਡਾ.ਅਮਰਜੀਤ ਕੌਰ ,ਪ੍ਰੋ. ਬਲਜਿੰਦਰ ਸਿੰਘ,ਪ੍ਰੋ. ਕਿਰਨਪ੍ਰੀਤ , ਪ੍ਰੋ. ਬੋਮਿੰਦਰ ਕੌਰ ਅਤੇ 50 ਐਨ.ਐਸ.ਐਸ. ਵਲੰਟੀਅਰ ਵੀ ਸ਼ਾਮਿਲ ਸਨ ।
No comments:
Post a Comment