SBP GROUP

SBP GROUP

Search This Blog

Total Pageviews

ਵੋਟਰ ਸੂਚੀ ਦੀ ਸਰਸਰੀ ਸੁਧਾਈ ਸਬੰਧੀ ਬੂਥ ਪੱਧਰੀ ਸਪੈਸ਼ਲ ਕੈਂਪ 4 ਅਤੇ 5 ਨਵੰਬਰ ਨੂੰ

ਐਸ.ਏ.ਐਸ.ਨਗਰ, 02 ਨਵੰਬਰ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 27 ਅਕਤੂਬਰ 2023 ਤੋਂ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ 04 ਨਵੰਬਰ 2023 (ਸ਼ਨੀਵਾਰ) ਅਤੇ 05 ਨਵੰਬਰ 2023 (ਐਤਵਾਰ) ਨੂੰ ਬੀ.ਐਲ.ਓਜ਼ ਵੱਲੋਂ ਆਪਣੇ-ਆਪਣੇ ਪੋਲਿੰਗ ਬੂਥਾਂ ਤੇ ਆਮ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਕੈਂਪ ਲਗਾਏ ਜਾਣੇ ਹਨ। 


    ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਹਨਾਂ ਵੋਟਰਾਂ ਦੀ ਉਮਰ ਮਿਤੀ 01 ਦਸੰਬਰ 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਮਿਤੀ 04 ਨਵੰਬਰ 2023 ਅਤੇ 05 ਨਵੰਬਰ 2023 ਨੂੰ ਆਪਣੀ ਵੋਟ ਬਣਾਉਣ ਲਈ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਬੀ.ਐਲ.ਓਜ਼ ਪਾਸ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਫਾਰਮ ਨੰ. 6 ਨਵੀਂ ਵੋਟ ਬਣਾਉਣ ਲਈ, ਫਾਰਮ ਨੰ. 6 ਏ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ, ਫਾਰਮ ਨੰ. 8 ਸੋਧ ਕਰਵਾਉਣ ਲਈ, ਫਾਰਮ ਨੰ. 7 ਵੋਟ ਕਟਵਾਉਣ ਲਈ ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ. 6 ਬੀ https://voters.eci.gov.in/&Vote helpline App ਤੇ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments:


Wikipedia

Search results

Powered By Blogger