ਲੋਕਾਂ ਨੂੰ ਵੋਟਾਂ ਬਨਵਾਉਣ ਦੀ ਅਪੀਲ
ਐਸ.ਏ.ਐਸ ਨਗਰ, 06 ਦਸੰਬਰ . ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਯੋਗਤਾ ਮਿਤੀ 01/01/2024 ਦੇ ਆਧਾਰ 'ਤੇ ਫ਼ੋਟ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 27/10/2023 ਤੋਂ ਸ਼ੁਰੂ ਹੋਇਆ ਹੈ। ਜਿਸ ਰਾਹੀਂ ਨਵੀਂ ਵੋਟ ਬਣਾਉਣ, ਵੋਟ ਕਟਾਉਣ ਅਤੇ ਵੋਟ ਸਿਫ਼ਟਿੰਗ ਲਈ ਫਾਰਮ ਆਨ—ਲਾਈਨ ਅਤੇ ਬੀ.ਐਲ.ਓਜ਼ ਦੁਆਰਾ ਭਰਵਾਏ ਜਾ ਰਹੇ ਹਨ।
ਫਾਰਮ ਭਰਨ ਦੀ ਆਖਰੀ ਮਿਤੀ 09/12/2023 ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿ ਜਿਸ ਵੋਟਰ ਦੀ ਉਮਰ 01/01/2024 ਨੂੰ 18+ ਦੀ ਹੋ ਗਈ ਹੈ, ਉਹ ਮਿਤੀ 09/12/2023 ਤੱਕ ਆਪਣੀ ਵੋਟ ਬਣਾਉਣ ਲਈ ਅਪਲਾਈ ਕਰ ਸਕਦਾ ਹੈ।
No comments:
Post a Comment