ਮੋਹਾਲੀ 5 ਦਸੰਬਰ : ਐਫ. ਐਨ .ਆਈ ਕੰਟਰੈਕਟਰਜ ਮਜਦੂਰ ਏਕਤਾ ਯੂਨੀਅਨ ਏਟਕ ਪਿੰਡ ਬਾਸਮਾ ਵੱਲੋਂ ਲੇਬਰ ਕਮਿਸਨਰ ਪੰਜਾਬ ਜਿਲਾ ਐਸ ਏ ਐਸ ਨਗਰ ਦਫਤਰ ਦੇ ਬਾਹਰ ਜੋਰਦਾਰ ਰੋਸ ਪ੍ਰਦਰਸਨ ਕੀਤਾ ਗਿਆ ਪੰਜਾਬ ਸਰਕਾਰ ਕਿਰਤ ਵਿਭਾਗ,ਕੰਪਨੀ ਦੇ ਪ੍ਰਬੰਧਕ ਖਿਲਾਫ ਜਮਕੇ ਨਾਰੇਬਾਜੀ ਕੀਤੀ ਗਈ।
ਇਸ ਮੌਕੇ ਵਿਸੇਸ ਤੌਰ ਤੇ ਪਹੁੰਚੇ ਵਿਨੋਦ ਚੁੱਗ ਪੰਜਾਬ ਏਟਕ ਦੇ ਮੀਤ ਪ੍ਰਧਾਨ ਨੇ ਦੱਸਿਆ ਹੈ ਕਿ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਿਟਿਡ ਪਿੰਡ ਬਾਸਮਾ ਵਿੱਚ ਇੱਕ ਗੱਡੀਆਂ ਦੀ ਆਇਲ ਸੀਲ ਬਣਾਉਣ ਦੀ ਕੰਪਨੀ ਲੱਗੀ ਹੋਈ ਹੈ ਜਿਸ ਵਿੱਚ ਕਿਰਤੀ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਕੰਪਨੀ ਪ੍ਰਬੰਧਕਾਂ ਵੱਲੋਂ ਕਿਰਤੀਆਂ ਤੋਂ ਮਸੀਨਾਂ ਉੱਤੇ ਕੰਮ ਕਰਾਇਆ ਜਾਂਦਾ ਹੈ ਪਰ ਕੰਪਨੀ ਦੇ ਪ੍ਰਬੰਧਕ ਵੱਲੋਂ ਕਿਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜਾਣ ਬੁਝ ਕੇ ਠੇਕੇਦਾਰਾਂ ਕੋਲ ਦਿਖਾਇਆ ਜਾ ਰਿਹਾ ਹੈ ਜਦੋਂ ਕਿ ਕੰਪਨੀ ਵਿੱਚ ਸਾਰਾ ਕੰਮ ਕਿਰਤੀਆਂ ਤੋਂ ਰੈਗੂਲਰ ਨੇਚਰ ਦਾ ਮਸੀਨਾਂ ਤੇ ਕਰਾਇਆ ਜਾਂਦਾ ਹੈ ਤੇ ਕੰਪਨੀ ਪ੍ਰਬੰਧਕ ਵੱਲੋਂ ਲੇਬਰ ਵਿਭਾਗ ਤੋਂ ਜੌ ਲਾਇਸੈਂਸ ਲਏ ਗਏ ਹਨ ਦੇ ਉਲਟ ਕੰਮ ਕਰਾ ਰਹੇ ਹਨ ।
ਉਨਾਂ ਕਿਹਾ ਕਿ ਕਿਰਮ ਕਮਿਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੰਪਨੀ ਦੇ ਪ੍ਰਬੰਧਕ ਵੱਲੋਂ ਕਿਰਤ ਕਾਨੂੰਨਾਂ ਦੀ ਲਗਾਤਾਰ ਉਲੰਘਣਾ ਕਰ ਰਹੇ ਹਨ। ਪ੍ਰਬੰਧਕ ਕੰਪਨੀ ਵਿੱਚ ਕੱਚੇ ਕਿਰਤੀ ਅਤੇ ਪੱਕੇ ਕਿਰਤੀਆਂ ਵਿੱਚ ਭੇਦਭਾਵ ਕਰਦੇ ਹਨ ਕੱਚੇ ਕਿਰਤੀਆਂ ਦੀ ਯੂਨੀਅਨ ਨੂੰ ਤੋੜਨ ਦੇ ਵਿੱਚ ਲੱਗੇ ਹੋਏ ਹਨ ਯੂਨੀਅਨ ਵੱਲੋਂ ਕੰਪਨੀ ਪ੍ਰਬੰਧਕਾਂ ਦੇ ਖਿਲਾਫ ਅਨੇਕਾਂ ਸਿਕਾਇਤਾਂ ਕਿਰਤ ਵਿਭਾਗ ਦੇ ਅਫਸਰਾਂ ਨੂੰ ਦਿੱਤੀਆਂ ਹਨ। ਕੀ ਕੰਪਨੀ ਪ੍ਰਬੰਧਕ ਅਨਫੇਰ ਲੇਬਰ ਪ੍ਰੈਕਟਿਸ ਕਰ ਰਹੇ ਹਨ ਕੰਪਨੀ ਪ੍ਰਬੰਧਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰੰਤੂ ਕਿਰਤ ਵਿਭਾਗ ਦੇ ਅਫਸਰ ਕੰਪਨੀ ਦੇ ਪ੍ਰਬੰਧਕ ਖਿਲਾਫ ਕਾਰਵਾਈ ਕਰਨ ਲਈ ਤਿਆਰ ਨਹੀਂ ਹਨ । ਜਿਸ ਦਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਵੀ ਇਹਨਾਂ ਕਿਰਤੀਆਂ ਨੂੰ ਮਸੀਨਾਂ ਤੇ ਕੰਮ ਕਰਵਾਇਆ ਜਾ ਰਿਹਾ ਹੈ। ਪਰੰਤੂ ਇਸ ਦੇ ਬਾਵਜੂਦ ਵੀ ਕੰਪਨੀ ਪ੍ਰਬੰਧਕਾਂ ਵੱਲੋਂ ਕੱਚੇ ਕਿਰਤੀਆਂ ਨੂੰ ਕੋਈ ਵੀ ਲਿਖਤੀ ਅਸਵਾਸਨ ਨਹੀਂ ਦਿੱਤਾ ਗਿਆ ਹੈ ਪ੍ਰਬੰਧਕ ਲਗਾਤਾਰ ਕਿਰਤੀਆਂ ਨੂੰ ਧਮਕੀਆਂ ਦੇ ਰਹੇ ਹਨ ।
ਉਨਾਂ ਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਕੰਪਨੀ ਪ੍ਰਬੰਧਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੰਪਨੀ ਵਿੱਚੋਂ ਗੈਰ ਕਾਨੂੰਨੀ ਤਰੀਕੇ ਨਾਲ ਕੱਢੇ ਗਏ 17 ਕਿਰਤੀਆਂ ਨੂੰ ਵਾਪਸ ਨੌਕਰੀ ਤੇ ਰਖਵਾਇਆ ਜਾਵੇ। ਅਤੇ ਬਿਨਾਂ ਪਰਮਿਸਨ ਦੀ ਕੰਪਨੀ ਨੂੰ ਸਿਫਟ ਕਰਨ ਦੀ ਪਰਮਿਸਨ ਨਾ ਦਿੱਤੀ ਜਾਵੇ । ਉਨਾਂ ਐਲਾਨ ਕੀਤਾ ਕਿ ਯੂਨੀਅਨ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਿਰਤੀ ਆਪਣੇ ਸੰਘਰਸ ਨੂੰ ਤੇਜ ਅਤੇ ਤਿੱਖਾ ਕਰਨਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਯੂਨੀਅਨ ਵੱਲੋਂ ਕਿਰਤ ਵਿਭਾਗ ਅਤੇ ਕੰਪਨੀ ਦੀ ਮਿਲੀਭੁਗਤ ਦਾ ਪਰਦਾਫਾਸ ਕਰਨਗੇ ਅਤੇ ਲੇਬਰ ਮੰਤਰੀ ਪੰਜਾਬ ਦੀ ਕੋਠੀ ਦੇ ਬਾਹਰ ਦਿਨ ਰਾਤ ਦਾ ਲਗਾਤਾਰ ਧਰਨਾ ਲਗਾਉਣਗੇ ਅਤੇ ਆਪਣਾ ਮੰਗ ਪੱਤਰ ਸੌਂਪਣਗੇ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਹੋਵੇਗੀ
ਫੋਟੋ ਧਰਨਾਂ : ਕਿਰਤ ਕਮਿਸ਼ਨ ਪੰਜਾਬ ਦੇ ਮੋਹਾਲੀ ਦਫਤਰ ਅੱਗੇ ਪਿਟ ਸਿਆਪਾ ਕਰਦੇ ੋਹੋਏ ਫੈਕਟਰੀ ਦੇ ਕਿਰਤੀ
No comments:
Post a Comment