SBP GROUP

SBP GROUP

Search This Blog

Total Pageviews

Wednesday, December 27, 2023

ਸਮਾਜ ਸੁਧਾਰ ਮੰਚ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲੰਗਰ

  ਮੋਰਿੰਡਾ, 27 ਦਸੰਬਰ :  ਸਮਾਜ ਸੁਧਾਰ ਮੰਚ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਲਈ ਮੋਰਿੰਡਾ ਬਾਈਪਾਸ 'ਤੇ ਦੁੱਧ, ਪਾਣੀ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ।


 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੁਧਾਰ ਮੰਚ ਦੇ ਆਗੂ ਕੁਲਦੀਪ ਸਿੰਘ ਓਇੰਦ ਅਤੇ ਜਗਜੀਤ ਸਿੰਘ ਉਭੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਜ ਸੁਧਾਰ ਮੰਚ ਅਤੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸਰਹੰਦ ਰੋਡ 'ਤੇ ਲੰਗਰ ਲਗਾਇਆ ਗਿਆ। ਜਿਸ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਪਹੁੰਚੀਆਂ। ਇਸ ਮੌਕੇ  ਨੰਬਰਦਾਰ ਬਹਾਦਰ ਸਿੰਘ, ਜਸਵਿੰਦਰ ਸਿੰਘ ਰੋਲੂਮਾਜਰਾ, ਬਲਜਿੰਦਰ ਸਿੰਘ ਧਨੌਰੀ, ਬਿੰਦਾ ਮਾਨ ਬਲੌਗੀ, ਗੋਪਾਲ ਬਲਦੇਵ ਨਗਰ, ਨਰਿੰਦਰ ਕੌਰ,ਪਰਮਜੀਤ ਪੰਡਿਤ ਬਲੌਂਗੀ, ਜਸਕਰਨ ਸਿੰਘ ਆਰਕੀਟੈਕਟ, ਸੂਬੇਦਾਰ ਪ੍ਰੀਤਪਾਲ ਸਿੰਘ, ਛਿੰਦਾ ਸਿੰਘ ਅਰਨੌਲੀ, ਭਵਨੀਤ ਕੌਰ, ਸੱਜਣ ਸਿੰਘ ਸਰਪੰਚ ਸਮਾਣਾ ਖੁਰਦ, ਦੀਦਾਰ ਸਿੰਘ ਡਹਿਰ, ਪ੍ਰਿੰਸ, ਬਲਜੀਤ ਸਿੰਘ ਪੰਚ ਅਤੇ ਸੂਬੇਦਾਰ ਸੰਤੋਖ ਸਿੰਘ ਆਦਿ ਨੇ ਵੀ ਸੇਵਾ ਨਿਭਾਈ। 

No comments:


Wikipedia

Search results

Powered By Blogger