ਮੋਰਿੰਡਾ 16 ਦਸੰਬਰ : ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਪੰਥ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਪੰਥ ਅਤੇ ਦੇਸ਼ ਕੌਮ ਲਈ ਜੋ ਸ਼ਹਾਦਤਾਂ ਦਿੱਤੀਆਂ ਹਨ ਉਹ ਸਿੱਖ ਕੌਮ ਲਈ ਮਾਣ ਕਰਨ ਯੋਗ ਹਨ ਪਰੰਤੂ ਦੇਸ਼ ਦੇ ਹੁਕਮਰਾਨਾ ਨੇ ਇਹਨਾਂ ਸ਼ਹਾਦਤਾਂ ਦਾ ਕੋਈ ਮੁੱਲ ਨਹੀਂ ਪਾਇਆ।
ਇਸ ਮੌਕੇ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਿੱਖ ਪੰਥ ,ਸ਼ਹੀਦੀ ਪੰਦਰਵਾੜੇ ਤੇ ਹੱਕ ਸੱਚ ਦੀ, ਤੇ ਜਬਰ ਜੁਲਮ ਵਿਰੁੱਧ ਲੜਾਈ ਲੜਨ ਲਈ ਪ੍ਰੇਰਨਾ ਤੇ ਸ਼ਕਤੀ ਲੈ ਕੇ ਜਾਂਦੇ ਹਨ। ਉਨਾ ਕਿਹਾ ਕਿ ਗੁਰੂ ਸਾਹਿਬ ਦੀਆਂ ਮਹਾਨ ਕੁਰਬਾਨੀਆਂ ਨੂੰ ਇਹ ਦੇਸ਼ ਕਦੇ ਭੁਲਾ ਨਹੀਂ ਸਕਦਾ ਪਰ ਸਾਨੂੰ ਹਮੇਸ਼ਾ ਇਸ ਗੱਲ ਦਾ ਗਿਲਾ ਰਿਹਾ ਕਿ ਇਸ ਦੇਸ਼ ਦੇ ਧਰਮ ਲਈ ਦੇਸ਼ ਦੀ ਸਭਿਅਤ ਲਈ ਅਤੇ ਦੇਸ਼ ਦੇੰ ਮਹਾਨ ਇਤਿਹਾਸ ਨੂੰ ਕਾਇਮ ਰੱਖਣ ਲਈ ਜਿਹੜੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਪੰਥ ਨੇ ਕੀਤੀਆਂ ਹਨ, ਉਹਨਾਂ ਦਾ ਇਸ ਮੁਲਕ ਦੇ ਹਾਕਮਾਂ ਨੇ ਮੁੱਲ ਨਹੀਂ ਪਾਇਆ। ਉਹਨਾਂ ਕਿਹਾ ਕਿ ਸਿੱਖਾਂ ਨੂੰ ਕਦੇ ਬੋਲੀ ਦੇ ਅਧਾਰ ਤੇ ਪੰਜਾਬੀ ਸੂਬਾ ਲੈਣ ਲਈ ਸੰਘਰਸ਼ ਕਰਨਾ ਪਿਆ , ਸੂਬੇ ਨੂੰ ਰਾਜਧਾਨੀ ਤੱਕ ਦੇਣ ਦਾ ਅੱਜ ਤੱਕ ਦੇਸ਼ ਦੇ ਹੁਕਮਰਾਨਾਂ ਨੇ ਫੈਸਲਾ ਨਹੀਂ ਕੀਤਾ ਗੈਰ ਸੰਵਿਧਾਨਿਕ ਫੈਸਲਿਆਂ ਨਾਲ ਸੂਬੇ ਦੇ ਪਾਣੀਆਂ ਤੇ ਪਾਣੀਆਂ ਤੇ ਡਾਕੇ ਮਾਰੇ ਗਏ ਅਤੇ ਸੂਬੇ ਨੂੰ ਆਰਥਿਕ ਪੱਖੋਂ
ਖੋਖਲਾ ਕਰ ਦਿੱਤਾ ਗਿਆ । ਉਹਨਾਂ ਕਿਹਾ ਕਿ ਸੂਬੇ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਨੇ ਦਾਖਲ ਦੇ ਕੇ , ਅਜਾਦ ਭਾਰਤ ਦੇ ਵਿੱਚ ਸੂਬਿਆਂ ਨੂੰ ਫੈਡਰਲ ਸਟਰਕਚਰ ਦੇ ਤੌਰ ਤੇ ਮਜਬੂਤ ਕਰਨ ਦੀ ਨੀਤੀ ਨੂੰ ਖੋਰਾ ਲਗਾਇਆ ਗਿਆ ਹੈ, ਪਰੰਤੂ ਸ਼੍ਰੋਮਣੀ ਅਕਾਲੀ ਦਲ ਜੋ ਪੰਥ ਦੀ ਜਮਾਤ ਹੈ ਤੇ ਪੰਥਕ ਸੋਚ ਲਈ ਹਮੇਸ਼ਾ ਜੂਝਦੀ ਰਹੀ ਹੈ, ਉਹ ਅੱਜ ਇਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਦੀ ਸ਼ਹੀਦੀ ਪੰਦਰਵਾੜੇ ਤੇ ਪ੍ਰੇਰਨਾ ਲੈ ਕੇ ਜਾਂਦੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਭਾਵੇਂ ਬੰਦੀ ਸਿੱਖਾਂ ਨੂੰ ਰਿਹਾਈ ਕਰਨ ਮਾਮਲੇ ਭਾਈ ਬਲਵੰਤ ਸਿੰਘ ਰਾਜੋਵਾਣੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਾਉਣਾ, ਭਾਵੇਂ ਸਾਡੇ ਧਾਰਮਿਕ ਖੇਤਰ ਦੇ ਵਿੱਚ ਦਖਲ ਦੇ ਕੇ ਧਾਰਮਿਕ ਸਥਾਨਾਂ ਤੇ ਪੁਲਿਸ ਜੁੱਤੀਆਂ ਸਮੇਤ ਅੰਦਰ ਦਾਖਲ ਦੇ ਕੇ ਗੁਰਦੁਆਰਾ ਸਾਹਿਬਾਨਾਂ ਤੇ ਕਬਜ਼ਾ ਕਰਨ ਦੀ ਸਰਕਾਰ ਦੀ ਸੋਚ ਹੋਵੇ, ਭਾਵੇਂ ਵਿਧਾਨ ਸਭਾ ਵਿੱਚ ਗੁਰਦੁਆਰਾ ਪ੍ਰਬੰਧ ਨੂੰ ਤੋੜ ਕੇ ਪ੍ਰਬੰਧ ਵਿੱਚ ਸਿੱਧਾ ਦਖਲ ਦੇਣ ਲਈ ਵਿਧਾਨ ਸਭਾ ਵਿੱਚ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੋਵੇ , ਇਨਾਂ ਸਾਰੀਆਂ ਗੱਲਾਂ ਦੇ ਵਿਰੁੱਧ ਪੰਥ ਨੂੰ ਇਕਜੁਟਤਾ ਦੀ ਲੋੜ ਹੈ। ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੋਂ ਬਾਅਦ ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ ਹੱਥ ਵਧਾਇਆ ਅਕਾਲੀ ਦਲ ਉਨਾ ਦਾ ਸਵਾਗਤ ਕਰਦਾ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਮਜਬੂਤ ਪੰਥਕ ਸ਼ਕਤੀ ਬਣ ਕੇ ਉਭਰੇਗਾ ਅਤੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਕੇ ਪੰਜਾਬ ਤੇ ਪੰਜਾਬੀਅਤ ਦੀ ਮੁੱਦਈ ਬਣ ਕੇ ਪੰਜਾਬ ਨੂੰ ਹਰ ਪੱਖੋਂ ਲੱਗ ਰਹੇ ਖੋਰੇ ਨੂੰ ਰੋਕਣ ਵਿੱਚ ਕਾਮਯਾਬ ਹੋਏਗਾ। ਕੇਂਦਰ ਸਰਕਾਰ ਵੱਲੋਂ ਪਾਣੀਆਂ ਦੇ ਮਾਮਲੇ ਵਿੱਚ ਬੁਲਾਈ ਗਈ ਮੀਟਿੰਗ ਸਬੰਧੀ ਗੱਲ ਕਰਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ
ਪੰਜਾਬ ਦੇ ਮੁੱਖ ਮੰਤਰੀ ਨੂੰ ਦੋਗਲਾ ਸਟੈਂਡ ਛੱਡ ਕੇ ਸਪਸ਼ਟ ਸਟੈਂਡ ਲੈਣ ਦੀ ਲੋੜ ਹੈ , ਪਾਣੀਆਂ ਸਬੰਧੀ ਪੰਜਾਬ ਨਾਲ ਜੋ ਗੈਰ ਸਿਧਾਂਤਿਕ ਤੌਰ ਤੇ ਗੈਰ ਵਿਧਾਨਕ ਤੌਰ ਤੇ ਫੈਸਲੇ ਹੋਏ ਉਹਨਾਂ ਨੂੰ ਪੰਜਾਬ ਕਦੇ ਪ੍ਰਵਾਨ ਨਹੀ ਕਰੇਗਾ ,ਕਿਉਂਕਿ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਦੇ ਪਾਣੀ ਤੇ ਪੰਜਾਬ ਦਾ ਅਧਿਕਾਰ ਹੈ ਅਤੇ ਪੰਜਾਬ ਦਾ ਹੀ ਰਹੇਗਾ। ਸੁਪਰੀਮ ਕੋਰਟ ਵੱਲੋਂ ਧਾਰਾ 370 ਜਾਇਜ਼ ਕਰਾਰ ਦੇਣ ਦੇ ਦੇ ਮਾਮਲੇ ਸਬੰਧੀ ਪੁੱੱਛੇ ਇੱਕ ਸਵਾਲ ਦੇ ਜਵਾਬ ਵਿੱ ਪ੍ਰੋਫੈਸਰ ਚੰਦੂ ਮਜਰਾ ਨੇ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਜੋ 1978 ਚ ਲੁਧਿਆਣੇ ਸੋਧਿਆ ਅਤੇ ਉਸ ਮਤੇ ਨੂੰ ਪਹਿਲੀ ਵਾਰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸਾਰੇ ਪਾਰਟੀਆਂ ਦੇ ਸੰਸਦਾਂ ਨੇ ਪਾਸ ਕੀਤਾ , ਉਸ ਮਤੇ ਅੱਜ ਮੁਲਕ ਨੂੰ ਚੱਲਣ ਦੀ ਲੋੜ ਹੈ। ਕਾਂਗਰਸੀ ਨੇਤਾ ਸਾਹਿਬ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਮਾਫੀ ਤੇ ਸਵਾਲ ਉਠਾਉਣ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਅਕਾਲੀ ਆਗੂ ਨੇ ਕਿਹਾ ਜਿਸ ਪਾਰਟੀ ਨੇ 1984 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਿੱਕ ਵਿੱਚ ਗੋਲੀਆਂ ਮਾਰ ਕੇ ਛਾਨਣੀ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਫੌਜਾਂ ਸਿੱਖ ਰਾਹੀਂ ਤੇ ਮਤਲਬ ਢਹਿ ਢੇਰੀ ਕੀਤਾ ਹੋਵੇ ਅਤੇ ਜਿਸ ਪਾਰਟੀ ਦੇ ਆਗੂਆਂ ਨੇ ਅੱਜ ਤੱਕ ਉਸ ਗੁਸਤਾਖੀ ਤੇ ਗੁਨਾਹ ਦੀ ਮਾਫੀ ਮੰਗਣ ਤੱਕ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਅੱਜ ਉਸੇ ਪਾਰਟੀ ਦਾ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਸ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਕਾਰਜਕਾਲ ਸਮੇਂ ਹੋਈਆਂ ਗਲਤੀਆਂ ਦੀ ਮਾਫੀ ਮੰਗਣ ਤੇ ਸਵਾਲ ਉਠਾਉਣ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ।
ਇਸ ਮੌਕੇ ਤੇ ਸ੍ਰੀ ਕਰਨ ਸਿੰਘ ਡੀਟੀਓ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ, ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਸਾਬਕਾ ਵਿਧਾਇਕ , ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ , ਜਗਵਿੰਦਰ ਸਿੰਘ ਪੰਮੀ ਬਲਾਕ ਪ੍ਰਧਾਨ , ਧਰਮਿੰਦਰ ਸਿੰਘ ਕੋਟਲੀ ,ਮਨਦੀਪ ਸਿੰਘ ਰੌਣੀ, ਰਣਵੀਰ ਸਿੰਘ ਪੂਨੀਆ , ਪੰਥਕ ਕਵੀ ਬਲਵੀਰ ਸਿੰਘ ਬੱਲ ਅਤੇ ਸਵਰਨ ਸਿੰਘ ਬਿੱਟੂ ਕਾਰਜਕਾਰੀ ਪ੍ਰਧਾਨ ਆਦਿ ਵੀ ਹਾਜ਼ਰ ਸਨ।
No comments:
Post a Comment