ਮੋਹਾਲੀ, 16 ਦਸੰਬਰ : ਅੱਜ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਵਿਚ ਸੇਵਾ ਨਿਭਾ ਰਹੇ ਮਸਟੀਰੀਅਲ ਸੈਕਟਰ 68 ਲਾਈਵ ਸਟਾਕ ਕੰਮਲੈਕਸ ਮੋਹਾਲੀ ਵਿਖੇ ਕਰਮਚਾਰੀਆਂ ਨੇ ਪੀ ਐਸ ਐਮ ਐਸ ਯੂ ਦੇ ਸੱਦੇ ਤੇ ਨਰਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਸਰਕਾਰ ਵਿਰੁੱਧ ਜੋਰਦਾਰ ਰੋਸ਼ ਮੁਜਾਹਰਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਂਨਸਨ ਤਰੁੰਤ ਲਾਗੂ ਕਰਨਾ, ਮੁਲਾਜਮਾਂ ਦਾ ਡੀ ਏ ਜਾਰੀ ਕਰਨਾ,ਪੇਅ ਕਮਿਸ਼ਨ ਦੇ ਬਕਾਏ ਜਾਰੀ ਕਰਨਾ,ਅਤੇ ਪੇਅ ਅਨਾਮਲੀਆਂ ਨੂੰ ਦੂਰ ਕਰਨਾ,ਸਮੇਂ ਸਮੇਂ ਸਿਰ ਮੁਲਾਜਮਾਂ ਦੀਆ ਤਰੱਕੀਆਂ ਕਰਨਾ ਆਦਿ ਮੰਗਾਂ ਨੂੰ ਲੈ ਕਿ ਪਿਛਲੇ ਕਈ ਦਿਨਾਂ ਤੋਂ ਰੋਸ਼ ਪ੍ਰਦਰਸ਼ਨ ਕਰ ਰਹੇ ਹਨ, ਪਰ ਸਰਕਾਰ ਕੁੰਭਕਰਨੀ ਨੀਂਦ ਸੁਤੀ ਪਈ ਹੈ।
ਇਸ ਰੋਸ ਪ੍ਰਦਰਸ਼ਨ ਵਿਚ ਨਿਰਮਲ ਸਿੰਘ,ਮੈਡਮ ਸਰਬਜੀਤ,ਮੈਡਮ ਪਲੈਨਿੰਗ ਅਫ਼ਸਰ ਹਰਵਿੰਦਰ ਕੋਰ ਪੀ ਏ ਮੈਡਮ ਸਰਬਜੀਤ ਕੋਰ ਅਮਲਾ 2 ,ਤਰਸੇਮ ਰਾਜ,ਅਵਤਾਰ ਸਿੰਘ ਭੰਗੂ,ਸਿਕੰਦਰ ਸਿੰਘ,ਗੁਰਸ਼ਰਨ ਸਿੰਘ,ਕੁਲਵੰਤ ਸਿੰਘ,ਕੁਲਬੀਰ ਕੋਰ,ਸਵਤੰਤਰ ਸ਼ਰਮਾ,ਸੰਗੀਤਾ ਪੀ ਏ , ਅਰਵਿੰਦ ਪੁਰੀ,ਬੰਬ ਬਹਾਦਰ,ਦਿਲਬਾਗ ਸਿੰਘ,ਜੋਗਿੰਦਰ ਸਿੰਘ,ਸੰਦੀਪ ਸੈਡੀ ਆਦਿ ਸਟਾਫ਼ ਹਾਜ਼ਰ ਸੰਨ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਜੋ ਵੀ ਅੱਗੇ ਦਾ ਐਕਸ਼ਨ ਦੇਵੇਗੀ ਉਸ ਤੇ ਪੂਰੀ ਤਨਦੇਹੀ ਨਾਲ ਪਹਿਰਾ ਦਿਤਾ ਜਾਵੇਗਾ ਇਹ ਜਾਣਕਾਰੀ ਮੀਡੀਆ ਨੂੰ ਮੁਲਾਜ਼ਮ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ।
No comments:
Post a Comment