ਮੋਹਾਲੀ 27 ਦਸੰਬਰ : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ ਰੈਕੋਗਨਾਈਜਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸਨ (ਰਾਸਾ) ਪੰਜਾਬ ਦੀ ਗਵਰਨਇੰਗ ਕੌਂਸਲ ਦੀ ਬੋਰਡ ਚੇਅਰਪਰਸਨ ਡਾਕਟਰ ਸਤਿਬੀਰ ਬੇਦੀ ਨਾਲ ਅਹਿਮ ਮੀਟਿੰਗ ਹੋਈ।ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਰਾਸਾ ਪੰਜਾਬ ਪ੍ਰਧਾਨ ਪਿ੍ਰੰਸੀਪਲ ਸਕੱਤਰ ਸਿੰਘ ਸੰਧੂ ਨੇ ਦੱਸਿਆ ਕਿ ਰਾਸਾ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਬੋਰਡ ਚੇਅਰਪਰਸਨ ਨਾਲ ਇਹ ਪਲੇਠੀ ਮੀਟਿੰਗ ਸੀ।ਜਿਸ ਵਿੱਚ ਰਾਸਾ ਨੁਮਾਇੰਦਿਆਂ ਵਲੋਂ ਸਭ ਤੋਂ ਪਹਿਲਾਂ ਚੇਅਰਪਰਸਨ ਡਾਕਟਰ ਸਤਿਬੀਰ ਬੇਦੀ ਨੂੰ ਗੁਲਦਸਤਾ ਭੇਟ ਕੀਤਾ ਗਿਆ।
ਇਸ ਉਪਰੰਤ ਇਸ ਮੀਟਿੰਗ ਦੀ ਕਾਰਵਾਈ ਬਹੁਤ ਹੀ ਸੁਚਾਰੂ ਢੰਗ ਨਾਲ ਸੁਰੂ ਹੋਈ। ਆਰੰਭ ਵਿਚ ਰਾਸਾ ਦੇ ਨੁਮਾਇੰਦਿਆਂ ਵਲੋਂ ਆਪਣੀ ਸਵੈ ਜਾਣ-ਪਹਿਚਾਣ ਕਰਵਾਈ ਗਈ।ਇਸ ਉਪਰੰਤ ਮੈਡਮ ਚੇਅਰਪਰਸਨ ਡਾਕਟਰ ਸਤਿਬੀਰ ਬੇਦੀ ਨੇ ਸਕੂਲਾਂ ਤੇ ਸਕੂਲ ਸਿੱਖਿਆ ਤੇ ਖੁੱਲ ਕੇ ਵਿਚਾਰਾਂ ਕੀਤੀਆਂ ਤੇ ਵਿਸਵਾਸ ਦਿੰਦਿਆਂ ਕਿਹਾ ਕਿਹਾ ਕਿ ਬੋਰਡ ਵਲੋਂ ਰਾਸਾ ਦੇ ਨੁਮਾਇੰਦਿਆਂ ਨੂੰ ਬੋਰਡ ਆਫ ਡਾਇਰੈਕਟਰਜ, ਅਕਾਦਮਿਕ ਕੌਂਸਲ ਤੇ ਹੋਰ ਕਮੇਟੀਆਂ ਵਿਚ ਢੁਕਵੀਂ ਪ੍ਰਤੀਨਿਧਤਾ ਦਿੱਤੀ ਜਾਵੇਗੀ। ਤਾਂ ਜੋ ਬੋਰਡ ਦੀ ਹਰ ਕਾਰਜਸੈਲੀ ਵਿਚ ਰਾਸਾ ਦੇ ਪ੍ਰਤੀਨਿਧਾਂ ਦਾ ਸਹਿਯੋਗ ਲਿਆ ਜਾ ਸਕੇ।
ਇਸ ਸਹਿਯੋਗ ਤੇ ਤਾਲਮੇਲ ਨਾਲ ਸਿੱਖਆ ਬੋਰਡ ਪੰਜਾਬ ਦੀ ਸਿੱਖਿਆ ਦਾ ਪੱਧਰ ਉੱਚਾ ਚੁੱਕ ਕੇ ਸਿੱਖਿਆ ਦੀ ਨੁਹਾਰ ਬਦਲ ਦੇਵੇਗਾ।ਮੈਡਮ ਨੇ ਰਾਸਾ ਨੁਮਾਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿਹਾ ਕਿ ਪੰਜਾਬ ਬੋਰਡ ਸਕੂਲ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਰਾਸਾ ਦੇ ਸਹਿਯੋਗ ਨਾਲ ਟ੍ਰੇਨਿੰਗ ਕੈਂਪ ਤੇ ਸੈਮੀਨਾਰ ਲਗਾਉਣ ਦਾ ਪ੍ਰਬੰਧ ਵੀ ਕਰੇਗਾ। ਮੈਡਮ ਵਲੋਂ ਰਾਸਾ ਦੇ ਪ੍ਰਤੀਨਿਧਾਂ ਨੂੰ ਅਗਲੇ ਸੈਸਨ ਲਈ ਦਾਖਲਿਆਂ, ਰਜਿਸਟ੍ਰੇਸਨ ਤੇ ਹੋਰ ਕਾਰਵਾਈਆਂ ਲਈ ਕੈਲੰਡਰ ਬਣਾ ਕੇ ਦੇਣ ਦੀ ਵੀ ਪੇਸਕਸ ਕੀਤੀ ਤਾਂ ਜੋ ਰਾਸਾ ਦੇ ਤਾਲਮੇਲ ਨਾਲ ਬੋਰਡ ਇੱਕ ਢੁਕਵਾਂ ਕੈਲੰਡਰ ਬਣਾ ਸਕੇ।
ਬੋਰਡ ਚੇਅਰਪਰਸਨ ਵਲੋਂ ਸਕੂਲ ਸਿੱਖਿਆ ਨੂੰ ਕਿੱਤਾਮੁਖੀ ਬਣਾਉਣ ਲਈ,ਪਾਠਕ੍ਰਮ, ਤੇ ਪ੍ਰੀਖਿਆਵਾਂ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ।ਇਸ ਤੋਂ ਇਲਾਵਾ ਨਸਾਖੋਰੀ ਨੂੰ ਠੱਲ ਪਾਉਣ ਲਈ ਵੀ ਰਾਸਾ ਪ੍ਰਤੀਨਿਧਾਂ ਕੋਲੋਂ ਸੁਝਾਅ ਮੰਗੇ। ਬੋਰਡ ਚੇਅਰਪਰਸਨ ਨੇ ਉਪਰੋਕਤ ਵਿਸਿਆਂ ਤੇ ਉਪ ਸਕੱਤਰ ਸਰਦਾਰ ਗੁਰਤੇਜ ਸਿੰਘ ਨੂੰ ਆਦੇਸ ਦਿੱਤਾ ਕਿ ਜਲਦ ਹੀ ਸਮੂਹ ਉੱਚ ਅਧਿਕਾਰੀਆਂ ਨਾਲ ਰਾਸਾ ਪ੍ਰਤੀਨਿਧਾਂ ਦੀ ਇੱਕ ਹੋਰ ਮੀਟਿੰਗ ਕੀਤੀ ਜਾਵੇ।
ਇਸ ਮੀਟਿੰਗ ਵਿੱਚ ਰਾਸਾ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਰਵਿੰਦਰ ਸਿੰਘ ਮਾਨ, ਡਾਕਟਰ ਰਵਿੰਦਰ ਸਰਮਾ, ਸੂਬਾ ਪ੍ਰਧਾਨ ਪਿ੍ਰੰਸੀਪਲ ਸਕੱਤਰ ਸਿੰਘ ਸੰਧੂ, ਸੂਬਾ ਜਨਰਲ ਸਕੱਤਰ ਪਿ੍ਰੰਸੀਪਲ ਰਜਨੀਸ ਕੁਮਾਰ ਮੋਹਾਲੀ, ਸੂਬਾ ਵਿੱਤ ਸਕੱਤਰ ਪਿ੍ਰੰਸੀਪਲ ਸੁਖਜਿੰਦਰ ਸਿੰਘ ਗਿੱਲ, ਡਾਇਰੈਕਟਰ ਐਸ ਐਸ ਬੇਦੀ ਪਟਿਆਲਾ,ਪਿ੍ਰੰਸੀਪਲ ਹਰਜੀਤ ਸਿੰਘ ਬਰਾੜ ਮੁਕਤਸਰ, ਪਿ੍ਰੰਸੀਪਲ ਸੁਖਮਿੰਦਰ ਸਿੰਘ ਗਿੱਲ ਮੋਗਾ ਤੇ ਪਿ੍ਰੰਸੀਪਲ ਅਲੋਕ ਮੁਖੀਜਾ ਨਾਭਾ ਆਦਿ ਹਾਜਰ ਸਨ।
ਫੋਟੋ ਰਾਸਾ : ਰਾਸਾ ਪੰਜਾਬ ਦਾ ਵਫਦ ਸਿੱਖਿਆ ਬੋਰਡ ਦੀ ਚੇਅਰਪਰਸਨ ਨੂੰ ਗੁਲਦਸਤਾ ਭੇਂਟ ਕਰਦੇ ਹੋਏ
No comments:
Post a Comment