ਮੋਹਾਲੀ, 2 ਜਨਵਰੀ : ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਪਰਮਾਤਮਾ ਤੋਂ ਆਸ਼ੀਰਵਾਦ ਲੈਣ ਲਈ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ।
ਵਿਦਿਆਰਥੀਆਂ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵੰਡ ਕੇ ਅਤੁੱਟ ਲੰਗਰ ਵਰਤਾਇਆ ਗਿਆ। ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਗੁਰਬਾਣੀ ਦੇ ਸਿਧਾਂਤਾਂ ਦੀ ਪਾਲਣਾ ਕਰਨ ਅਤੇ ਮਾਨਵਤਾ ਦੀਆਂ ਕਦਰਾਂ- ਕੀਮਤਾਂ ਨੂੰ ਵਿਕਸਿਤ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ 'ਤੇ ਪ੍ਰੋ: ਰੋਸ਼ਨ ਲਾਲ ਕਟਾਰੀਆ, ਸੰਸਥਾਪਕ, ਸ਼੍ਰੀਮਤੀ ਰਜਨੀ ਕਟਾਰੀਆ, ਖਜ਼ਾਨਚੀ, ਡਾ: ਪਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਆਰੀਅਨਜ਼ ਗਰੁੱਪ ਹਾਜ਼ਰ ਸਨ। ਪ੍ਰੋ: ਬੀ.ਐਸ. ਸਿੱਧੂ ਡਾਇਰੈਕਟਰ, ਆਰੀਅਨਜ਼ ਗਰੁੱਪ; ਡਾ: ਜੇ.ਕੇ. ਸੈਣੀ, ਡਾਇਰੈਕਟਰ, ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ ਅਤੇ ਡਾ. ਗਰਿਮਾ ਠਾਕੁਰ, ਡਿਪਟੀ ਡਾਇਰੈਕਟਰ, ਆਰੀਅਨਜ਼ ਗਰੁੱਪ, ਸ੍ਰੀਮਤੀ ਕੁਸੁਮ ਸੂਦ, ਡੀਨ, ਅਕਾਦਮਿਕ; ਸ਼੍ਰੀਮਤੀ ਮਨਪ੍ਰੀਤ ਮਾਨ, ਡੀਨ ਸਕਾਲਰਸ਼ਿਪ ਵਿਭਾਗ; ਸ਼੍ਰੀਮਤੀ ਨਿਧੀ ਚੋਪੜਾ, ਪ੍ਰਿੰਸੀਪਲ, ਆਰੀਅਨਜ਼ ਇੰਸਟੀਚਿਊਟ ਆਫ ਨਰਸਿੰਗ; ਮਨੂ ਕਟਾਰੀਆ, ਮੁੱਖ ਵਿੱਤ ਅਫਸਰ; ਨਵਦੀਪ ਗਿਰਧਰ, ਸੰਪਰਕ ਅਫ਼ਸਰ ਵੀ ਹਾਜ਼ਰ ਸਨ।
No comments:
Post a Comment