ਮੋਹਾਲੀ: 2 ਜਨਵਰੀ : ਨਾਟਕਕਾਰ ਅਤੇ ਨਾਟ ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਜਦ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਾਰੇ ਸੰਸਾਰ ਵਿਚ ਵਿਚ ਵੇਚਣ ਦੇ ਦੌਰ ਵਿਚ ਜਨਤਕ ਖੇਤਰ ਨੂੰ ਕਮਜ਼ੋਰ ਕਰਕੇ ਨਿੱਜੀ ਖੇਤਰ ਉਤਸ਼ਾਹਤ ਕਰਨ ਦਾ ਮਾਹੌਲ ਹੋਵੇ, ਜਨਤਕ ਖੇਤਰ ਨੂੰ ਧੜਾ ਧੜਾ ਨਿੱਜੀ ਖੇਤਰ ਕੋਲ ਵੇਚਿਆ ਜਾ ਰਿਹਾ ਹੋਵੇ।ਉਸ ਸਮੇਂ ਮੁੱਖ ਮੰਤਰੀ ਸਾਹਿਬ ਵੱਲੋਂ ਖਰੀਦਣ ਦਾ ਸਿਲਸਿਲਾ ਆਰੰਭ ਕਰਦਿਆਂ ਗੋਇੰਦਵਾਲ ਥਰਮਲ ਪਾਵਰ ਪਲਾਂਟ ਖਰੀਦਣ ਦਾ ਐਲਾਨ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਲਈ ਪੰਜਾਬ ਦੀਆਂ ਝਾਕੀਆਂ ਰੱਦ ਕਰਨ ’ਤੇ ਭਗਵੰਤ ਮਾਨ ਵੱਲੋਂ ਲਿਆਂ ਸਪਸ਼ਟ ਤੇ ਦਲੇਰਾਨਾ ਸਟੈਂਡ ਪੰਜਾਬ ਤੇ ਪੰਜਾਬੀਆਂ ਲਈ ਸਕੂਨ ਤੇ ਤਸੱਲੀ ਦੇਣ ਵਾਲਾ ਅਤੇ ਤਬੀਅਤ ਤੇ ਸੁਭਾਅ ਦੇ ਅਨੁਕੂਲ ਹੈ।
ਆਪਣੀ ਗੱਲ ਜਾਰੀ ਰੱਖਦਿਆਂ ਸੰਜੀਵਨ ਨੇ ਕਿਹਾ ਹੈ ਕਿ ਬੇਸ਼ਕ ਹੁਣ ਤੱਕ ਭਗਵੰਤ ਮਾਨ ਨੂੰ ਆਪਣੇ ਫੈਸਲਿਆਂ ਤੋਂ ਪਿੱਛੇ ਹੱਟਣ ਵਾਲੇ, ਭਾਸ਼ਾ ਤੇ ਨਿਰੋਏ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਭਿਆਚਾਰਕ ਪ੍ਰਦੂਸ਼ਣ ਨੂੰ ਠੱਲ ਪਾਉਂਣ ਲਈ ਕਦੇ ਵੀ ਗੰਭੀਰ ਯਤਨ ਨਾ ਕਰਨ ਵਾਲੇ ਮੁੱਖ ਮੰਤਰੀ ਵੱਜੋਂ ਜਾਣਿਆ ਤੇ ਪ੍ਰਚਾਰਿਆ ਜਾਂਦਾ ਸੀ। ਪਰ ਵੇਚਣ ਦੇ ਦੌਰ ਵਿਚ ਖਰੀਦਣ ਦਾ ਸਿਲਸਿਲਾ ਕਰਨ ਅਤੇ ਪੰਜਾਬ ਦੀਆਂ ਝਾਕੀਆਂ ਰੱਦ ਕਰਨ ’ਤੇ ਲਿਆ ਸਟੈਂਡ ਭਗਵੰਤ ਮਾਨ ਹੋਰਾਂ ਦੀ ਪੰਜਾਬੀਆਂ ਵਿਚ ਦਿੱਖ ਅਤੇ ਛਵੀ ਸੁਧਾਰਨ ਵਿਚ ਸਹਾਈ ਹੋਵੇਗਾ।
No comments:
Post a Comment