ਮੋਹਾਲੀ 3 ਜਨਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ ਵੈਲਫੇਅਰ ਐਸੇਸੀਏਸ਼ਨ ਵੱਲੋਂ ਨਵੇਂ ਵਰੇ ਦੀ ਆਮਦ ਤੇ ਤਿਆਰ ਕੀਤਾ ਗਿਆ ਕਲੰਡਰ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਬੀਰ ਬੇਦੀ ਵੱਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਉਨਾਂ ਵੱਲੋਂ ਐਸਸੀਏਸ਼ਨ ਨੂੰ ਨਵੇਂ ਸਾਲ ਤੇ ਕਲੰਡਰ ਰਲੀਜ਼ ਕਰਨ ਦੀ ਵਧਾਈ ਦਿਤੀ।
ਇਕ ਬਿਆਨ ਰਾਹੀਂ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਨੇ ਸਮੂਹ ਸੋੇਵਾ ਮੁਕਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ 5 ਜਨਵਰੀ ਨੂੰ ਸਵੇਰੇ 11 ਵਜੇ ਤੋਂ ਬਾਅਦ 1ਵੱਜੇ ਤੱਕ ਬੋਰਡ ਦੇ ਗੈਸਟ ਹਾਊਸ ਵਿੱਚ ਕਲੰਡਰ ਵੰਡੇ ਜਾਣਗੇ ਸਾਰੇ ਅਧਿਕਾਰੀ ਕਲੰਡਰ ਪ੍ਰਾਪਤ ਕਰ ਲੈਣ।
ਉਨਾਂ ਇਹ ਵੀ ਕਿਹਾ ਕਿ ਹਰ ਇਕ ਅਧਿਕਾਰੀ ਅਪਣੀ ਰਗੀਨ ਫੋਟੋਂ ਲੈਕੇ ਆਉਣ ਤਾਂ ਜੋ ਸੇਵਾ ਮੁਕਤ ਅਧਿਕਾਰੀਆਂ ਦੀ ਸੁਵਿੱਧਾ ਲਈ ਰਗੀਨ ਡਾਇਰਰੈਕਟਰੀ ਛਪਾਈ ਜਾਵੇ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ, ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ, ਮੇਘ ਰਾਜ ਗੋਇਲ, ਹਰਵਿੰਦਰ ਸਿੰਘ, ਹਰਬੰਸ ਸਿੰਘ ਬਾਗੜੀ, ਮਲੂਕ ਸਿੰਘ, ਕਰਮਚਾਰੀ ਯੂਨੀਅਨ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਗੁਰਦੀਪ ਸਿੰਘ ਸਿਆਲ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਬੋਰਡ : ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਬੀਰ ਬੇਦੀ ਕਲੰਡਰ ਰਲੀਜ਼ ਕਰਦੇ ਹੋਏ
.jpg)

No comments:
Post a Comment