ਮੋਹਾਲੀ: 22 ਜਨਵਰੀ : ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਗੀ ਹੇਠ ਪ੍ਰਮੁੱਖ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਨਾਲ਼ ਹੋਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਬਹੁਤ ਹੀ ਖੁਸ਼ਨੁਮਾ ਮਾਹੌਲ ਵਿੱਚ ਹੋਈ। ਜਿਸ ਵਿੱਚ ਲੈਕਚਰਾਰ ਕਾਡਰ ਨਾਲ਼ ਸੰਬੰਧਿਤ ਮਸਲਿਆਂ ਨੂੰ ਤਫਸੀਲ ਨਾਲ਼ ਵਿਚਾਰਿਆ ਗਿਆ।
ਇਸ ਵਿੱਚ ਲੈਕਚਰਾਰ ਦਾ ਸਲਾਨਾ ਇਨਕਰੀਮੈਂਟ, ਰਿਵਰਸ਼ਨ ਜ਼ੋਨ ਏ.ਸੀ.ਪੀ, ਸਿੱਖਿਆ ਦੀ ਗੁਣਵੱਤਾ, ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੀ ਸਮਾਂ-ਸਾਰਣੀ ਬਦਲਣਾ, 2018 ਦੇ ਸਿੱਖਿਆ ਨਿਯਮ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਨਾ, ਸਾਇੰਸ ਲੈਕਚਰਾਰ ਲਈ ਪ੍ਰੈਕਟੀਕਲ ਭੱਤਾ, ਲੈਕਚਰਾਰ ਦਾ ਗੈਰ ਵਿਦਿਅਕ ਕੰਮ ਖ਼ਤਮ ਕਰਨਾ. ਵਿਭਾਗੀ ਟੈਸਟ ਦੀ ਸ਼ਰਤ ਖ਼ਤਮ ਕਰਨਾ, ਲੈਕਚਰਾਰ ਕਾਡਰ ਦੀਆ ਖ਼ਤਮ ਕੀਤੀਆਂ ਅਸਾਮੀਆਂ ਸੁਰਜੀਤ ਕਰਨ ਸੰਬੰਧੀ ਚਰਚਾ ਕੀਤੀ ਗਈ| ਇਸ ਸੰਬੰਧੀ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਸ੍ਰੀ ਯਾਦਵ ਜੀ ਵੱਲੋਂ ਇਹਨਾਂ ਮਸਲਿਆਂ ਨੂੰ ਸਕਾਰਾਤਮਿਕ ਰੂਪ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ| ਇਸ ਮੌਕੇ ਤੇ ਸੂਬਾ ਸਕੱਤਰ ਜਨਰਲ ਸ. ਰਵਿੰਦਰਪਾਲ ਸਿੰਘ ਜਲੰਧਰ,ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ ਬਠਿੰਡਾ, ਸ ਜਗਜੀਤ ਸਿੰਘ ਡਾਇਟ ਦਿਉਣ , ਸ ਸੁਖਬੀਰ ਇੰਦਰ ਸਿੰਘ ਡਾਇਟ ਫ਼ਰੀਦਕੋਟ, , ਸ੍ਰੀ ਹਿਤੇਸ਼ ਕੁਮਾਰ ਜਲੰਧਰ ਤੇ ਹੋਰ ਮੈਂਬਰ ਹਾਜਰ ਸਨ
No comments:
Post a Comment