Monday, January 22, 2024

ਮਨੁੱਖ ਦੀ ਸਿਹਤ ਲਈ ਜਿਮ ਦਾ ਅਹਿਮ ਯੋਗਦਾਨ ਹੈ: ਨੌਰੰਗ ਸਿੰਘ

 ਮੋਹਾਲੀ: 22 ਜਨਵਰੀ : ਮਨੁੱਖ ਦੀ ਸਿਹਤ ਲਈ ਜਿਮ ਦਾ ਅਹਿਮ ਯੋਗਦਾਨ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਡਾਲੀ ਆਲਾ ਸਿੰਘ ਵਿਖੇ ਨਵੇ ਬਣੇ ਅਗੰਦ ਫਿਟਨਸ ਜਿਮ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਟੇਟ ਅਵਾਰਡੀ ਨੌਰੰਗ ਸਿੰਘ ਕੀਤਾ । ਇਸ ਮੋਕੇ ਤੇ ਨੌਰੰਗ ਸਿੰਘ ਨੇ ਕਿਹਾ ਕਿ ਜਿਮ ਦੀ ਇਸ ਇਲਾਕੇ ਵਿੱਚ ਬਹੁਤ ਮੰਗ ਸੀ ਜੋ ਕਿ ਕਰਮਜੀਤ ਸਿੰਘ ਨੇ ਨਵਾ ਜਿਮ ਖੋਲ੍ਹ ਕੇ ਇਲਾਕੇ ਦੀ ਮੰਗ ਨੂੰ ਪੂਰਾ ਕੀਤਾ ਹੈ |


 ਅੰਤ ਵਿੱਚ ਮਾਨ ਪਰਿਵਾਰ ਵਲੋ ਆਈਆ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਲੰਗਰ ਅਟੁਟ ਵਰਤਿਆ । ਇਸ ਮੌਕੇ ਤੇ ਮਾਨ ਸਿੰਘ ਹੰਸਾਲੀ, ਬਲਦੇਵ ਸਿੰਘ, ਜਗਦੀਪ ਸਿੰਘ ਮਾਵੀ, ਕਰਮਜੀਤ ਸਿੰਘ, ਅਗੰਦ ਸਿੰਘ, ਕਮਲਜੀਤ ਸਿੰਘ, ਵਰਿੰਦਰ ਕੁਮਾਰ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਅਮਰਵੀਰ ਵਰਮਾ, ਚੇਅਰਮੈਨ ਐਸ ਐਮ ਸੀ ਬਡਾਲੀ ਆਲਾ ਸਿੰਘ, ਗੁਰਮੀਤ ਸਿੰਘ ਪ੍ਰਧਾਨ ਮਾਰਕੀਟ ਕਮੇਟੀ ਬਡਾਲੀ, ਆਪ ਆਗੂ ਸੁਖਬੀਰ ਸਿੰਘ ਤੋ ਇਲਾਵਾ ਸਮੂਹ ਪਰਿਵਾਰ ਰਿਸ਼ਤੇਦਾਰ, ਇਲਾਕੇ ਦੀ ਸੰਗਤ ਅਤੇ ਸਮੂਹ ਦੁਕਾਨਦਾਰ ਵੀਰ ਹਾਜਰ ਸਨ l

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger