ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫਰਵਰੀ : ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਿਲਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋਂ ਕੇਂਦਰੀ ਵਿਦਿਆਲਿਆ, ਸੈਕਟਰ-80, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮੈਡੀਕਲ ਚੈੱਕ ਅੱਪ ਕੈਂਪ ਅਤੇ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ।
ਮੈਡੀਕਲ ਚੈੱਕ ਅੱਪ ਕੈਂਪ ਵਿੱਚ ਸਿਵਲ ਹਸਪਤਾਲ, ਫੇਜ਼-6, ਮੋਹਾਲੀ ਦੀ ਟੀਮ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮੁਫਤ ਚੈੱਕ ਅੱਪ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ਤੇ ਅੱਖਾਂ ਅਤੇ ਦੰਦਾਂ ਦਾ ਚੈੱਕ ਅੱਪ ਕੀਤਾ ਗਿਆ ਅਤੇ ਸ੍ਰੀ ਸੰਦੀਪ ਸਿੰਘ, ਲੈਕਚਰਾਰ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫਸਟ ਏਡ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਹਰਬੰਸ ਸਿੰਘ, ਸਕੱਤਰ ਰੈਡ ਕਰਾਸ ਵਲੋਂ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਰੈਡ ਕਰਾਸ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆ ਗਤੀਵਿਧੀਆ ਜਿਵੇ ਕਿ ਫਸਟ ਏਡ ਟ੍ਰੇਨਿੰਗ, ਪੇਸੈਂਟ ਕੇਅਰ ਅਟੈਡੈਂਟ ਸਰਵਿਸ, ਜਨ ਅੋਸ਼ਧੀ ਸਟੋਰਾਂ ਆਦਿ ਦੀ ਸਹੂਲਤ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਸ੍ਰੀ ਜਗੇਸ਼ਵਰ ਵਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਨਸ਼ਿਆ ਤੋਂ ਬਚਣ, ਪਾਣੀ ਦੀ ਦੁਰਵਰਤੋਂ ਨਾ ਕਰਨ, ਮਾਂ-ਬਾਪ ਦਾ ਸਤਿਕਾਰ ਕਰਨ ਆਦਿ ਸਬੰਧੀ ਵੀ ਲੈਕਚਰ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਕੈਂਪ ਦੌਰਾਨ ਲਗਭਗ 600 ਵਿਦਿਆਰਥੀ/ਅਧਿਆਪਕਾਂ ਦਾ ਮੈਡੀਕਲ ਚੈੱਕ ਅੱਪ ਕੀਤਾ ਗਿਆ। ਮੈਡੀਕਲ ਜਾਂਚ ਕੈਂਪ ਦੌਰਾਨ ਸਰੀਰਕ ਤੌਰ ਤੇ ਠੀਕ ਨਾ ਪਾਏ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਮੇਤ ਵਿਦਿਆਰਥੀ ਸਿਵਲ ਹਸਪਤਾਲ, ਫੇਜ਼-6, ਮੋਹਾਲੀ ਆਉਣ ਬਾਰੇ ਕਿਹਾ ਗਿਆ ਤਾਂ ਜੋ ਉਨ੍ਹਾਂ ਦੀ ਮੁਕੰਮਲ ਜਾਂਚ ਕਰਕੇ ਇਲਾਜ ਕੀਤਾ ਜਾ ਸਕੇ। ਕੈਂਪ ਦੀ ਸਮਾਪਤੀ ਸਮੇਂ ਸ੍ਰੀਮਤੀ ਸਾਕਸ਼ੀ, ਸਟਾਫ ਨਰਸ, ਕੇਂਦਰੀ ਵਿਦਿਆਲਿਆ ਵਲੋਂ ਰੈਡ ਕਰਾਸ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ।
No comments:
Post a Comment