ਚੰਡੀਗੜ੍ਹ, 6 ਫਰਵਰੀ : ਸਰਵ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਮੀਟਿੰਗ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਮੈਡਮ ਸ਼ੀਨਾ ਅਗਰਵਾਲ ਡਿਪਟੀ ਡਾਇਰੈਕਟਰ ਮੈਡਮ ਰੁਪਿੰਦਰ ਕੌਰ ਤੇ ਸੁਪਰਡੈਂਟ ਨਾਲ ਯੂਨੀਅਨ ਦੇ ਚਾਰ ਮੈਂਬਰੀ ਵਫਦ ਨਾਲ ਕੀਤੀ ਗਈ। ਜਿਸ ਵਿਚ ਆਂਗਨਵਾੜੀ ਵਰਕਰਾਂ ਤੇ ਹੇਲਪਰਜ਼ ਦੀਆਂ ਮੰਗਾਂ ਅਤੇ ਮੁਸਕਿਲਾਂ ਸੰਬੰਧੀ ਮੁੱਦਾ ਮੀਟਿੰਗ ਵਿੱਚ ਉਠਾਇਆ। ਮਾਣਭੱਤਾ ਸਮੇਂ ਸਿਰ, ਐਨ ਜੀ ਓ ਅਤੇ ਬਾਲ ਭਲਾਈ ਕਾਉਂਸਲ ਦੇ ਮਾਨਭੱਤੇ ਦੀ ਅਦਾਇਗੀ ਜਲਦ ਕੀਤੀ ਜਾਵੇ, ਸਾਰੇ ਰਹਿੰਦੇ ਫੰਡ ਦਿੱਤੇ ਜਾਣ, ਈ. ਸੀ. ਸੀ. ਈ ਪਾਲਿਸੀ ਲਾਗੂ ਕਰਨ ਦੀ ਮੰਗ, ਐਨ ਜੀ ਓ ਬਲਾਕਾਂ ਨੂੰ ਵਿਭਾਗ ਵਿਚ ਲਿਆਉਣ ਦੀ ਮੰਗ, ਮਿੰਨੀ ਆਂਗਣਵਾੜੀ ਕੇਂਦਰ ਮੁੱਖ ਕਰਨ ਦੀ ਮੰਗ ,ਆਂਗਨਵਾੜੀ ਵਰਕਰਾ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜ਼ਾ ਦੇਣ ਦੀ ਮੰਗ ਸੁਪਰਵਾਈਜ ਦੀ ਭਰਤੀ ਵਿੱਚ ਪੜਾਈ ਨੂੰ ਜੋੜਨ ਦੀ ਮੰਗ, ਮੈਡੀਕਲ ਛੁੱਟੀ ਲਈ ਪ੍ਰਾਈਵੇਟ ਡਾਕਟਰ ਦਾ ਲਿਖਿਆ ਪ੍ਰਵਾਨ ਕੀਤਾ ਜਾਵੇ , ਆਂਗਨਵਾੜੀ ਕੇਂਦਰ ਛੱਡਣ ਤੇ ਸਰਟੀਫਿਕੇਟ ਵਰਕਰ ਵੱਲੋਂ ਜਾਰੀ ਕਰਨ ,ਬੱਚਿਆ ਲਈ ਪ੍ਰੀ ਸਕੂਲ ਸਿੱਖਿਆ ਕਿਟ, ਖਿਲੋਨਿਆ ਦੀ ਮੰਗ ਨੂੰ ਤੇ ਹੋਰ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਡਾਇਰੈਕਟਰ ਮੈਡਮ ਵਲੋ ਹਰ ਮੰਗ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਗਿਆ ਤੇ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਤੇ ਕਈ ਮੰਗਾਂ ਦਾ ਮੌਕੇ ਤੇ ਹੱਲ ਕੀਤਾ ਗਿਆ। ਯੂਨੀਅਨ ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਵੱਲੋਂ ਰਹਿੰਦੀਆਂ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਮੈਡੀਕਲ ਛੁੱਟੀ ਬਾਰੇ ਪ੍ਰਾਈਵੇਟ ਡਾਕਟਰਜ਼ ਤੋ ਪਰਵਾਨਗੀ ਦੀ ਚਿੱਠੀ ਜਲਦ ਹੀ ਜ਼ਾਰੀ ਕੀਤੀ ਜਾਏਗੀ। ਮਾਣਭੱਤਾ ਦੁੱਗਣਾ ਕਰਨ ਦੀ ਮੰਗ ਨੂੰ ਵੀ ਜਲਦੀ ਹੀ ਪੂਰਾ ਕਰਨ ਦਾ ਮੈਡਮ ਵੱਲੋ ਭਰੋਸਾ ਯੂਨੀਅਨ ਵਫਦ ਨੂੰ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਤੋਂ ਇਲਾਵਾ ਮਧੂ ਕੁਮਾਰੀ ਜ਼ਿਲਾ ਪ੍ਰਧਾਨ ਅੰਮ੍ਰਿਤਸਰ, ਸਿੱਧਵਾਂ ਬੇਟ ਤੋ ਜਸਵਿੰਦਰ ਕੌਰ ਬਲਾਕ ਸੈਕਟਰੀ, ਕੁਲਬੀਰ ਕੌਰ ਚੋਗਾਵਾਂ ਬਲਾਕ ਪ੍ਰਧਾਨ ਸ਼ਾਮਿਲ ਹੋਏ।
No comments:
Post a Comment