ਮੋਹਾਲੀ 20 ਮਾਰਚ : ਸੀਜੀਸੀ ਲਾਂਡਰਾਂ ਦੇ ਐਥਲੀਟਾਂ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀਪੀਟੀਯੂ), ਕਪੂਰਥਲਾ ਦੀ 25ਵੀਂ ਸਾਲਾਨਾ ਅੰਤਰ ਕਾਲਜ ਐਥਲੈਟਿਕਸ ਮੀਟ ਵਿੱਚ ਹਿੱਸਾ ਲਿਆ ਅਤੇ ਓਵਰਆਲ ਚੈਂਪੀਅਨਜ਼ ਟਰਾਫੀ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੌਰਾਨ ਸੀਜੀਸੀ ਦੇ ਵਿਿਦਆਰਥੀ ਐਥਲੀਟਾਂ ਨੇ 21 ਸੋਨ ਤਗਮੇ, 9 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸਣੇ ਕੁੱਲ 41 ਤਗਮੇ ਜਿੱਤ ਕੇ ਪੰਜਾਬ ਭਰ ਵਿੱਚ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ ਕਾਲਜਾਂ ਦੀਆਂ ਅਥਲੈਟਿਕ ਮੀਟ ਵਿੱਚ ਭਾਗ ਲੈਣ ਵਾਲੀਆਂ 40 ਤੋਂ ਵੱਧ ਟੀਮਾਂ ਨੂੰ ਪਛਾੜ ਦਿੱਤਾ।
ਸੀਜੀਸੀ ਦੇ ਬੀ ਟੈਕ ਈਸੀਈ ਦੇ ਵਿਿਦਆਰਥੀ ਕੀਰਤ ਮਹਿਤਾ ਨੂੰ ਸਰਵੋਤਮ ਅਥਲੀਟ (ਪੁਰਸ਼) ਟਰਾਫੀ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਬੀ ਟੈਕ, ਸੀਐਸਈ ਦੇ ਇੱਕ ਹੋਰ ਵਿਿਦਆਰਥੀ ਮੁਕੁਲ ਧਾਮੂ ਨੇ ਐਥਲੈਟਿਕਸ ਮੀਟ ਵਿੱਚ ਹਾਈ ਜੰਪ ਵਰਗ ਵਿੱਚ 1.58 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ। ਹੋਰ ਐਥਲੀਟਾਂ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਖੇਡ ਸਮਾਰੋਹ ਵਿੱਚ ਆਪਣੀ ਪਛਾਣ ਬਣਾਈ, ਉਨ੍ਹਾਂ ਵਿੱਚ ਬੀਟੈਕ ਵਿਿਦਆਰਥੀ ਕੋਮਲ ਜਿਸ ਨੇ 800 ਮੀਟਰ ਦੌੜ ਅਤੇ 400 ਮੀਟਰ ਹਰਡਲਸ ਦੌੜ (ਮਹਿਲਾ) ਵਿੱਚ ਦੋ ਸੋਨ ਤਗਮੇ ਜਿੱਤੇ ਅਤੇ ਵੈਦਈ ਜਿਸ ਨੇ 3,000 ਮੀਟਰ ਦੌੜ (ਮਹਿਲਾ) ਵਿੱਚ ਸੋਨ ਤਮਗਾ ਜਿੱਤਿਆ।
ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਵਿਿਦਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਸੀਜੀਸੀ ਦਾ ਨਾਮ ਰੌਸ਼ਨ ਕਰਨ ਲਈ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਵਿਿਦਆਰਥੀਆਂ ਦੀ ਸਖਤ ਮਿਹਨਤ, ਸਿਖਲਾਈ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਭਵਿੱਖ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਨ੍ਹਾਂ ਵਿਿਦਆਰਥੀਆਂ ਦੇ ਸਫ਼ਰ ਦੇ ਹਰ ਪੜਾਅ ਵਿੱਚ ਸੀਜੀਸੀ ਦੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਅੰਤਰ ਕਾਲਜ ਐਥਲੈਟਿਕਸ ਪ੍ਰੋਗਰਾਮ ਵਿੱਚ ਵਿਿਦਆਰਥੀ ਐਥਲੀਟਾਂ ਨੇ ਟਰੈਕ ਅਤੇ ਫੀਲਡ ਖੇਡਾਂ ਜਿਵੇਂ ਕਿ ਰੇਸ, ਰਿਲੇਅ ਰੇਸ, ਹਰਡਲਜ਼, ਹਾਈ ਜੰਪ, ਲੰਬੀ ਛਾਲ, ਸ਼ਾਟਪੁੱਟ, ਡਿਸਕਸ ਥਰੋ, ਜੈਵਲਿਨ ਥਰੋਅ, ਹੈਮਰ ਥਰੋਅ ਸਮੇਤ 16 ਖੇਡਾਂ ਵਿੱਚ ਹਿੱਸਾ ਲਿਆ।
No comments:
Post a Comment