ਮੋਹਾਲੀ 11 ਮਾਰਚ : ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (‘ਦ ਨੈਸ਼ਨਲ ਅਸੈਸਮੈਂਟ ਐਂਡ ਅਕ੍ਰੇਡੀਟੇਸ਼ਨ ਕਾਊਂਸਿਲ’) (ਐਨਏਏਸੀ) ਵੱਲੋਂ ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਨੂੰ ਏ-ਪਲੱਸ ਗ੍ਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸੰਸਥਾ ਨੇ 4 ਪੁਆਇੰਟ ਸਕੇਲ ਤੇ 3.42 ਦਾ ਗ੍ਰੇਡ ਪੁਆਇੰਟ ਔਸਤ (ਸੀਜੀਪੀਏ) ਸਕੋਰ ਹਾਸਲ ਕੀਤਾ ਹੈ ਜੋ ਕਿ ਖੁਸ਼ੀ ਵਾਲੀ ਗੱਲ ਹੈ। ਸੀਈਸੀ-ਸੀਜੀਸੀ ਲਾਂਡਰਾਂ ਨੂੰ ਇਹ ਗ੍ਰੇਡ ਪਾਠਕ੍ਰਮ ਦੇ ਪਹਿਲੂਆਂ; ਟੀਚਿੰਗ ਲਰਨਿੰਗ; ਖੋਜ, ਨਵੀਨਤਾਵਾਂ ਅਤੇ ਵਿਸਥਾਰ; ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ; ਵਿਿਦਆਰਥੀ ਸਹਾਇਤਾ ਅਤੇ ਤਰੱਕੀ; ਗਵਰਨੈਂਸ, ਲੀਡਰਸ਼ਿਪ ਤੇ ਪ੍ਰਬੰਧਨ; ਸੰਸਥਾਗਤ ਮੁੱਲ ਅਤੇ ਵਧੀਆ ਅਭਿਆਸ ਆਦਿ ਪ੍ਰਮੁੱਖ ਮਾਪਦੰਡਾਂ ’ਤੇ ਮੁਲਾਂਕਣ ਕਰਨ ਉਪਰੰਤ ਪ੍ਰਦਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਐਨਏਏਸੀ ਸੰਨ 1994 ਵਿੱਚ ਸਥਾਪਿਤ ਕੀਤੀ ਗਈ ਸੀ।ਇਹ ਇੱਕ ਅਜਿਹੀ ਖੁਦਮੁਖਤਿਆਰੀ ਸੰਸਥਾ ਹੈ ਜੋ ਉੱਚ ਸਿੱਖਿਆ ਸੰਸਥਾਵਾਂ (ਹਾਈਅਰ ਐਜੂਕੇਸ਼ਨ ਇੰਸਟੀਚਿਊਸ਼ਨਜ਼ ) ਜਿਵੇਂ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਗੁਣਵੱਤਾ ਸਟੇਟਸ ਦਾ ਮੁਲਾਂਕਣ ਕਰਦੀ ਹੈ ਅਤੇ ਉਨ੍ਹਾਂ ਨੂੰ ਮਾਨਤਾ ਦਿੰਦੀ ਹੈ। ਐਨਏਏਸੀ ਰੇਟਿੰਗ ਦੇਣ ਤੋਂ ਪਹਿਲਾਂ ਕਿਸੇ ਸੰਸਥਾ ਦੀ ਅਧਿਆਪਨ ਵਿਧੀਆਂ, ਖੋਜ ਆਉਟਪੁੱਟ, ਬੁਨਿਆਦੀ ਢਾਂਚਾ, ਪ੍ਰਸ਼ਾਸਨ ਅਤੇ ਦਿੱਤੀ ਜਾ ਰਹੀ ਸਿੱਖਿਆ ਦੀ ਸਮੁੱਚੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਖ਼ਤ ਮੁਲਾਂਕਣ ਪ੍ਰਕਿਿਰਆ ਕਰਦੀ ਹੈ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਸਫਲਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੀਈਸੀ- ਸੀਜੀਸੀ ਲਾਂਡਰਾਂ ਨੂੰ ਐਨਏਏਸੀ ਏ-ਪਲੱਸ ਗ੍ਰੇਡ ਨਾਲ ਸਨਮਾਨਿਤ ਕੀਤੇ ਜਾਣਾ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹ ਸਫਲਤਾ ਇਸ ਖੇਤਰ ਵਿਚ ਸਭ ਤੋਂ ਭਰੋਸੇਮੰਦ, ਕਿਫਾਇਤੀ ਅਤੇ ਗੁਣਵੱਤਾ ਅਧਾਰਿਤ ਉੱਚ ਸਿੱਖਿਆ ਸੰਸਥਾ ਦੇ ਰੂਪ ਵਿੱਚ ਸੀਜੀਸੀ ਦੀ ਸਥੀਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਦਮਿਕ ਉੱਤਮਤਾ, ਖੋਜ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਬੜਾਵਾ ਦੇਣ ਲਈ ਸੀਜੀਸੀ ਦੀ ਅਟੁੱਟ ਵਚਨਬੱਧਤਾ ਦਾ ਨਤੀਜਾ ਹੈ ਅਤੇ ਸਾਡੇ ਫੈਕਲਟੀ, ਵਿਿਦਆਰਥੀਆਂ ਅਤੇ ਸਾਰੇ ਕਰਮਚਾਰੀਆਂ ਦੀ ਸਮੂਹਿਕ ਮਿਹਨਤ ਅਤੇ ਸਮਰਪਣ ਦਾ ਪ੍ਰਤੀਬਿੰਬ ਹੈ। ਐਨਏਏਸੀ ਏ-ਪਲੱਸ ਗ੍ਰੇਡ ਮਾਨਤਾ ਪ੍ਰਾਪਤੀ ਸਾਨੂੰ ਭਵਿੱਖ ਵਿੱਚ ਇਸ ਸ਼ਾਨਦਾਰ ਮਾਪਦੰਡ ਨੂੰ ਬਰਕਰਾਰ ਰੱਖਣ ਦਾ ਯਤਨ ਕਰਦਿਆਂ ਸਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਹੋਰ ਵਿਸ਼ਾਲ ਕਰਨ ਅਤੇ ਵੱਡੇ ਟੀਚੇ ਰੱਖਣ ਲਈ ਪ੍ਰੇਰਿਤ ਕਰਦੀ ਹੈ। ਇਸ ਦੌਰਾਨ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ.ਪੀ.ਐਨ. ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ, ਨੇ ਸੀਈਸੀ-ਸੀਜੀਸੀ ਦੇ ਸਮੂਹ ਫੈਕਲਟੀ ਮੈਂਬਰਾਂ, ਵਿਿਦਆਰਥੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਸਖ਼ਤ ਮਿਹਨਤ ਅਤੇ ਸਮਰਪਣ ਜ਼ਰੀਏ ਇਸ ਬੇਮਿਸਾਲ ਮੀਲ ਪੱਥਰ ਨੂੰ ਹਾਸਲ ਕਰਨ ਦਾ ਸਹਿਰਾ ਦਿੱਤਾ ਅਤੇ ਤਹਿ ਦਿਲੋਂ ਵਧਾਈ ਦਿੱਤੀ।
ਇਸ ਮਾਨਤਾ ਨੂੰ ਪ੍ਰਾਪਤ ਕਰਨ ਨਾਲ ਸੰਸਥਾ ਨੂੰ ਦੇਸ਼ ਦੇ ਅੰਦਰ ਅਤੇ ਵਿਸ਼ਵ ਪੱਧਰ ’ਤੇ ਸਹਿਯੋਗ ਅਤੇ ਖੋਜ ਦੀ ਸਾਂਝੇਦਾਰੀ ਦੇ ਅਣਗਿਣਤ ਮੌਕੇ ਮਿਲਣਗੇ। ਧਿਆਨਯੋਗ ਗੱਲ ਹੈ ਕਿ ਸੀਜੀਸੀ ਖੋਜ ਅਤੇ ਨਵੀਨਤਾ ਦੇ ਸਭਿਆਚਾਰ ਨੂੰ ਬੜਾਵਾ ਦੇਣ ਵਿੱਚ ਹਮੇਸ਼ਾ ਤੋਂ ਹੀ ਅੱਗੇ ਰਿਹਾ ਹੈ ਅਤੇ ਅਦਾਰੇ ਨੇ ਆਪਣੇ ਖੇਤਰ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਬਿਹਤਰ ਬਣਾਉਣ ਲਈ ਨੀਤੀ ਆਯੋਗ ਵੱਲੋਂ ਸਮਰਥਿਤ ਏਸੀਆਈਸੀ ਰਾਈਸ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਹੈ। ਸੀਜੀਸੀ ਨੂੰ ਲਗਾਤਾਰ ਪੰਜ ਸਾਲਾਂ ਤੱਕ ਇੱਕ ਸਾਲ ਵਿੱਚ ਸਭ ਤੋਂ ਵੱਧ ਪੇਟੈਂਟ ਦਰਜ ਕਰਨ ਲਈ ਪੂਰੇ ਭਾਰਤ ਵਿੱਚ ਚੋਟੀ ਦੇ 10 ਉੱਚ ਸਿੱਖਿਆ ਸੰਸਥਾਵਾਂ ਵਿੱਚ ਸਥਾਨ ਦਿੱਤਾ ਗਿਆ ਹੈ।
No comments:
Post a Comment