ਮੋਹਾਲੀ, 11 ਅਪਰੈਲ, : “ਭਾਰਤ ਵਿੱਚ ਤਕਰੀਬਨ 30 ਲੱਖ ਲੋਕ ਕੈਂਸਰ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 14 ਲੱਖ ਕੇਸ ਨਵੇਂ ਹਨ। ਭਾਰਤ ਵਿੱਚ ਹਰ ਸਾਲ ਕੈਂਸਰ 9.10 ਲੱਖ ਲੋਕਾਂ ਦੀ ਜਾਨ ਲੈ ਲੈਂਦਾ ਹੈ।
ਆਈ.ਵੀ.ਵਾਈ ਹਸਪਤਾਲ, ਮੋਹਾਲੀ ਦੇ ਸਰਜੀਕਲ ਓਨਕੋਲੋਜੀ ਡਾਇਰੈਕਟਰ ਡਾ. ਵਿਜੇ ਬਾਂਸਲ ਨੇ ਕਿਹਾ ਕਿ ਭਾਰਤ ਵਿੱਚ ਮੂੰਹ ਦੇ ਕੈਂਸਰ ਦਾ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਪ੍ਰਚਲਨ ਹੈ, ਹਰ ਸਾਲ ਅਜਿਹੇ ਕੈਂਸਰ ਦੇ 1.75 ਲੱਖ ਨਵੇਂ ਕੇਸ ਸਾਹਮਣੇ ਆਉਂਦੇ ਹਨ। ਦੇਸ਼ ਵਿੱਚ ਮੂੰਹ ਦੇ ਕੈਂਸਰ ਦੇ 90 ਪ੍ਰਤੀਸ਼ਤ ਮਾਮਲਿਆਂ ਵਿੱਚ ਤੰਬਾਕੂ ਅਤੇ ਗੁਟਖਾ ਚਬਾਉਣ ਦਾ ਯੋਗਦਾਨ ਹੁੰਦਾ ਹੈ।ਮੈਡੀਕਲ ਓਨਕੋਲੋਜੀ ਡਾਇਰੈਕਟਰ ਡਾ. ਜਤਿਨ ਸਰੀਨ ਨੇ ਕਿਹਾ ਕਿ ਸਿਰ ਅਤੇ ਗਰਦਨ ਦਾ ਕੈਂਸਰ ਮੁੱਖ ਤੌਰ 'ਤੇ ਸਾਡੀ ਜੀਵਨ ਸ਼ੈਲੀ ਅਤੇ ਸੁਪਾਰੀ ਚਬਾਉਣ, ਤੰਬਾਕੂ ਅਤੇ ਸ਼ਰਾਬ ਪੀਣ ਦੀ ਆਦਤ ਅਤੇ ਮੂੰਹ ਦੀ ਸਫਾਈ ਨਾ ਰੱਖਣ ਕਾਰਨ ਹੁੰਦਾ ਹੈ।ਸਿਰ ਅਤੇ ਗਰਦਨ ਦੇ ਕੈਂਸਰ ਦੀ ਜਾਂਚ ਕਰਨ ਲਈ ਗੋਲਡ ਸਟੈਂਡਰਡ ਟੈਸਟ ਟਿਸ਼ੂ ਬਾਇਓਪਸੀ ਹੈ।
ਉਨ੍ਹਾਂ ਕਿਹਾ ਕਿ ਪੈਟ ਸਕੈਨ ਜਾਂ ਕੰਟਰਾਸਟ ਐਨਹਾਂਸਡ ਐਮਆਰਆਈ, ਸੀਟੀ ਸਕੈਨ ਵਰਗੀਆਂ ਇਮੇਜਿੰਗ ਰਾਹੀਂ ਕੈਂਸਰ ਦੇ ਫੈਲਣ ਦੀ ਹੱਦ ਦਾ ਪਤਾ ਲਗਾਇਆ ਜਾ ਸਕਦਾ ਹੈ।ਡਾ ਬਾਂਸਲ ਨੇ ਦੱਸਿਆ ਕਿ ਸਿਰ ਅਤੇ ਗਰਦਨ ਦੇ ਕੈਂਸਰ ਦੇ ਇਲਾਜ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਔਨਕੋਲੋਜੀ ਅਤੇ ਰੇਡੀਏਸ਼ਨ ਔਨਕੋਲੋਜੀ ਦੀਆਂ 3 ਵਿਧੀਆਂ ਸ਼ਾਮਲ ਹਨ।ਰੇਡੀਏਸ਼ਨ ਓਨਕੋਲੋਜੀ ਦੀ ਡਾਇਰੈਕਟਰ ਡਾ ਮੀਨਾਕਸ਼ੀ ਮਿੱਤਲ ਨੇ ਦੱਸਿਆ ਕਿ ਸਿਰ ਅਤੇ ਗਰਦਨ ਦਾ ਕੈਂਸਰ ਫੈਰੀਨਕਸ, ਨੱਕ ਅਤੇ ਪੈਰਾਨਾਸਲ ਸਾਈਨਸ, ਓਰਲ ਕੈਵਿਟੀ, ਲੈਰੀਨਕਸ ਅਤੇ ਲਾਰ ਗ੍ਰੰਥੀਆਂ ਤੋਂ ਹੋ ਸਕਦਾ ਹੈ। ਓਹਨਾਂ ਨੇ ਕਿਹਾਕਿ ਹਾਲ ਹੀ ਦੀਆਂ ਤਰੱਕੀਆਂ ਨੇ ਇਲਾਜ ਦੇ ਨਤੀਜਿਆਂ ਵਿੱਚ ਬਹੁਤ ਸੁਧਾਰ ਕੀਤਾ ਹੈ। ਸਿਰ ਅਤੇ ਗਰਦਨ ਦੇ ਕੈਂਸਰ ਦੇ ਆਮ ਲੱਛਣ:ਗਰਦਨ, ਜਬਾੜੇ ਜਾਂ ਮੂੰਹ ਦੇ ਪਿਛਲੇ ਹਿੱਸੇ ਵਿੱਚ ਇੱਕ ਗੰਢਮੂੰਹ ਦਾ ਫੋੜਾਚਿਹਰੇ ਦਾ ਦਰਦ ਜਾਂ ਕਮਜ਼ੋਰੀਗਰਦਨ ਵਿੱਚ ਦਰਦਜਬਾੜੇ ਨੂੰ ਹਿਲਾਉਣ ਵਿੱਚ ਮੁਸ਼ਕਲ.ਨਿਗਲਣ ਵਿੱਚ ਮੁਸ਼ਕਲਬੋਲਣ ਦੀ ਸਮੱਸਿਆਕੰਨ ਦਰਦ ਜਾਂ ਸੁਣਨ ਸ਼ਕਤੀ ਦਾ ਨੁਕਸਾਨ
No comments:
Post a Comment