ਖਰੜ 11 ਅਪ੍ਰੈਲ : ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ (ਈਸੀਈ) ਵੱਲੋਂ ਹੋਪਿੰਗ ਮਾਈਂਡਸ ਦੇ ਸਹਿਯੋਗ ਨਾਲ ਉਦਯੋਗਿਕ ਮਾਹਰਾਂ ਨਾਲ ਵਿਸ਼ੇਸ਼ ਭਾਸ਼ਣ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਤਕਨੀਕੀ ਉਦਯੋਗ ਵਿੱਚ ਹੋ ਰਹੇ ਵਿਕਾਸ ਅਤੇ ਭਵਿੱਖ ਵਿਚਲੇ ਰੁਝਾਨਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ।
ਸੈਸ਼ਨ ਵਿੱਚ ਵੱਖ-ਵੱਖ ਇੰਜਨੀਅਰਿੰਗ ਸਟ੍ਰੀਮ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ। ਇਸ ਗੋਸ਼ਟੀ ਵਿੱਚ ਉਦਯੋਗਿਕ ਮਾਹਰ ਸੁਰਭੀ ਵਰਮਾ, ਪ੍ਰੋਜੈਕਟ ਮੈਨੇਜਰ, ਗੂਗਲ ਹੈੱਡਕੁਆਰਟਰ, ਕੈਲੀਫੋਰਨੀਆ, ਯੂਐਸਏ ਨੇ ਵਿਸ਼ੇ ਅਨੁਸਾਰ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨਾਲ ਪ੍ਰੋ.(ਡਾ.) ਵਿਨੈ ਭਾਟੀਆ, ਐਚਓਡੀ, ਈਸੀਈ ਵਿਭਾਗ, ਸੀਜੀਸੀ ਲਾਂਡਰਾਂ, ਈਸ਼ਾਨ ਕਪੂਰ, ਸਹਿ ਸੰਸਥਾਪਕ, ਹੋਪਿੰਗ ਮਾਈਂਡਜ਼, ਅਤੇ ਫੈਕਲਟੀ ਦੇ ਮੈਂਬਰ ਹਾਜ਼ਰ ਹੋਏ। ਇਸ ਸੈਸ਼ਨ ਦਾ ਉਦੇਸ਼ ਉਦਯੋਗ-ਅਕਾਦਮਿਕ ਸਹਿਯੋਗ ਨੂੰ ਬੜਾਵਾ ਦੇਣਾ ਅਤੇ ਨਾਲ ਹੀ ਵਿਿਦਆਰਥੀਆਂ ਨੂੰ ਤਕਨੀਕੀ ਉਦਯੋਗ ਵਿੱਚ ਨਵੀਨਤਮ ਵਿਕਾਸ, ਭਵਿੱਖ ਵਿਚਲੇ ਰੁਝਾਨਾਂ ਅਤੇ ਉਨ੍ਹਾਂ ਨਾਲ ਪੈਣ ਵਾਲੇ ਪ੍ਰਭਾਵਾਂ ਸੰਬੰਧੀ ਸਮਝ ਪ੍ਰਦਾਨ ਕਰਨਾ ਸੀ। ਤਕਨੀਕੀ ਮਾਹਰਾਂ ਨੇ ਵਿਿਦਆਰਥੀਆਂ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਲੈਂਡਸਕੇਪ ਵਿੱਚ ਸੰਭਾਵੀ ਕਰੀਅਰ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ।
No comments:
Post a Comment