ਖਰੜ 15 ਅਪ੍ਰੈਲ : ਰਿਆਤ ਬਾਹਰਾ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਰੇ ਸਕੂਲਾਂ ਲਈ ਖੁੱਲੇ ਮੁਕਾਬਲੇ ਵਜੋਂ ਇਨਡੋਰ (ਸ਼ਤਰੰਜ ਅਤੇ ਕੈਰਮ)ਅਤੇ ਬਾਹਰੀ ਖੇਡਾਂ ਦਾ ਆਯੋਜਨ ਕੀਤਾ ਗਿਆ ।
ਸਮਾਗਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਮਾਨਸਿਕ ਪ੍ਰਦਰਸ਼ਨ ਨੂੰ ਵਧਾਉਣ ਲਈ ਪੜ੍ਹਾਈ ਦੇ ਨਾਲ-ਨਾਲ ਇਨਡੋਰ ਖੇਡਾਂ ਦੀ ਮਹੱਤਤਾ ਨੂੰ ਦੁਹਰਾਇਆ।
ਇਸ ਮੌਕੇ ਡਾ: ਮਨੋਜ ਬਾਲੀ ਡੀਨ, ਯੂ.ਐੱਸ.ਐੱਸ. ਅਤੇ ਡਾ: ਐੱਮ.ਐੱਸ. ਮਹਿਤਾ, ਮੁਖੀ, ਭੌਤਿਕ ਵਿਗਿਆਨ ਵਿਭਾਗ ਨੇ ਦੋ ਦਿਨ ਤੱਕ ਚੱਲੇ ਮੈਚਾਂ ਲਈ ਟੀਮਾਂ ਦਾ ਐਲਾਨ ਕੀਤਾ।
ਇੱਕ ਸਖ਼ਤ ਮੁਕਾਬਲੇ ਵਿੱਚ ਸ਼ਤਰੰਜ ਵਿੱਚ ਸਿਖਰਲੇ ਤਿੰਨ ਸਥਾਨ ਕ੍ਰਮਵਾਰ ਅਸ਼ੀਰਵਾਦ (ਬੀ. ਟੈਕ. ਸੀਐਸਈ-ਆਈਆਈਈ), ਸਿਧਾਰਥ (ਬੀ.ਸੀ.ਏ., ਆਈਆਈ) ਅਤੇ ਰਮਨਦੀਪ ਸਿੰਘ (ਬੀ. ਟੈਕ. ਸੀਐਸਈ, ਆਈਆਈ ਬੀ) ਨੇ ਪ੍ਰਾਪਤ ਕੀਤੇ।
ਇਸੇ ਤਰ੍ਹਾਂ ਕੈਰਮ ਵਰਗ ਵਿੱਚ ਡਬਲਜ਼ ਦੇ ਮੈਚ ਕਰਵਾਏ ਗਏ। ਵਿੱਕੀ ਅਤੇ ਗੌਰਵ (ਬੀ. ਟੈਕ. ਸੀਐਸਈ) ਮੁਕਾਬਲੇ ਦੇ ਜੇਤੂ ਐਲਾਨੇ ਗਏ ਅਤੇ ਰਜਤ ਅਤੇ ਯਸ਼ਮੋਲਦੀਪ (ਬੀ. ਬੀ.ਏ) ਨੂੰ ਫਸਟ ਰਨਰ ਅੱਪ ਅਤੇ ਵਿਕਾਸ ਅਤੇ ਹੀਰੇਨ (ਬੀ. ਟੈਕ. ਸੀਐਸਈ /ਡਿਪਲੋਮਾ ਸੀਐਸਈ) ਦੂਜਾ ਰਨਰ ਅੱਪ ਰਹੇ ।
ਇਸ ਦੇ ਨਾਲ ਆਊਟਡੋਰ ਖੇਡਾਂ ਵਿੱਚ ਵਾਲੀਬਾਲ (ਲੜਕੇ) ਵਿੱਚ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਨੇ ਪਹਿਲਾ, ਯੂਐੱਸਸੀ ਨੇ ਦੂਜਾ ਅਤੇ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਨੇ ਤੀਜਾ ਸਥਾਨ ਹਾਸਲ ਕੀਤਾ।ਬਾਸਕਟਬਾਲ (ਲੜਕੇ) ਵਿੱਚ ਪਹਿਲਾ ਸਥਾਨ ਪੌਲੀਟੈਕਨਿਕ, ਦੂਜਾ ਸਥਾਨ ਯੂਐਸਸੀ ਅਤੇ ਤੀਜਾ ਸਥਾਨ ਯੂਐਸਐਸ, ਐਚਐਮ, ਯੂਐਸਏਐਸ ਨੇ ਸਾਂਝਾ ਹਾਸਲ ਕੀਤਾ।
ਟੱਗ ਆਫ ਵਾਰ (ਲੜਕੇ) ਵਿੱਚ ਪਹਿਲਾ ਸਥਾਨ ਯੂਐਸਪੀਐਸ ਨੇ, ਦੂਜਾ ਸਥਾਨ ਯੂਨੀਵਰਸਿਟੀ ਸਕੂਲ ਆਫ ਸੋਸ਼ਲ ਸਾਇੰਸਜ਼ ਨੇ ਅਤੇ ਤੀਜਾ ਸਥਾਨ ਯੂਨੀਵਰਸਿਟੀ ਸਕੂਲ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਿਵਲ) ਨੇ ਪ੍ਰਾਪਤ ਕੀਤਾ।ਟੱਗ ਆਫ ਵਾਰ (ਲੜਕੀਆਂ) ਵਿੱਚ ਪਹਿਲਾ ਸਥਾਨ ਯੂਐਸਈ ਦੁਆਰਾ, ਦੂਜਾ ਸਥਾਨ ਆਰਬੀਸੀਐਨ ਦੁਆਰਾ ਅਤੇ ਫੈਕਲਟੀ (ਪੁਰਸ਼) ਲਈ ਟੱਗ ਆਫ ਵਾਰ ਵਿੱਚ ਪਹਿਲਾ ਸਥਾਨ ਯੂਐਸਐਸਐਸ ਨੇ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਯੂਐਸਈਟੀ ਨੇ ਪ੍ਰਾਪਤ ਕੀਤਾ।ਫੀਮੇਲ ਫੈਕਲਟੀ ਲਈ ਟਗ ਆਫ਼ ਵਾਰ ਪਹਿਲੀ ਪੁਜ਼ੀਸ਼ਨ ਯੂਐਸਐਸਐਸ ਨੂੰ ਗਈ ਅਤੇ ਦੂਜਾ ਸਥਾਨ ਯੂਐਸਈਟੀ ਦੁਆਰਾ ਪ੍ਰਾਪਤ ਕੀਤਾ ਗਿਆ।
No comments:
Post a Comment