ਚੰਡੀਗੜ੍ਹ, 16 ਅਪ੍ਰੈਲ, : ਹਰਿਆਣਾ ਦੇ ਰੋਹਤਕ ਦੇ ਪਿੰਡ ਜਸੀਆ ਸਥਿਤ ਸਰਕਾਰੀ ਕਾਲਜ 'ਚ ਇਕ ਵਿਦਿਆਰਥੀ ਵੱਲੋਂ ਸਹਾਇਕ ਪ੍ਰੋਫੈਸਰ 'ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਸਹਾਇਕ ਪ੍ਰੋਫੈਸਰ ਨੇ ਬੀਏ ਤੀਜਾ ਸਾਲ ਦੇ ਵਿਦਿਆਰਥੀ ਨੂੰ ਲੜਕੀਆਂ ਦੇ ਬਾਥਰੂਮ ਨੇੜੇ ਘੁੰਮਣ ਤੋਂ ਵਰਜਿਆ। ਇਸੇ ਰੰਜਿਸ਼ ਕਾਰਨ ਵਿਦਿਆਰਥੀ ਨੇ ਸਹਾਇਕ ਪ੍ਰੋਫੈਸਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਸਹਾਇਕ ਪ੍ਰੋਫੈਸਰ ਗੰਭੀਰ ਜ਼ਖ਼ਮੀ ਹੋ ਗਿਆ।
ਰੋਹਤਕ ਦੇ ਗੀਤਾਂਜਲੀ ਐਨਕਲੇਵ ਵਾਸੀ ਕੁਲਦੀਪ ਨੇ ਸਦਰ ਥਾਣੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਜਸੀਆ ਸਥਿਤ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦਾ ਹੈ। ਪਿੰਡ ਦਾ ਇੱਕ ਲੜਕਾ ਬੀਏ ਤੀਜਾ ਸਾਲ ਦਾ ਵਿਦਿਆਰਥੀ ਹੈ। ਜੋ ਇੱਕ ਬਦਮਾਸ਼ ਅਤੇ ਸ਼ਰਾਰਤੀ ਕਿਸਮ ਦਾ ਮੁੰਡਾ ਹੈ। ਉਸ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ ਕਿਉਂਕਿ ਉਹ ਲੜਕੀਆਂ ਦੇ ਬਾਥਰੂਮ ਨੇੜੇ ਘੁੰਮਦਾ ਸੀ ਅਤੇ ਕਾਲਜ ਵਿੱਚ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬੁਲਾਇਆ ਗਿਆ। ਪਰ ਉਸ ਨੌਜਵਾਨ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ।
ਸਹਾਇਕ ਪ੍ਰੋਫੈਸਰ ਕੁਲਦੀਪ ਨੇ ਦੱਸਿਆ ਕਿ 15 ਅਪ੍ਰੈਲ ਨੂੰ ਵੀ ਉਕਤ ਨੌਜਵਾਨ ਲੜਕੀਆਂ ਦੇ ਬਾਥਰੂਮ ਨੇੜੇ ਘੁੰਮ ਰਿਹਾ ਸੀ। ਰੋਕੇ ਜਾਣ 'ਤੇ ਮੁਲਜ਼ਮ ਵਿਦਿਆਰਥੀ ਨੇ ਗੁੱਸੇ 'ਚ ਆ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੀ ਜੇਬ 'ਚੋਂ ਚਾਕੂ ਕੱਢ ਲਿਆ ਅਤੇ ਸਿੱਧਾ ਹਮਲਾ ਕਰ ਦਿੱਤਾ।
ਸਹਾਇਕ ਪ੍ਰੋਫੈਸਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ, ਪਰ ਚਾਕੂ ਉਸ ਦੀ ਛਾਤੀ ਵਿੱਚ ਵੱਜਿਆ। ਮੁੜ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਮਲਾ ਰੋਕ ਦਿੱਤਾ ਅਤੇ ਬਚਾਅ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਮੁਲਜ਼ਮ ਦੇ ਤਿੰਨ ਸਾਥੀ ਵੀ ਉਥੇ ਆ ਗਏ। ਸਹਾਇਕ ਪ੍ਰੋਫੈਸਰ ਦੀ ਅਵਾਜ਼ ਸੁਣ ਕੇ ਕਾਲਜ ਸਟਾਫ਼ ਆ ਗਿਆ।ਉਨ੍ਹਾਂ ਨੇ ਕਾਲਜ ਸਟਾਫ ਨਾਲ ਵੀ ਕੁੱਟਮਾਰ ਕੀਤੀ। ਬਾਅਦ ਵਿੱਚ ਮੁਲਜ਼ਮ ਚਾਕੂ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
No comments:
Post a Comment