ਚੰਡੀਗੜ੍ਹ, 3 ਅਪ੍ਰੈਲ, : ਪ੍ਰਧਾਨ ਮੰਤਰੀ ਜਾਂ ਕੋਈ ਵੀ ਮੁੱਖ ਮੰਤਰੀ ਚੰਡੀਗੜ੍ਹ ਆਵੇ, ਉਹ 4200 ਰੁਪਏ ਤੋਂ ਵੱਧ ਰੋਜ਼ਾਨਾ ਕਿਰਾਏ ਵਾਲੇ ਹੋਟਲ ਦੇ ਕਮਰੇ ਵਿੱਚ ਨਹੀਂ ਠਹਿਰ ਸਕਣਗੇ। ਇਹ ਕਿਰਾਇਆ ਚੋਣ ਕਮਿਸ਼ਨ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੈਅ ਕੀਤਾ ਗਿਆ ਹੈ।ਇਹ ਸਾਰੇ ਪਾਰਟੀ ਨੇਤਾਵਾਂ ਲਈ ਵੀਆਈਪੀ ਸੂਟ ਦੀ ਸੀਮਾ ਹੋਵੇਗੀ।
ਅਜਿਹੇ 'ਚ ਹੁਣ ਸਿਆਸਤਦਾਨਾਂ ਨੂੰ ਚੰਡੀਗੜ੍ਹ ਦੇ ਫਾਈਵ ਜਾਂ ਸੈਵਨ ਸਟਾਰ ਹੋਟਲਾਂ 'ਚ ਰੁਕਣ ਦੀ ਬਜਾਏ ਛੋਟੇ ਹੋਟਲਾਂ 'ਚ ਰਹਿਣਾ ਪਵੇਗਾ। ਚੋਣ ਕਮਿਸ਼ਨ ਕਮਰੇ ਦੇ ਕਿਰਾਏ ਤੋਂ ਲੈ ਕੇ ਉਮੀਦਵਾਰਾਂ ਦੇ ਖਾਣ-ਪੀਣ ਦੇ ਖਰਚੇ ਤੱਕ ਹਰ ਚੀਜ਼ 'ਤੇ ਨਜ਼ਰ ਰੱਖੇਗਾ।
ਜੇਕਰ ਕੋਈ ਮਹਿੰਗੇ ਕਮਰੇ ਵਿੱਚ ਠਹਿਰਦਾ ਹੈ, ਤਾਂ ਇਹ ਖਰਚਾ ਜਿਸ ਆਗੂ ਦਾ ਚੋਣ ਪ੍ਰਚਾਰ ਕਰਨ ਲਈ ਉਹ ਆਵੇਗਾ ਉਸ ਉਮੀਦਵਾਰ ਦੀ ਖਰਚ ਸੀਮਾ 75 ਲੱਖ ਰੁਪਏ ਵਿੱਚ ਜੋੜ ਦਿੱਤਾ ਜਾਵੇਗਾ।
No comments:
Post a Comment