ਚੰਡੀਗੜ੍ਹ, 01 ਅਪ੍ਰੈਲ : ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾਂ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ,ਵਿੱਤ ਸਕੱਤਰ ਮੈਡਮ ਭੁਪਿੰਦਰ ਕੌਰ, ਮੀਡੀਆ ਸਲਾਹਕਾਰ ਸਲੀਮ ਮੁਹੰਮਦ, ਅਤੇ ਪ੍ਰਚਾਰਕ ਸਕੱਤਰ ਅਮਨਦੀਪ ਸ਼ਾਸਤਰੀ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਕਾਸ ਬੋਰਡ (ਪੀਈਡੀਬੀ) ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਦਰਸ਼ ਸਕੂਲ ਗੰਢੂਆਂ (ਸੰਗਰੂਰ) ਦੇ ਪੀਆਰਟੀ ਪੰਜਾਬੀ ਅਧਿਆਪਕ ਸੰਦੀਪ ਕੁਮਾਰ ਨੂੰ 31ਮਾਰਚ ਨੂੰ 60 ਸਾਲ ਦੀ ਉਮਰ ਪੂਰੀ ਹੋਣ ਕਾਰਨ ਸੇਵਾ ਮੁਕਤ ਹੋ ਗਏ ਪ੍ਰੰਤੂ ਅਫਸੋਸ ਕਿ ਉਹ ਵਿਦਾਇਗੀ ਸਮੇਂ ਖਾਲੀ ਹੱਥ ਹੀ ਘਰ ਚਲੇ ਗਏ। ਜਥੇਬੰਦੀ ਦੇ ਆਗੂਆਂ ਵੱਲੋਂ ਸਰਕਾਰ ਦੀ ਇਸ ਨੀਤੀ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਆ ਨਿਖੇਧੀ ਵੀ ਕੀਤੀ ਗਈ ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀ ਨੂੰ ਰਿਟਾਇਰਮੈਂਟ ਤੇ ਸਾਰੇ ਵਿਭਾਗੀ ਲਾਭਾਂ ਸਮੇਤ 20 ਲੱਖ ਦੀ ਮਾਲੀ ਇਮਦਾਦ ਵੀ ਦਿੱਤੀ ਜਾਵੇ । ਕਿਉਂ ਕਿ ਇੱਕ ਮੁਲਾਜ਼ਮ ਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਸੇਵਾ ਕਰਦਿਆਂ ਆਦਰਸ਼ ਸਕੂਲ ਦੇ ਲੇਖੇ ਲਗਾਇਆ ਹੈ ਤਾਂ ਇਸ ਬੁਢਾਪੇ ਸਮੇਂ ਖਾਲੀ ਹੱਥ ਘਰ ਤੋਰਨਾ ਕਿਵੇਂ ਵੀ ਤਰਕ ਸੰਗਤ ਨਹੀਂ ਹੈ। ਉਹਨਾਂ ਕਿਹਾ ਹੈ ਕਿ ਇਹ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਸਿੱਟਾ ਹੈ ਕਿ ਇੱਕ ਕਰਮਚਾਰੀ ਪੂਰੀ ਜ਼ਿੰਦਗੀ ਸੇਵਾਵਾਂ ਨਿਭਾਉਣ ਤੋਂ ਬਾਅਦ ਵੀ ਖਾਲੀ ਖੀਸੇ ਸੇਵਾ ਮੁਕਤ ਹੋਵੇ। ਉਹਨਾਂ ਕਿਹਾ ਕਿ ਕਰਮਚਾਰੀ ਨੂੰ ਬਾਕੀ ਜ਼ਿੰਦਗੀ ਜਿਉਣ ਵਾਸਤੇ ਅਤੇ ਪਰਿਵਾਰਿਕ /ਸਮਾਜਿਕ ਮਾਣ ਸਨਮਾਨ ਲਈ ਰਿਟਾਇਰਮੈਂਟ ਤੇ 20 ਲੱਖ ਦੀ ਮਾਲੀ ਇਮਦਾਦ ਦਿੱਤੀ ਜਾਵੇ। ਅਜਿਹਾ ਨਾ ਹੋਣ ਤੇ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਵਿਸ਼ਾਲ ਭਠੇਜਾ, ਸੂਬਾ ਕਮੇਟੀ ਮੈਂਬਰ ਮੈਡਮ ਮੀਨੂੰ ਬਾਲਾ,ਓਮਾ ਮਾਧਵੀ, ਹਰਪ੍ਰੀਤ ਕੌਰ ਪੱਕਾ ਆਦਿ ਵੀ ਸ਼ਾਮਲ ਸਨ
No comments:
Post a Comment