SBP GROUP

SBP GROUP

Search This Blog

Total Pageviews

Monday, April 1, 2024

ਅੰਬਰ ਵੀ ਰੋਇਆ ਜਦੋਂ ਸ਼ਹੀਦ ਫੌਜੀ ਦੇ ਮਾਤਾ ਪਿਤਾ ਨੇ ਦਿੱਤਾ ਅਰਥੀ ਨੂੰ ਮੋਢਾ

 ਸ੍ਰੀ ਅਨੰਦਪੁਰ ਸਾਹਿਬ: 1 ਅਪ੍ਰੈਲ : ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਹੀਰਪੁਰ ਦੇ ਫੌਜੀ ਜਵਾਨ ਸੁਖਵਿੰਦਰ ਸਿੰਘ ( 26 ਬਟਾਲੀਅਨ ਪੰਜਾਬ, ਉਮਰ 23 ਸਾਲ) ਜਿਸ ਦੀ ਹੋਈ ਮੌਤ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਫੌਜ ਦੇ ਅਫਸਰਾਂ ਤੇ ਸਵਾਲ ਚੁੱਕੇ ਗਏ ਸਨ ਅੱਜ ਉਸ ਦਾ ਅੰਤਿਮ ਸੰਸਕਾਰ ਨਮ ਅੱਖਾਂ ਦੇ ਨਾਲ ਕਰ ਦਿੱਤਾ ਗਿਆ ।


ਰੋਂਦੀਆਂ ਅੱਖਾਂ ਦੇ ਨਾਲ ਮਾਂ ਨੇ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਇਲਾਕਾ ਨਿਵਾਸੀਆਂ ਨੇ ਘਰ ਤੋਂ ਅੰਤਿਮ ਸੰਸਕਾਰ ਤੱਕ ਸ਼ਹੀਦ ਸੁਖਵਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਂਦੇ ਹੋਏ ਪਰਿਵਾਰ ਦੇ ਦਾ ਹੌਸਲਾ ਵਧਾਇਆ ਹਾਲਾਂਕਿ ਪਰਿਵਾਰ ਦਾ ਮੰਨਣਾ ਹੈ ਕਿ ਉਹਨਾਂ ਨੇ ਆਪਣੇ ਨੌਜਵਾਨ ਪੁੱਤ ਦਾ ਸੰਸਕਾਰ ਕਰ ਦਿੱਤਾ ਹੈ ਪਰ ਉਹਨਾਂ ਨੂੰ ਅਜੇ ਵੀ ਆਰਮੀ ਦੇ ਅਫਸਰਾਂ ਵੱਲੋਂ ਇਨਸਾਫ ਨਹੀਂ ਦਿੱਤਾ ਗਿਆ ਨਾ ਹੀ ਉਹਨਾਂ ਦੇ ਵੱਲੋਂ ਕੀਤੀ ਗਈ ਮੰਗ ਨੂੰ ਪੂਰਾ ਕੀਤਾ ਗਿਆ ਹੈ ਪਰ ਉਹ ਫਿਰ ਵੀ ਇਨਸਾਫ ਦੀ ਲੜਾਈ ਲੜਦੇ ਰਹਿਣਗੇ ਉਹਨਾਂ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਦਾ ਵੀ ਨਮ ਅਖਾਂ ਦੇ ਨਾਲ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਦੀ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ।

No comments:


Wikipedia

Search results

Powered By Blogger