ਖਰੜ, 16 ਅਪ੍ਰੈਲ : ਬਾਇਓਟੈਕਨਾਲੋਜੀ ਵਿਭਾਗ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਬਾਇਓਐਂਟਰਪ੍ਰੀਨਿਓਰਸ਼ਿਪ ਸਬੰੰਧੀ ਕਪੈਸੇਟੀ ਬਿਲਡਿੰਗ ਪ੍ਰੋਗਰਾਮ (ਸਮਰੱਥਾ ਨਿਰਮਾਣ ਪ੍ਰੋਗਰਾਮ) ਬਾਇਓ ਸਟਾਰਟ 2ਕੇ24 ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦਾ ਉਦੇਸ਼ ਜੈਵਿਕ (ਬਾਇਓ) ਉਦਮੀਆਂ ਦੀ ਧਾਰਨਾ ਅਤੇ ਚਾਹਵਾਨ ਬਾਇਓ ਉਦਮੀਆਂ ਲਈ ਉਪਲਬਧ ਮੌਕਿਆਂ ਅਤੇ ਸਹਾਇਤਾ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਇਸ ਮੌਕੇ ਮੁੱਖ ਮਹਿਮਾਨ ਡਾ.ਅਜੀਤ ਦੂਆ, ਸੀਈਓ, ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀਬੀਟੀਆਈ) ਮੋਹਾਲੀ ਦੀ ਸ਼ਿਰਕਤ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਤੋਂ ਇਲਾਵਾ ਉਨ੍ਹਾਂ ਨਾਲ ਸ਼੍ਰੀ ਮੁਨੀਸ਼ ਕੁਮਾਰ, ਹੈੱਡ ਐਚਆਰ, ਨੇਕਟਰ ਲਾਈਫ ਸਾਇੰਸਜ਼ ਲਿਮਟਿਡ, ਡਾ.ਅਮਿਤ ਕੁਮਾਰ ਰਾਏ, ਵਿਿਗਆਨੀ ਡੀ, ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਐਨਏਬੀਆਈ), ਮੋਹਾਲੀ, ਡਾ.ਤਾਰਾਕਾ ਰਾਮਜੀ, ਪੌਦ ਵਿਿਗਆਨੀ, ਸਹਿਸੰਸਥਾਪਕ ਅਤੇ ਸੀਈਓ, ਪੀਲਓਨ, ਯੂਐਸਏ, ਡਾ.ਅੰਕੁਰ ਗੌਤਮ, ਲੈਬ ਸਰਵਿਿਸਜ਼ ਮੈਨੇਜਰ, ਮਰਕ ਇਨੋਵੇਸ਼ਨ ਲੈਬ, ਸੀਐਸਆਈਆਰ ਆਈਐਮਟੀਈਸੀ ਵੀ ਸ਼ਾਮਲ ਹੋਏ।ਉਨ੍ਹਾਂ ਨਾਲ ਡਾ.ਪੀਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਅਤੇ ਸੰਸਥਾ ਦੇ ਡੀਨ ਅਤੇ ਡਾਇਰੈਕਟਰ ਵੀ ਮੌਜੂਦ ਰਹੇ।
ਇਸ ਮੌਕੇ ਗੱਲਬਾਤ ਕਰਦਿਆਂ ਡਾ.ਅਜੀਤ ਦੁਆ ਨੇ ਕਾਰੋਬਾਰੀ ਯੋਜਨਾ, ਮਾਰਕੀਟ ਖੋਜ ਅਤੇ ਉਤਪਾਦ ਵਿਕਾਸ ਤੋਂ ਲੈ ਕੇ ਸਟਾਰਟਅੱਪ ਬਣਾਉਣ ਅਤੇ ਵਿਕਸਤ ਕਰਨ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵੱਖ-ਵੱਖ ਕੇਂਦਰੀ ਅਤੇ ਰਾਜ ਸਰਕਾਰਾਂ ਦੀਆਂ ਸੰਸਥਾਵਾਂ ਤੋਂ ਉਭਰਦੇ (ਜੈਵ) ਬਾਇਓ ਉਦਮੀਆਂ ਨੂੰ ਮਿਲਣ ਵਾਲੀ ਸਹਾਇਤਾ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ। ਸਾਰੇ ਵਿਿਦਆਰਥੀਆਂ ਨੂੰ ਵਿਚਾਰਾਂ ਵਿੱਚ ਨਵੀਨਤਾ ਲਿਆਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਸਟਾਰਟਅੱਪ ਸਥਾਪਤ ਕਰਨ ਅਤੇ ਮੇਕ ਇਨ ਇੰਡੀਆ ਪਹਿਲਕਦਮੀ ਵਿੱਚ ਯੋਗਦਾਨ ਪਾਉਣ ਲਈ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ
ਸਮਾਗਮ ਦੇ ਮੁੱਖ ਬੁਲਾਰਿਆਂ ਵਿੱਚੋਂ ਡਾ.ਅਮਿਤ ਰਾਏ ਨੇ ਫਰਮੈਂਟਡ ਫੰਕਸ਼ਨਲ ਫੂਡਜ਼ ਲਈ ਉੱਨਤ ਸੰਭਾਵਨਾਵਾਂ ਅਤੇ ਮਾਰਕੀਟ ਸਬੰਧੀ ਗੱਲਬਾਤ ਕੀਤੀ ਜਦ ਕਿ ਡਾ.ਤਾਰਕਾ ਰਾਮਜੀ ਨੇ ਬਾਇਓ ਐਂਟਰਪ੍ਰੀਨਿਓਰਸ਼ਿਪ ਦੇ ਸੰਕਲਪ ਅਤੇ ਨੌਜਵਾਨ ਖੋਜਕਰਤਾਵਾਂ ਦੇ ਯੋਗਦਾਨ ’ਤੇ ਚਾਨਣਾ ਪਾਇਆ। ਇਸ ਉਪਰੰਤ ਇੱਕ ਪੈਨਲ ਚਰਚਾ ਹੋਈ ਜਿੱਥੇ ਪ੍ਰਸਿੱਧ ਪੈਨਲਿਸਟ ਅਤੇ ਸਫਲ ਉੱਦਮੀਆਂ, ਜਿਨ੍ਹਾਂ ਵਿੱਚ ਡਾ.ਸੁਧੀਰ ਕੇ ਸ਼ਰਮਾ, ਸੀਈਓ, ਬਾਇਓਸਪਰੀਨ, ਡਾ.ਗੋਰੀ, ਸੰਸਥਾਪਕ ਗੋਰੀਜ਼ ਸਕਿਨਕੇਅਰ ਪ੍ਰਾਈਵੇਟ ਲਿਮਟਿਡ, ਡਾ.ਵਿਪਾਸ਼ਾ ਸ਼ਰਮਾ, ਸੀਈਓ, ਐਮਕੇਲੀ, ਮੋਹਾਲੀ, ਡਾ.ਸਤਿਅਮ ਕੇ ਅਗਰਵਾਲ, ਡਾਇਰੈਕਟਰ ਸੈਲ ਇਨਵਿਟਰੋ ਲਾਈਫ ਸਾਇੰਸਜ਼ ਪ੍ਰਾ.ਲਿਮਟਿਡ ਅਤੇ ਸ਼੍ਰੀਮਤੀ ਐਸ਼ਵਰਿਆ, ਮਲਕੌਂਸ, ਮੋਹਾਲੀ ਦੇ ਸਹਿ ਸੰਸਥਾਪਕ ਨੇ ਬਾਇਓਟੈਕਨਾਲੋਜੀ ਖੇਤਰ ਵਿੱਚ ਸਫਲ ਸਟਾਰਟਅੱਪ ਬਣਾਉਣ ਅਤੇ ਸਕੇਲ ਕਰਨ ਦੇ ਆਪਣੇ ਸਫ਼ਰ ਵਿੱਚ ਆਪਣੀ ਸੂਝ, ਅਨੁਭਵਾਂ ਅਤੇ ਵਧੀਆ ਅਭਿਆਸ ਸਾਂਝੇ ਕੀਤੇ।
ਸਮਾਗਮ ਦੀ ਸਮਾਪਤੀ ਸਵਾਲ-ਜਵਾਬ ਸੈਸ਼ਨ ਨਾਲ ਹੋਈ ਅਤੇ ਸਾਰੇ ਸੱਦੇ ਗਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿੱਚ ਡਾ.ਪਾਲਕੀ ਸਾਹਿਬ ਕੌਰ, ਐਚਓਡੀ, ਬਾਇਓਟੈਕਨਾਲੋਜੀ, ਸੀਸੀਟੀ, ਸੀਜੀਸੀ ਲਾਂਡਰਾਂ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।
No comments:
Post a Comment