SBP GROUP

SBP GROUP

Search This Blog

Total Pageviews

ਮੋਹਾਲੀ ਨੂੰ ਪੀਣ ਵਾਲਾ ਪਾਣੀ ਲਿਆਉਣ ਲਈ 1983 ਦੇ ਕਜੌਲੀ ਜਲ ਵੰਡ ਸਮਝੌਤੇ 'ਤੇ ਮੁੜ ਗੱਲਬਾਤ: ਵਿਜੇ ਇੰਦਰ ਸਿੰਗਲਾ

ਮੋਹਾਲੀ, 28 ਮਈ  : ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ 1983 ਦੇ ਕਜੌਲੀ ਜਲ ਵੰਡ ਸਮਝੌਤੇ 'ਤੇ ਮੁੜ ਵਿਚਾਰ ਕਰਕੇ  ਮੋਹਾਲੀ ਲਈ ਪੀਣ ਵਾਲਾ ਪਾਣੀ ਦਾ ਪ੍ਰਬੰਧ ਕਰਾਂਗੇ, ਕਿਉਂਕਿ ਜਿਸ ਤਰ੍ਹਾਂ ਨਾਲ ਇਸ ਖੇਤਰ ਵਿੱਚ ਵਿਕਾਸ ਹੋ ਰਿਹਾ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਦਾ ਹੋਣ ਵਾਲਾ ਹੈ, ਜਿਸ ਨੂੰ ਮੁੱਖ ਰੱਖਦਿਆਂ ਅਸੀਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਕਰਾਂਗੇ।ਇਸ ਤੋਂ ਇਲਾਵਾ ਅਸੀਂ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਕੁਚਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ, ਇਸ ਕਾਰਜ ਨੂੰ ਸਪੈਸ਼ਲ ਟਾਸਕ ਫੋਰਸ ਬਣਾ ਕੇ ਨੇਪਰੇ ਚਾੜ੍ਹਿਆ ਜਾਵੇਗਾ, ਪੰਜਾਬ ਜੋ ਕਿ ਸੰਤਾਂ, ਮਹਾਤਮਾਵਾਂ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਹੈ, ਨੂੰ ਮੁੜ ਖੁਸ਼ਹਾਲ ਬਣਾਇਆ ਜਾਵੇਗਾ।



ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਪ੍ਰਧਾਨ ਵਿਜੇ ਇੰਦਰ ਸਿੰਗਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ ਮੰਗਲਵਾਰ ਨੂੰ ਹੋਟਲ ਗ੍ਰੀਨ ਰੂਪਨਗਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ, ਬਾਰ ਐਸੋਸੀਏਸ਼ਨ, ਮੋਹਾਲੀ, ਜੇਨਿਥ ਹੋਟਲ, ਇੰਡਸਟਰੀਅਲ ਏਰੀਆ, ਫੇਜ਼-3, ਮੋਹਾਲੀ, ਕੁਆਰਕਸਿਟੀ, ਸੈਕਟਰ-75., ਮੋਹਾਲੀ,  ਘੜੂੰਆਂ, ਨੇੜੇ ਮਕਾਨ ਨੰ. 615, ਦੀਪ ਨਗਰ ਕਲੋਨੀ, ਸੈਕਟਰ-77 ਮੋਹਾਲੀ, ਨੇੜੇ ਸ਼ਿਵ ਮੰਦਰ ਅਤੇ ਗੁਰਦੁਆਰਾ ਸਾਹਿਬ, ਫੇਜ਼-9, ਮੋਹਾਲੀ, ਅਤੇ ਗੁਰੂ ਨਾਨਕ ਕਲੋਨੀ ਜਗਤਪੁਰਾ ਸੈਕਟਰ-65ਏ ਮੋਹਾਲੀ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਵੋਟਾਂ 1 ਜੂਨ ਨੂੰ ਹਨ, ਇਸ ਦੇ ਲਈ ਜਿਸ ਤਰ੍ਹਾਂ ਵਿਜੇ ਇੰਦਰ ਸਿੰਗਲਾ ਨੂੰ ਇੱਥੋਂ ਦੇ ਵੋਟਰਾਂ ਦਾ ਸਮਰਥਨ ਮਿਲ ਰਿਹਾ ਹੈ, ਉਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਸਿੰਗਲਾ ਇਸ ਇਲਾਕੇ ਤੋਂ ਭਾਰੀ ਵੋਟਾਂ ਨਾਲ ਸੰਸਦ ਮੈਂਬਰ ਬਣਨਗੇ ਅਤੇ ਇਸ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਸਭ ਤੋਂ ਵੱਡੀ ਪੰਚਾਇਤ ਵਿੱਚ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਉਣਗੇ।


ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ 1983 ਵਿੱਚ ਭਾਖੜਾ ਦਾ ਪਾਣੀ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਚੰਡੀਮੰਦਰ ਨਾਲ ਸਾਂਝਾ ਕਰਨ ਦਾ ਸਮਝੌਤਾ ਹੋਇਆ ਸੀ, ਜਿਸ ਦੇ ਹਰੇਕ ਪੜਾਅ ਵਿੱਚ 20 ਮਿਲੀਅਨ ਗੈਲਨ ਪ੍ਰਤੀ ਦਿਨ ਪਾਣੀ ਦਾ ਪ੍ਰਬੰਧ ਸੀ। ਚੰਡੀਗੜ੍ਹ ਨੂੰ 70 ਫੀਸਦੀ (14.5 ਐਮਜੀਡੀ) ਤੋਂ ਵੱਧ ਅਤੇ ਮੁਹਾਲੀ ਨੂੰ 12.5 ਫੀਸਦੀ (2.5 ਐਮਜੀਡੀ) ਤੋਂ ਵੱਧ ਪਾਣੀ ਮਿਲਦਾ ਹੈ। ਹੁਣ ਫੇਜ਼ 6 ਦੇ ਚਾਲੂ ਹੋਣ ਤੋਂ ਬਾਅਦ 120 ਐਮਜੀਡੀ ਵਿੱਚੋਂ ਚੰਡੀਗੜ੍ਹ ਨੂੰ 87 ਐਮਜੀਡੀ ਅਤੇ ਮੁਹਾਲੀ ਨੂੰ 15 ਐਮਜੀਡੀ ਪਾਣੀ ਮਿਲਦਾ ਹੈ, 40 ਸਾਲਾਂ ਬਾਅਦ ਮੁਹਾਲੀ ਵਿੱਚ ਆਬਾਦੀ ਦੀ ਘਣਤਾ ਵਧੀ ਹੈ, ਅੱਜ ਮੁਹਾਲੀ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ, ਇੱਥੇ ਬਹੁ-ਮੰਜ਼ਲੀ ਇਮਾਰਤਾਂ, ਫਲੈਟਾਂ, ਬਹੁਤ ਜ਼ਿਆਦਾ ਵਿਕਾਸ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਇੱਕ ਵੱਡੀ ਸਮੱਸਿਆ ਬਣ ਰਿਹਾ ਹੈ।


ਇਸ ਲਈ ਭਾਖੜਾ ਤੋਂ ਹੋਰ ਪਾਣੀ ਲੈਣ ਲਈ ਸਾਨੂੰ ਨਵੇਂ ਤਰੀਕੇ ਲੱਭਣੇ ਪੈਣਗੇ। ਚੰਡੀਗੜ੍ਹ ਵਿੱਚ ਸੀਵਰੇਜ ਦੀ ਬਰਬਾਦੀ ਹੋ ਰਹੀ ਹੈ, ਚੰਡੀਗੜ੍ਹ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਪਾਣੀ ਨੂੰ ਰੀਸਾਈਕਲ ਨਹੀਂ ਕੀਤਾ ਜਾ ਰਿਹਾ ਅਤੇ ਹਰਿਆਲੀ ਵਾਲੇ ਖੇਤਰਾਂ ਵਿੱਚ ਵਰਤਿਆ ਜਾ ਰਿਹਾ ਹੈ, ਉਲਟਾ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਹ ਜਲ ਸੰਭਾਲ ਯਤਨ ਮੋਹਾਲੀ ਨੂੰ 10 ਐਮਜੀਡੀ ਤੋਂ ਵੱਧ ਪਾਣੀ ਪ੍ਰਦਾਨ ਕਰ ਸਕਦੇ ਹਨ, ਅਸੀਂ ਚੰਡੀਗੜ੍ਹ ਅਤੇ ਹਰਿਆਣਾ ਸਰਕਾਰ ਨਾਲ ਬੈਠ ਕੇ ਟ੍ਰਾਈਸਿਟੀ ਕੈਪੀਟਲ ਖੇਤਰ ਦੇ ਵਿਕਾਸ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਬਾਰੇ ਚਰਚਾ ਕਰਾਂਗੇ ਅਤੇ ਇਸ ਮਾਮਲੇ ਨੂੰ ਅੱਗੇ ਲੈ ਕੇ ਜਾਵਾਂਗੇ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਭਰੋਸਾ ਰੱਖੋ, ਅਸੀਂ ਮੋਹਾਲੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਧਾਉਣ ਲਈ ਤੁਰੰਤ ਕਾਰਵਾਈ ਕਰਾਂਗੇ। ਇਸ ਸਮੱਸਿਆ ਦੇ ਹੱਲ ਲਈ ਪਿਛਲੇ ਸਮੇਂ ਵਿੱਚ ਕੋਈ ਸਾਰਥਕ ਪਹਿਲਕਦਮੀ ਨਹੀਂ ਕੀਤੀ ਗਈ ਪਰ ਅਸੀਂ ਇਸ ਦਿਸ਼ਾ ਵਿੱਚ ਅੱਗੇ ਵਧਾਂਗੇ ਅਤੇ ਇੱਥੋਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕਰਾਂਗੇ।


ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਮੇਰਾ ਪੰਜਾਬ ਜੋ ਕਿ ਸੰਤਾਂ, ਮਹਾਤਮਾਵਾਂ ਅਤੇ ਗੁਰੂ ਸਾਹਿਬਾਨ ਦੀ ਤਪੱਸਿਆ ਦੀ ਧਰਤੀ ਹੈ, ਮੈਂ ਇਸ ਪਵਿੱਤਰ ਧਰਤੀ ਤੋਂ ਨਸ਼ੇ ਦਾ ਖਾਤਮਾ ਕਰਾਂਗਾ ਅਤੇ ਇਸ ਧਰਤੀ ਨੂੰ ਇੱਕ ਵਾਰ ਫਿਰ ਤੋਂ ਖੁਸ਼ਹਾਲ ਬਣਾਵਾਂਗਾ, ਇਸ ਦੇ ਲਈ ਮੈਂ ਹਰ ਸੰਭਵ ਯਤਨ ਕਰਾਂਗਾ, ਪਰ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦ ਨਹੀਂ ਹੋਣ ਦੇਵਾਂਗਾ।


ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਚੰਦਨ ਅਤੇ ਹਾਥੀ ਦੰਦ ਦੇ ਤਸਕਰ ਵੀਰੱਪਨ ਨੂੰ ਫੜਨ ਲਈ 2000 ਵਿੱਚ ਟੀਐਨ ਅਤੇ ਕਰਨਾਟਕ ਪੁਲਿਸ ਦਰਮਿਆਨ ਇੱਕ ਸਾਂਝੀ ਟਾਸਕ ਫੋਰਸ ਵਜੋਂ ਓਪਰੇਸ਼ਨ ਕੋਕੂਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨੇ 2000 ਤੋਂ ਵੱਧ ਹਾਥੀਆਂ, 120 ਲੋਕਾਂ ਨੂੰ ਮਾਰਿਆ ਸੀ ਅਤੇ ਲੱਖਾਂ ਡਾਲਰ ਦੇ ਹਾਥੀ ਦੰਦ ਅਤੇ ਚੰਦਨ ਦੀ ਲੱਕੜ ਦੀ ਤਸਕਰੀ ਕੀਤੀ ਸੀ। ਉਹ ਅਤੇ ਉਸਦੀ ਟੀਮ ਨੇ 20 ਸਾਲਾਂ ਤੱਕ ਗ੍ਰਿਫਤਾਰੀ ਤੋਂ ਬਚੇ ਰਹੇ ਅਤੇ ਅੰਤ ਵਿੱਚ 2004 ਵਿੱਚ ਮਾਰੇ ਗਏ।


ਅਸੀਂ ਵੱਖ-ਵੱਖ ਕੇਂਦਰੀ ਏਜੰਸੀਆਂ ਅਤੇ ਰਾਜ ਸਰਕਾਰਾਂ ਵਿਚਕਾਰ ਇੱਕ ਸਾਂਝੀ ਟਾਸਕ ਫੋਰਸ ਬਣਾਵਾਂਗੇ ਤਾਂ ਜੋ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਸਾਨੂੰ ਸਥਾਨਕ ਸਹਿਯੋਗ ਦੇ ਨਾਲ-ਨਾਲ ਤਕਨਾਲੋਜੀ, ਮਜ਼ਬੂਤ ਕਾਨੂੰਨੀ ਪ੍ਰਣਾਲੀ, ਸੂਚਨਾ ਨੈੱਟਵਰਕ ਅਤੇ ਵਚਨਬੱਧ ਵਿਸ਼ੇਸ਼ ਪੁਲਿਸ ਟੀਮ ਦੀ ਵਰਤੋਂ ਕਰਨ ਦੀ ਸਖ਼ਤ ਲੋੜ ਹੈ। ਇਹ ਸਮੱਸਿਆ ਹੁਣ ਦੂਜੇ ਰਾਜਾਂ ਤੱਕ ਫੈਲਦੀ ਜਾ ਰਹੀ ਹੈ ਅਤੇ ਗੁਜਰਾਤ ਵਿੱਚ ਵੀ ਨਸ਼ੇ ਦੀ ਵੱਡੀ ਬਰਾਮਦਗੀ ਹੋਈ ਹੈ। ਇਹ ਪੂਰੇ ਦੇਸ਼ ਦੀ ਸਮੱਸਿਆ ਹੈ ਅਤੇ ਸਾਨੂੰ ਆਪਣੇ ਗੁਆਂਢੀ ਦੇਸ਼ ਦੇ ਮਨਸੂਬਿਆਂ ਨੂੰ ਕੁਚਲਣ ਲਈ ਇਕੱਠੇ ਹੋਣਾ ਪਵੇਗਾ।

No comments:


Wikipedia

Search results

Powered By Blogger