SBP GROUP

SBP GROUP

Search This Blog

Total Pageviews

ਬਿਜਲੀ ਮੁਲਾਜ਼ਮਾਂ ਨੇ ਮਈ ਦਿਵਸ ਮੌਕੇ ਟੀ.ਐਸ.ਯੂ. ਦਾ ਝੰਡਾ ਲਹਿਰਾਇਆ

ਜਗਰਾਉਂ, 01 ਮਈ :- ਅੱਜ ਬਿਜਲੀ ਮੁਲਾਜ਼ਮਾਂ ਨੇ ਮੰਡਲ ਜਗਰਾਉਂ, ਉਪ ਮੰਡਲ ਸਿੱਧਵਾਂ ਖੁਰਦ ਅਤੇ ਉਪ ਮੰਡਲ ਸਿੱਧਵਾਂ ਬੇਟ ਵਿਖੇ ਆਪਣੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਲਾਲ ਝੰਡਾ ਲਹਿਰਾਕੇ ਮਜ਼ਦੂਰ ਦਿਵਸ ਮਨਾਇਆ ਅਤੇ ਲਾਲ ਝੰਡੇ ਦੇ ਸ਼ਹੀਦਾਂ ਨੂੰ ਲਾਲ ਸਲਾਮ ਦਿੰਦੇ ਹੋਏ, ਉਹਨਾਂ ਨੂੰ ਯਾਦ ਕੀਤਾ। ਇਸ ਮੌਕੇ ਇਕੱਠੇ ਹੋਏ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸ ਯੂਨੀਅਨ ਦੇ ਡਵੀਜ਼ਨ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ ਨੇ ਆਖਿਆ ਕਿ ਇੱਕ ਮਈ ਦੇ ਦਿਨ ਸ਼ਿਕਾਂਗੋ ਵਿਖੇ ਆਪਣੇ ਹੱਕ ਮੰਗ ਰਹੇ ਮਜ਼ਦੂਰਾਂ ਨੂੰ ਅੰਗਰੇਜ਼ੀ ਹਕੂਮਤ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਸੀ।


 ਇਸ ਲਈ ਅੱਜ ਦਾ ਦਿਨ ਲਾਲ ਝੰਡੇ ਦੇ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਪ੍ਰਣ ਕਰਨ ਦਾ ਦਿਨ ਹੈ। ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਆਖਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਬਕਾਇਆ ਰਹਿੰਦੀਆਂ ਮੰਗਾਂ ਮੰਨੀਆਂ ਜਾਣ ਅਤੇ ਬਿਜਲੀ ਮੁਲਾਜ਼ਮਾਂ ਨੂੰ ਪਾਈ ਜਾ ਰਹੀ ਬੇਚੈਨੀ ਤੋਂ ਰਾਹਤ ਦਿਵਾਈ ਜਾਵੇ। ਉਹਨਾਂ ਸਮੁੱਚੇ ਬਿਜਲੀ ਮੁਲਾਜ਼ਮਾਂ ਆਪਣੇ ਸੰਘਰਸ਼ਾਂ ਲਈ ਲਾਮਬੰਦ ਕਰਦੇ ਹੋਏ ਆਖਿਆ ਕਿ ਹੱਕ ਹਮੇਸ਼ਾ ਲੜਕੇ ਹੀ ਲੈਣੇਂ ਪੈਂਦੇ ਹਨ। ਇਸ ਲਈ ਆਪਣੇ ਹੱਕ ਲੈਣ ਲਈ ਆਉਣ ਵਾਲੇ ਸੰਘਰਸ਼ਾਂਂ ਵਾਸਤੇ ਸਮੁੱਚੇ ਬਿਜਲੀ ਮੁਲਾਜ਼ਮ ਤਿਆਰ-ਬਰ-ਤਿਆਰ ਰਹਿਣ। 

ਇਸ ਮੌਕੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੋਨ ਆਗੂ ਦਲਜੀਤ ਸਿੰਘ ਜੱਸੋਵਾਲ, ਸਰਕਲ ਸਕੱਤਰ ਬੂਟਾ ਸਿੰਘ ਮਲਕ, ਪਰਮਜੀਤ ਸਿੰਘ ਚੀਮਾਂ, ਸੁਖਵਿੰਦਰ ਸਿੰਘ ਕਾਕਾ, ਅਵਤਾਰ ਸਿੰਘ ਕਲੇਰ, ਜਗਤਾਰ ਸਿੰਘ ਮੋਰਕਰੀਮਾਂ, ਅਮਨਦੀਪ ਸਿੰਘ, ਰਾਜਦੀਪ ਸਿੰਘ ਤੂਰ, ਅਜਮੇਰ ਸਿੰਘ ਕਲੇਰ, ਅਸ਼ੋਕ ਕੁਮਾਰ, ਜਰਨੈਲ ਸਿੰਘ, ਭੁਪਿੰਦਰ ਸਿੰਘ ਸੇਖੋਂ, ਕਰਨੈਲ ਸਿੰਘ, ਯੋਗੇਸ਼ ਕੁਮਾਰ, ਕੁਲਦੀਪ ਸਿੰਘ ਮਲਕ, ਰਾਮ ਮੋਹਣ ਪਾਂਡੇ, ਰਾਮ ਚੰਦਰ, ਇੰਜ:ਮਨਜੀਤ ਸਿੰਘ ਵਿਰਕ, ਅਮ੍ਰਿਤਪਾਲ ਸਿੰਘ ਢੋਲਣ ਜੇਈ, ਰਾਜਿੰਦਰ ਸਿੰਘ, ਰਿੰਕੂ ਸਿਟੀ, ਹਰਵਿੰਦਰ ਸਿੰਘ ਸਿੱਧਵਾਂ, ਅਪਤਿੰਦਰ ਸਿੰਘ ਸਿੱਧਵਾਂ ਬੇਟ, ਕੁਲਦੀਪ ਸਿੰਘ, ਜਗਜੀਵਨ ਸਿੰਘ ਸਿੱਧਵਾਂ ਬੇਟ, ਜਗਜੀਤ ਸਿੰਘ ਬਰਸਾਲ ਆਦਿ ਵੀ ਹਾਜ਼ਰ ਸਨ।

No comments:


Wikipedia

Search results

Powered By Blogger