ਮੋਹਾਲੀ, 06 ਜੂਨ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਵੱਲੋਂ ਬਜਾਜ ਫਿਨਸਰਵ ਦੇ ਸਹਿਯੋਗ ਨਾਲ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰਾਂ (ਸੀਪੀਬੀਐਫਆਈ) ਵਿੱਚ ਇੱਕ ਪ੍ਰਮਾਣਿਤ ਪ੍ਰੋਗਰਾਮ ਐਮਬੀਏ ਦੇ ਵਿਿਦਆਰਥੀਆਂ ਲਈ ਲਾਂਚ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਨੂੰ 96 ਘੰਟਿਆਂ ਤੱਕ ਚੱਲਣ ਵਾਲੇ ਚਾਰ ਕਿਉਰੇਟ ਕੀਤੇ ਮੋਡਿਊਲਾਂ ਵਿੱਚ ਬਣਾਇਆ ਗਿਆ ਹੈ।ਇਹ ਸੀਪੀਬੀਐਫਆਈ ਪ੍ਰੋਗਰਾਮ ਹਾਈਬ੍ਰਿਡ ਮੋਡ ਵਿੱਚ ਕਰਵਾਇਆ ਜਾਵੇਗਾ। ਇਸ ਵਿੱਚ ਵਿਿਦਆਰਥੀਆਂ ਲਈ ਸਿਧਾਂਤਕ ਸੂਝ, ਪ੍ਰੈਕਟੀਕਲ ਕੇਸ ਸਟੱਡੀਜ਼, ਅਤੇ ਇੰਟਰਐਕਟਿਵ ਸੈਸ਼ਨ ਸ਼ਾਮਲ ਹੋਣਗੇ ਜੋ ਪ੍ਰੋਗਰਾਮ ਦੇ ਹਿੱਸੇ ਵਜੋਂ ਪੇਸ਼ ਕੀਤੀ ਗਈ ਵਿਆਪਕ ਸਿਖਲਾਈ ਅਤੇ ਮਾਰਗਦਰਸ਼ਨ ਦੇ ਜ਼ਰੀਏ, ਸੀਜੀਸੀ ਦੇ ਵਿਿਦਆਰਥੀਆਂ ਨੂੰ ਇੰਡਸਟਰੀ ਪ੍ਰੈਕਟਿਸ ਅਤੇ ਉੱਭਰ ਰਹੇ ਰੁਝਾਨਾਂ ਦੀ ਸੰਪੂਰਨ ਸਮਝ ਪ੍ਰਦਾਨ ਕਰਨਗੇ।ਇਹ ਪ੍ਰੋਗਰਾਮ ਵਿਿਦਆਰਥੀਆਂ ਨੂੰ ਭਵਿੱਖ ਵਿੱਚ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰਾਂ ਵਿੱਚ ਸਫਲ ਕਰੀਅਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ। ਇਸ ਪ੍ਰੋਗਰਾਮ ਦੇ ਉਦਘਾਟਨੀ ਭਾਸ਼ਣ ਦਾ ਸੰਚਾਲਨ ਪ੍ਰਸਿੱਧ ਲੀਡ ਟਰੇਨਰ ਅਤੇ ਵਿੱਤੀ ਮਾਹਿਰ ਸ੍ਰੀ ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਸੀਜੀਸੀ ਵੱਲੋਂ ਵਪਾਰ ਪ੍ਰਬੰਧਨ ਵਿਿਦਆਰਥੀਆਂ (ਬਿਜ਼ਨਸ ਮੈਨੇਜਮੈਂਟ ਸਟੂਡੈਂਟਸ) ਨੂੰ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰਾਂ ਵਿੱਚ ਨਵੀਨਤਮ ਗਿਆਨ ਨਾਲ ਲੈਸ ਕਰਕੇ ਉਨ੍ਹ੍ਹਾਂ ਨੂੰ ਭਵਿੱਖ ਦੇ ਮਾਹਰ ਉਦਮੀਆਂ ਵਜੋਂ ਤਿਆਰ ਕਰਨਾ ਹੈ ਤਾਂ ਜੋ ਉਨ੍ਹਾਂ ਦੇ ਕਰੀਅਰ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਸਕੇ।
No comments:
Post a Comment