ਖਰੜ, 08 ਜੂਨ : ਲੇਟਸ ਡੂ ਇੱਟ ਇੰਡੀਆ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਨਰਿੰਦਰ ਰਾਣਾ ਅਤੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਕਾਲਾ ਵਲੋਂ ਵਾਤਾਵਰਣ ਦਿਵਸ ਮੋਕੇ ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਦੀਆਂ ਵੱਖ ਵੱਖ ਥਾਵਾਂ ਤੇ ਛਾਂਦਾਰ ਬੂਟੇ ਲਗਵਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਲੇਟਸ ਡੂ ਇੱਟ ਇੰਡੀਆ ਪੰਜਾਬ ਵਲੋਂ ਐਨੀਜ ਸਕੂਲ ਖਰੜ ਵਿਖੇ ਛਾਂਦਾਰ, ਫਲਦਾਰ ਅਤੇ ਫੁੱਲਾਂ ਦੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਬੋਲਦਿਆਂ ਬੋਲਦਿਆਂ ਲੇਟਸ ਡੂ ਇੱਟ ਇੰਡੀਆ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਕਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਕਾਰੀਆਂ ਅਤੇ ਵਰਕਰਾਂ ਵਲੋਂ ਜਿਲ੍ਹਾ ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਵਿਖੇ ਵੱਖ ਵੱਖ ਥਾਵਾਂ ਤੇ ਛਾਂਦਾਰ, ਫਲਦਾਰ ਅਤੇ ਫੁੱਲਾਂ ਦੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ । ਇਸ ਮੌਕੇ ਬੋਲਦਿਆਂ ਨਰਿੰਦਰ ਰਾਣਾ ਨੇ ਕਿਹਾ ਕਿ ਅੱਜ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ
ਜਿਸ ਨਾਲ ਧਰੂਵਾ (ਗਲੇਸ਼ਿਆਰਾਂ) ਦੀ ਬਰਫ ਪਿਘਲ ਰਹੀ ਹੈ । ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਮੂਦਰਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਵੇਗਾ ਅਤੇ ਤੱਟਵਰਤੀ ਇਲਾਕੇ ਇਸ ਵਿੱਚ ਡੁੱਬ ਜਾਣਗੇ । ਅੱਜ ਅਸੀਂ ਦੇਖ ਰਹੇਂ ਹਾਂ ਕਿ ਸਾਡਾ ਸੁੱਰਖਿਆ ਕਵਚ ਉਜੋਨ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ ਅਤੇ ਧਰਤੀ ਦੇ ਦਿਨੋਂ ਦਿਨੀਂ ਗਰਮੀ ਵਧਦੀ ਜਾ ਰਹੀ ਹੈ । ਗਰੀਨ ਹਾਊਸ ਪ੍ਰਭਾਵ ਵਿੱਚ ਵਾਧਾ ਹੋ ਰਿਹਾ ਹੈ । ਇਸ ਤੋਂ ਭਾਵ ਇਹ ਹੈ ਕਿ ਕਾਰਬਨਡਾਇਆਕਸਾਈਡ ਗੈਸ ਦੀ ਹਵਾ ਵਿੱਚ ਮਾਤਰਾ 0.03 % ਤੋਂ ਵੱਧ ਰਹੀ ਹੈ ।
ਇਹੀ ਵੱਧ ਗਰਮੀ ਨੂੰ ਵਧਾਉਣ ਦਾ ਵੱਧ ਕਾਰਨ ਬਣਦਾ ਜਾ ਰਿਹਾ ਹੈ । ਸਮਾਂ ਇਹ ਹੈ ਕਿ ਮੱਨੁਖ ਦਾ ਜੋ ਵੀ ਅੱਜ ਕੰਮ ਜਿਵੇਂ ਪੈਟ੍ਰੋਲੀਅਮ ਦੀ ਵੱਧ ਵਰਤੋਂ ਕਰਨ ਨਾਲ ਜਹਿਰੀਲੇ ਧੂੰਏ ਦਾ ਵੱਧ ਪੈਦਾਵਾਰ ਹੋ ਰਹੀ ਹੈ । ਫਰਿਜ ਅਤੇ ਏਅਰ ਕੰਡੀਸ਼ਨਰ ਦੀ ਵਰਤੋਂ ਅਤੇ ਤੇਜੀ ਨਾਲ ਵਧ ਰਹੇ ਉਦਯੋਗੀਕਰਨ ਨਾਲ ਕਾਰਬਨਡਾਈਆਕਸਾਈਡ ਵਿੱਚ ਵਾਧਾ ਹੋ ਰਿਹਾ ਹੈ ਅਤੇ ਸੀ.ਐਫ.ਸੀ. ਗੈਸ ਦਾ ਰਿਸਾਵ ਹੋ ਰਿਹਾ ਹੈ । ਕਾਰਬਨਡਾਈਆਕਸਾਈਡ ਗੈਸ ਦਾ ਪੱਧਰ ਸਥਿਰ ਰੱਖਣ ਲਈ ਅਤੇ ਸੀ.ਐਫ.ਸੀ. ਗੈਸਾਂ ਦਾ ਰਿਸਾਵ ਰੋਕਣ ਲਈ ਸਾਨੂੰ ਸਾਰੀਆਂ ਨੂੰ ਮਿਲਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਇਸ ਮੌਕੇ ਹਾਜਰੀਨ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਸੰਭਾਲ ਦੀ ਮਹੱਤਤਾ ਅਤੇ ਸਾਂਭ-ਸੰਭਾਲ ਪ੍ਰੇਰਿਤ ਕੀਤਾ। ਉਨ੍ਹਾਂ ਨਵੇਂ ਰੁੱਖ ਲਗਾਉਣ ਦੇ ਨਾਲ-ਨਾਲ ਰੁੱਖਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਤੇ ਜੋਰ ਦਿੱਤਾ।
No comments:
Post a Comment