SBP GROUP

SBP GROUP

Search This Blog

Total Pageviews

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸੈਨਿਕ ਇਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ, ਵਿਖੇ ਵਿੱਦਿਅਕ ਵਰ੍ਹੇ 2024-25 ਲਈ ਦਾਖਲੇ ਸ਼ੁਰੂ

ਸਾਹਿਬਜ਼ਾਦਾ ਅਜੀਤ ਸੰਘ ਨਗਰ, 11 ਜੁਲਾਈ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਅਧੀਨ ਨਾ ਮਾਤਰ ਫੀਸ ਨਾਲ ਚੱਲ ਰਹੀ ਵਿੱਦਿਅਕ ਸੰਸਥਾ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਮੋਹਾਲੀ ਵਿਖੇ ਵਿੱਦਿਅਕ ਵਰ੍ਹੇ 2024-25 ਲਈ ਦਾਖਲੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਡਾਇਰੈਕਟਰ ਰਿਟਾਇਰ. ਲੈਫ ਕਰਨਲ (ਰਿਟਾ.) ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜੇ ਆਉਣ ਉਪਰੰਤ ਕਾਲਜ ਵਿਖੇ ਦਾਖਲੇ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਨਵੇਂ ਦਾਖਲਿਆਂ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


 ਉਨ੍ਹਾਂ ਕਿਹਾ ਕਿ ਸੈਨਿਕ ਇਸਟੀਚਿਊਟ ਆੱਫ ਮੈਨੇਜਮੈਂਟ ਐਂਡ ਟੈਕਨਾਲੋਜੀ ਐੱਸ.ਏ.ਐੱਸ. ਨਗਰ ਮੋਹਾਲੀ ਆਈ.ਕੇ. ਗੁਜਰਾਲ  ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹੈ ਜਿੱਥੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਟੈਕਨੀਕਲ ਕੋਰਸ ਕਰਵਾਏ ਜਾਂਦੇ ਹਨ ਜਿਸ ਵਿੱਚ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸਰਿਤਾ ਅਤੇ ਗਰੀਬ ਵਰਗ ਦੇ ਬੱਚਿਆਂ ਨੂੰ ਟੈਕਨਿਕਲ ਸਿੱਖਿਆ ਦਾ ਕੋਰਸ ਪੀ.ਜੀ.ਡੀ.ਸੀ.ਏ. (ਇੱਕ ਸਾਲ) ਜੋ ਕਿ ਗ੍ਰੈਜੂਏਸ਼ਨ ਤੋਂ ਬਾਅਦ ਅਤੇ ਬੀ.ਐੱਸ.ਸੀ.ਆਈ.ਟੀ. (ਤਿੰਨ ਸਾਲ) ਜੋ ਕਿ +2 ਤੋਂ ਬਾਅਦ ਅਤੇ ਇਸ ਤੋਂ ਇਲਾਵਾ ਬੇਸਿਕ ਕੋਰਸ (ਤਿੰਨ ਮਹੀਨੇ) ਦੇ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਦੀ ਫੀਸ ਨਾ ਮਾਤਰ ਹੈ। ਉਸ ਦੇ ਨਾਲ ਹੀ ਪੰਜਾਬੀ ਸ਼ਾਰਟਹੈਂਡ ਸਟੈਨੋ ਦੇ ਦਾਖਲੇ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਕੋਰਸਾਂ ਦੀ ਫੀਸ ਨਾ ਮਾਤਰ ਹੈ।

 ਸਿਖਲਾਈ ਲੈਣ ਵਾਲੇ ਚਾਹਵਾਨ ਉਮੀਦਵਾਰ ਮਿਤੀ 15 ਅਗਸਤ 2024 ਤੋਂ ਪਹਿਲਾਂ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹਨ। ਦਾਖਲਾ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ। ਪ੍ਰਿਸੀਪਲ ਡਾ. ਕਵਿਤਾ ਠਾਕੁਰ ਨੇ ਦੱਸਿਆ ਕਿ ਪੰਜਾਬੀ ਸ਼ਾਰਟਹੈਂਡ ਦਾ ਕੋਰਸ ਭਾਸ਼ਾ ਵਿਭਾਗ ਪਟਿਆਲਾ ਦੇ ਸਿਲੇਬਸ ਅਨੁਸਾਰ ਹੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਦਮਿਕ ਵਿਕਾਸ ਤੋਂ ਇਲਾਵਾ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਗੈਸਟ ਲੈਕਚਰਾਰ, ਐਜੂਕੇਸ਼ਨਲ ਸੈਮੀਨਾਰ, ਪੰਜਾਬੀ-ਇੰਗਲਿਸ਼ ਟਾਈਪਿੰਗ ਇੰਟਰਵਿਊ ਫੇਸਿੰਗ ਅਤੇ ਸਖਸ਼ੀਅਤ ਵਿਕਾਸ ਟੈਕਨਿਕਸ ਦੀ ਤਿਆਰੀ ਪ੍ਰਦਾਨ ਕਰਵਾਈ ਜਾਂਦੀ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਚੰਗਾ ਰੋਜ਼ਗਾਰ ਮਿਲ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀਆਂ ਕਾਲਜ ਵਿਖੇ ਦਾਖਲਾ ਲੈ ਸਕਦੇ ਹਨ।   ਦਾਖਲਾ ਲੈਣ ਲਈ 9888014516, 8194887166, 01722990407 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ  ਹੈ।

No comments:


Wikipedia

Search results

Powered By Blogger