ਮੋਹਾਲੀ, 31 ਜੁਲਾਈ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਕਲਾਈਮੇਟ ਰਿਐਲਿਟੀ ਪ੍ਰੋਜੈਕਟ ਇੰਡੀਆ ਅਤੇ ਸਾਊਥ ਏਸ਼ੀਆ ਨਾਲ ਸਾਂਝੀਦਾਰੀ ਕਰਕੇ ਵਾਤਾਵਰਨ ਦੀ ਸਥਿਰਤਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਉਪਰਾਲੇ ਅਧੀਨ ਕੈਂਪਸ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਪਾਣੀ ਅਤੇ ਜੈਵ ਵਿਭਿੰਨਤਾ ਵਰਗੇ ਕੁਦਰਤੀ ਸਰੋਤਾਂ ਦੀ ਸੰਭਾਲ, ਊਰਜਾ ਕੁਸ਼ਲਤਾ ਨੂੰ ਅਨੁਕੂਲ ਬਣਾਉਣ, ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਅਤੇ ਜਲਵਾਯੂ ਤਬਦੀਲੀ ਅਤੇ ਸਥਿਰਤਾ ਬਾਰੇ ਸਿੱਖਿਆ ਦੇਣ ਦੇ ਯੋਗ ਬਣਾਉਣਾ ਹੈ।
ਝੰਜੇੜੀ ਕੈਂਪਸ ਦੇ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਨੇ ਦੂਰਅੰਦੇਸ਼ੀ ਸੋਚ ਤੇ ਚਲਦੇ ਹੋਏ ਕਲਾਈਮੇਟ ਰਿਐਲਿਟੀ ਪ੍ਰੋਜੈਕਟ ਇੰਡੀਆ ਐਂਡ ਸਾਊਥ ਏਸ਼ੀਆ ਦੇ ਡਾਇਰੈਕਟਰ ਅਦਿੱਤਿਆ ਪੰਧੇਰ ਨਾਲ ਹਸਤਾਖ਼ਰ ਸਹਿਤ ਕੀਤੇ ਗਏ ਇੱਕ ਸਮਝੌਤੇ ਨੂੰ ਵੀ ਰਸਮੀ ਰੂਪ ਦਿੱਤਾ ਗਿਆ । ਸਮਝੌਤੇ ਨੂੰ ਵੀ ਰਸਮੀ ਰੂਪ ਦੇਣ ਤੋਂ ਬਾਅਦ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆਂ ਗਿਆ। ਇਸ ਦੇ ਨਾਲ ਹੀ ਕੈਂਪਸ ਵਿਚ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਝਜੇੜੀ ਕੈਂਪਸ ਨੂੰ ਸੂਬੇ ਦੇ ਸਭ ਤੋਂ ਹਰੇ ਭਰੇ ਕੈਂਪਸ ਦਾ ਐਵਾਰਡ ਵੀ ਮਿਲ ਚੁੱਕਾ ਹੈ।ਹੁਣ ਇਸ ਸਮਝੌਤੇ ਤੋਂ ਬਾਅਦ ਇਹ ਕੈਂਪਸ ਕੁਦਰਤ ਦੀ ਸੇਵਾ ਵਿਚ ਆਪਣੀਆਂ ਸੇਵਾਵਾਂ ਨੂੰ ਹੋਰ ਬਿਹਤਰੀਨ ਤਰੀਕੇ ਨਾਲ ਨਿਭਾ ਸਕੇਗਾ।
ਐਮ ਡੀ ਅਰਸ਼ ਧਾਲੀਵਾਲ ਨੇ ਇਸ ਮੌਕੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਦੱਸਿਆਂ ਕਿ ਬੇਸ਼ੱਕ ਝੰਜੇੜੀ ਕੈਂਪਸ ਸੂਬੇ ਦੇ ਬਿਹਤਰੀਨ ਹਰੇ ਭਰੇ ਕੈਂਪਸ ਵਜੋਂ ਜਾਣਿਆਂ ਜਾਂਦਾ ਹੈ ।ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਮਿਆਰੀ ਸਿੱਖਿਆਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਦੀ ਆਦਤ ਸਿਖਾਉਣਾ ਵੀ ਵਿੱਦਿਅਕ ਅਦਾਰਿਆਂ ਦਾ ਫ਼ਰਜ਼ ਹੈ। ਇਸੇ ਉੱਪਰਲੇ ਵਿਚ ਗਰੀਨ ਕੈਂਪਸ ਪ੍ਰੋਗਰਾਮ ਨੂੰ ਵਿੱਦਿਅਕ ਯਤਨਾਂ ਦੁਆਰਾ ਸਮਰੱਥਾ ਕੀਤਾ ਜਾਵੇਗਾ, ਜਿਸ ਵਿਚ ਆਕਰਸ਼ਕ ਡਿਜੀਟਲ ਸਮਗਰੀ ਦੀ ਸਿਰਜਣਾ ਅਤੇ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਨਾ ਸ਼ਾਮਲ ਹੈ। ਇਹ ਗਤੀਵਿਧੀਆਂ ਵਿਦਿਆਰਥੀਆਂ, ਫੈਕਲਟੀ ਅਤੇ ਵਿਆਪਕ ਭਾਈਚਾਰੇ ਵਿਚ ਜਲਵਾਯੂ ਪਰਿਵਰਤਨ, ਸਰੋਤ ਸੰਭਾਲ, ਅਤੇ ਸਥਿਰਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀਆਂ ਜਾਣਗੀਆਂ।ਜਿਸ ਨਾਲ ਉਹ ਕੁਦਰਤ ਨਾਲ ਜੁੜਦੇ ਹੋਏ ਆਪਣੀ ਜ਼ਿੰਦਗੀ ਵਿਚ ਵਾਪਸ ਜਾ ਕੇ ਆਪਣੇ ਘਰਾਂ ਅਤੇ ਦਫ਼ਤਰਾਂ ਨੂੰ ਹਰਾ ਭਰਿਆਂ ਰੱਖਣ ਦਾ ਉਪਰਾਲਾ ਕਰਨ।
ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗਰੀਨ ਕੈਂਪਸ ਪ੍ਰੋਗਰਾਮ ਇੱਕ ਟਿਕਾਊ ਕੱਲ੍ਹ ਨੂੰ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਵਿਚ ਪ੍ਰੇਰਣਾਸ੍ਰੋਤ ਵਜੋਂ ਕੰਮ ਕਰਦਾ ਹੈ। ਸਾਡਾ ਮੰਨਣਾ ਹੈ ਕਿ ਜਲਵਾਯੂ ਸੰਕਟ ਨੂੰ ਲੰਬੇ ਸਮੇਂ ਦੇ ਅਤੇ ਬਹੁਤ ਪ੍ਰਭਾਵਸ਼ਾਲੀ ਹੱਲਾਂ ਦੀ ਲੋੜ ਹੈ, ਅਤੇ ਇਸ ਨੂੰ ਹੱਲ ਕਰਨ ਲਈ ਸਿੱਖਿਆ ਤੋਂ ਵਧੀਆ ਕੋਈ ਸਾਧਨ ਨਹੀਂ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿਚ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਅਤੇ ਵਿਹਾਰਕ ਤਬਦੀਲੀਆਂ ਲਿਆਉਣ ਲਈ ਉਨ੍ਹਾਂ ਨੂੰ ਹੋਰ ਗ੍ਰਹਿ-ਸਮਝਦਾਰ ਬਣਾਉਣ ਲਈ, ਅਸੀਂ ਭੌਤਿਕ ਅਤੇ ਵਿਵਹਾਰਿਕ ਤਬਦੀਲੀਆਂ ਰਾਹੀਂ ਕੈਂਪਸ ਵਿਚ ਉਦਾਹਰਨਾਂ ਸਥਾਪਤ ਕਰ ਰਹੇ ਹਾਂ। ਇਸੇ ਲਈ ਝੰਜੇੜੀ ਕੈਂਪਸ ਕਲਾਈਮੇਟ ਰਿਐਲਿਟੀ ਪ੍ਰੋਜੈਕਟ ਨੂੰ ਚੈਂਪੀਅਨ ਸਸਟੇਨੇਬਿਲਟੀ ਨਾਲ ਜੋੜਿਆ ਗਿਆ ਹੈ।
No comments:
Post a Comment