ਕੈਂਪ ਵਿੱਚ ਪਿੰਡ ਕਰਾਲਾ, ਅਜੀਜਪੁਰ, ਖਿਜ਼ਰਗੜ੍ਹ ਅਤੇ ਰਾਮਪੁਰ ਕਲਾਂ ਪਿੰਡਾਂ ਦੇ ਵਸਨੀਕ ਦੇ ਸਕਦੇ ਹਨ ਅਰਜ਼ੀਆਂ
ਲੋਕਾਂ ਦੀਆਂ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਸਮੱਸਿਆਵਾਂ ਦਾ ਸੁਵਿਧਾ ਕੈਂਪ ਵਿੱਚ ਮੌਕੇ ਤੇ ਕੀਤਾ ਜਾਵੇਗਾ ਹੱਲ: ਐਸ.ਡੀ.ਐਮ ਦੀਪਾਂਕਰ ਗਰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਸਤੰਬਰ : ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਜੋਂ ਮੋਹਾਲੀ (ਬਨੂੰੜ) ਵਿੱਚ ਪੈਂਦੇ 4 ਪਿੰਡਾਂ ਦਾ ਇੱਕ ਵਿਸ਼ੇਸ਼ ਕੈਂਪ ਪਿੰਡ ਕਰਾਲਾ ਵਿਖੇ 20 ਸਤੰਬਰ ਨੂੰ ਸਵੇਰੇ 10.00 ਤੋਂ ਦੁਪਿਹਰ 01.00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਕਰਾਲਾ, ਅਜੀਜਪੁਰ, ਖਿਜ਼ਰਗੜ੍ਹ ਅਤੇ ਰਾਮਪੁਰ ਕਲਾਂ ਪਿੰਡਾਂ ਦੇ ਵਸਨੀਕ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਲਈ ਅਰਜ਼ੀਆਂ ਦੇ ਸਕਦੇ ਹਨ।
ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮੋਹਾਲੀ ਦੀਪਾਂਕਰ ਗਰਗ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਨਾਗਰਿਕਾਂ ਨੂੰ ਉਨ੍ਹਾਂ ਦੇ ਰੋਜ਼-ਮਰ੍ਹਾ ਦੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਕੰਮਾਂ ਨੂੰ ਸੌਖਾਲੇ ਢੰਗ ਨਾਲ ਨਿਪਟਾਉਣ ਲਈ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਆਮ ਲੋਕਾਂ ਦੀਆਂ ਸਮੱਸਿਆਵਾਂ/ਮੁਸਕਿਲਾਂ ਸੁਣੀਆਂ ਜਾਣਗੀਆਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਕੈਂਪ ਲਗਾਏ ਜਾ ਚੁੱਕੇ ਹਨ, ਜਿਸ ਨਾਲ ਲੋਕਾਂ ਵੱਲੋਂ ਆਪਣੇ ਬਹੁਤ ਸਾਰੇ ਕੰਮ ਨਿਪਟਾ ਲਏ ਗਏ ਹਨ। ਹੁਣ ਆਮ ਲੋਕ ਸਰਕਾਰ ਵੱਲੋਂ ਉਨ੍ਹਾਂ ਦੀ ਸੁਵਿਧਾ ਲਈ ਲਾਏ ਜਾ ਰਹੇ ਜਾ ਰਹੇ ਕੈਂਪਾਂ ਦਾ ਭਰਪੂਰ ਲਾਹਾ ਲੈ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ/ਬੁਜ਼ਰਗ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਦਫਤਰਾਂ ਵਿਚ ਪੁੱਜਣ ਤੋਂ ਅਸਮਰੱਥ ਸਨ। ਹੁਣ ਉਹ ਲੋਕ ਆਪਣੇ ਘਰ ਬੈਠੇ ਹੀ ਆਪਣੇ ਕੰਮ ਕਰਵਾ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜੋ ਸੇਵਾਵਾਂ ਮੁੱਖ ਤੌਰ 'ਤੇ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜਨਮ ਅਤੇ ਮੌਤ ਦੇ ਸਰਟੀਫਿਕੇਟ, ਐਸ.ਸੀ., ਬੀ.ਸੀ., ਓ.ਬੀ.ਸੀ ਅਤੇ ਜਨਰਲ ਜਾਤੀ ਦੇ ਸਰਟੀਫਿਕੇਟ ਅਤੇ ਵਸਨੀਕ (ਨਿੱਜੀ) ਸਰਟੀਫ਼ਿਕੇਟ, ਮਾਸਿਕ ਸਹਾਇਤਾ ਸਕੀਮਾਂ (ਬੁਢਾਪਾ ਪੈਨਸ਼ਨਾਂ ਆਦਿ), ਵਿਆਹ ਰਜਿਸਟ੍ਰੇਸ਼ਨ, ਐਫੀਡੇਵਿਟ ਤਸਦੀਕ, ਮਾਲ ਰਿਕਾਰਡਾਂ ਦੀ ਜਾਂਚ, ਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਦੀ ਸੇਵਾ), ਭਾਰ ਰਹਿਤ ਸਰਟੀਫਿਕੇਟ, ਗਿਰਵੀਨਾਮੇ ਦੀ ਇਕੁਇਟੀ ਐਂਟਰੀ, ਫਰਦ ਜਨਰੇਸ਼ਨ, ਦਸਤਾਵੇਜ਼ਾਂ ਦੀ ਕਾਊਂਟਰਸਾਈਨਿੰਗ, ਮੁਆਵਜ਼ੇ ਦੇ ਬਾਂਡ, ਬਾਰਡਰ ਸਰਟੀਫਿਕੇਟ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ.ਆਈ. ਦੇ ਦਸਤਾਵੇਜ਼ਾਂ 'ਤੇ ਕਾਊਂਟਰ ਦਸਤਖਤ, ਪੁਲਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲ), ਉਸਾਰੀ ਮਜ਼ਦੂਰਾਂ/ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰ) ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਆਮਦਨ ਅਤੇ ਸੰਪਤੀ ਸਰਟੀਫਿਕੇਟ (ਈ.ਡਬਲਯੂ. ਐੱਸ.), ਸ਼ਗਨ ਸਕੀਮ (ਕੇਸ ਦੀ ਮਨਜ਼ੂਰੀ ਲਈ), ਅਪੰਗਤਾ ਸਰਟੀਫਿਕੇਟ/ਯੂ ਡੀ ਆਈ ਡੀ ਕਾਰਡ, ਬਿਜਲੀ ਬਿੱਲ ਦਾ ਭੁਗਤਾਨ (ਪਾਵਰ) ਅਤੇ ਪੇਂਡੂ ਖੇਤਰ ਸਰਟੀਫਿਕੇਟ (ਪੇਂਡੂ) ਆਦਿ ਸ਼ਾਮਿਲ ਹਨ।
No comments:
Post a Comment