ਐਸ.ਏ.ਐਸ.ਨਗਰ,ਗੁਰਨਾਮ ਸਾਗਰ 10 ਸਤੰਬਰ : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਪਹਿਲ ਕਦਮੀ ‘ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਕੋਡਿੰਗ ਸਾਫਟਵੇਅਰ ਦੀ ਸਕਿਲ ਪੈਦਾ ਕਰਨ, ਜੋ ਆਉਣ ਆਲੇ ਸਮੇਂ ਵਿਚ ਨੌਕਰੀਆਂ ਪ੍ਰਾਪਤ ਕਰਨ ਜਾਂ ਆਪਣਾ ਕੰਮ ਕਰਨ ਵਿੱਚ ਸਹਾਈ ਹੋਵੇਗਾ, ਅੱਜ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਾਹਿਬਜਾਦਾ ਅਜੀਤ ਸਿੰਘ ਨਗਰ ਡਾ. ਗਿੰਨੀ ਦੁੱਗਲ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਮੁਖੀਆਂ ਲਈ ਸਪੈਸ਼ਲ ਵਰਕਸ਼ਾਪ/ਓਰੀਐਂਟੇਸ਼ਨ ਪ੍ਰੋਗਰਾਮ ਗਿਆਨ ਜਯੋਤੀ ਪਬਲਿਕ ਸਕੂਲ ਫੇਜ਼ 2 ਮੁਹਾਲੀ ਵਿਖੇ ਕਰਵਾਇਆ ਗਿਆ।
ਵਰਕਸ਼ਾਪ ਦੀ ਸ਼ੁਰੂਆਤ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅੰਗਰੇਜ ਸਿੰਘ ਨੇ ਸਭ ਵਰਕਸ਼ਾਪ ਦੀ ਮੁਢਲੀ ਜਾਣਕਾਰੀ ਦਿੱਤੀ। ਉਨ੍ਹਾਂ ਤੋਂ ਬਾਅਦ ਸ਼੍ਰੀ ਰਾਕੇਸ਼ ਸਹਿਗਲ ਨੇ ਕੋਡ ਯੋਗੀ ਪ੍ਰੋਗਰਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਲਈ ਆਨਲਾਈਨ ਕੋਡਿੰਗ ਕੋਰਸਿਜ਼ ਡਿਜ਼ਾਈਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਕੈਰੀਅਰ ਕੋਰਸਿਜ਼ ਪੂਰੀ ਤਰ੍ਹਾਂ ਮੁਫ਼ਤ ਹਨ ਅਤੇ 9ਵੀ ਤੋਂ 12ਵੀ ਸ਼੍ਰੇਣੀਆਂ ਦੇ ਵਿਦਿਆਰਥੀ ਇਸ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਉਨ੍ਹਾਂ ਦੀ ਕੰਪਨੀ ਨੌਕਰੀਆਂ ਪ੍ਰਾਪਤ ਕਰਨ ਵਿਚ ਵੀ ਸਹਾਇਤਾ ਕਰੇਗੀ।
ਇਸ ਤੋਂ ਇਲਾਵਾ “ਡ੍ਰੀਮ ਆਹੈਡ ਪ੍ਰੋ” ਪ੍ਰੋਗਰਾਮ ਬਾਰੇ ਸ਼੍ਰੀਮਤੀ ਪ੍ਰੀਤਿਕਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਪੈਸ਼ਲ ਸਾਈਕੋ-ਮੈਟ੍ਰਿਕ ਟੈਸਟਿੰਗ ਰਾਹੀਂ ਕਰੀਅਰ ਦੀ ਚੋਣ ਜਾਂ ਕੋਰਸਿਜ਼ ਦੀ ਚੋਣ ਲਈ ਉਚਿਤ ਮਾਰਗ ਦਰਸ਼ਨ ਕੀਤਾ ਜਾ ਸਕਦਾ ਹੈ। ਇਸ ਲਈ ਇਸ ਪ੍ਰੋਗਰਾਮ ਦਾ ਪੂਰਾ ਲਾਭ ਲੈਣ ਲਈ ਸਾਰੇ ਸਕੂਲਾਂ ਨੂੰ ਪ੍ਰੇਰਿਤ ਕੀਤਾ ਗਿਆ।
ਸ਼੍ਰੀਮਤੀ ਸ਼ਿਖਾ ਸੂਦ (ਸ਼ੂਲੀਨੀ ਯੂਨੀਵਰਸਿਟੀ) ਵੱਲੋਂ ਵਿਦਿਆਰਥੀਆਂ ਲਈ ਆਨਲਾਈਨ ਕੁਇਜ਼ ਪ੍ਰੋਗਰਾਮ QURIOSITY 2024 ਬਾਰੇ ਜਾਣਕਾਰੀ ਦਿੰਦਿਆਂਦੱਸਿਆ ਕਿ ਜਿਹੜੇ ਵਿਦਿਆਰਥੀਆਂ ਨੇ 90% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਉਹ ਇਸ ਵਿਚ ਭਾਗ ਲੈ ਸਕਦੇ ਹਨ ਅਤੇ ਸਕਾਲਰਸ਼ਿਪ ਅਤੇ ਇਨਾਮ ਪ੍ਰਾਪਤ ਕਰ ਸਕਦੇ ਹਨ।
ਵਰਕਸ਼ਾਪ ਵਿੱਚ ਉਚੇਚੇ ਤੌਰ ‘ਤੇ ਭਾਗ ਲੈਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਰਭੀ ਪਰਾਸ਼ਰ ਅਤੇ ਉਨ੍ਹਾਂ ਦੀ ਟੀਮ ਵੱਲੋਂ *ਪੋਸ਼ (ਮਹਿਲਾਵਾਂ ਦੇ ਕੰਮ ਵਾਲੇ ਸਥਾਨ ਤੇ ਸਰੀਰਕ ਸੋਸ਼ਣ ਨੂੰ ਰੋਕਣ, ਮਨਾਹੀ ਤੇ ਨਿਵਾਰਣ) ਐਕਟ* ਬਾਰੇ ਸਕੂਲਾਂ ਵਿਚ ਇੰਟਰਨਲ ਕੰਪਲੇਂਟ ਕਮੇਟੀਆਂ, ਮਹਿਲਾਵਾਂ ਲਈ ਕਾਨੂੰਨੀ ਸਹੂਲਤਾਂ ਅਤੇ ਕਨੂੰਨ ਬਾਰੇ ਜਾਣਕਾਰੀ ਦਿੱਤੀ।
ਸ਼੍ਰੀਮਤੀ ਮਾਨਸੀ ਅਤੇ ਸ਼੍ਰੀ ਜਗਪ੍ਰੀਤ ਸਿੰਘ ਨੇ ਪੰਜਾਬ ਸਕਿਲ ਡਿਵੈਲੋਪਮੇੰਟ ਮਿਸ਼ਨ ਬਾਰੇ ਵਿਦਿਆਰਥੀਆਂ ਲਈ ਵੱਖ-ਵੱਖ ਮੁਫ਼ਤ ਕੋਰਸ ਅਤੇ ਨੌਕਰੀਆਂ ਪ੍ਰਾਪਤ ਕਰਨ ਤੱਕ ਵਿਦਿਆਰਥੀਆਂ ਦੀ ਕਿਸ ਤਰਾਂ ਸਹਾਇਤਾ ਕੀਤੀ ਜਾਂਦੀ ਹੈ, ਬਾਰੇ ਦੱਸਿਆ ਅਤੇ ਪ੍ਰੋਗ੍ਰਾਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਉਸ ਤੋਂ ਬਾਅਦ "ਅਤੁਲ ਮਾਹੇਸ਼ਵਰੀਸਕਾਲਸ਼ਿਪ 2024" ਸਕੀਮ ਬਾਰੇ ਵਿਸਥਾਰਪੂਰਵਕ
ਅਜੈ ਕੁਮਾਰ ਸ਼ਰਮਾ (ਨੋਡਲ ਸਮੂਹ ਪ੍ਰੋਗਰਾਮ) ਨੇ ਦੱਸਿਆ।
ਅੰਤ ਵਿੱਚ ਜ਼ਿਲ੍ਹਾ ਸਿਖਿਆ ਅਫਸਰ (ਸੈ.ਸਿ) ਡਾ. ਗਿੰਨੀ ਦੁੱਗਲ ਨੇ ਵਰਕਸ਼ਾਪ ਦਾ ਸਾਰ ਦੱਸਦੇ ਅਤੇ ਸਮਾਪਨ ਕਰਦੇ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਗਿਆਨ ਜਯੋਤੀ ਸਕੂਲ ਦੇ ਪ੍ਰਿੰਸੀਪਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਵਰਕਸ਼ਾਪ ਕਰਵਾਉਣ ਲਈ ਪੂਰਾ ਸਹਿਯੋਗ ਕੀਤਾ।
ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਉਪ ਜਿਲ੍ਹਾ ਸਿਖਿਆ ਅਫਸਰ ਅੰਗਰੇਜ ਸਿੰਘ ਅਤੇ ਸ੍ਰੀਮਤੀ ਜਸਵੀਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।
No comments:
Post a Comment