SBP GROUP

SBP GROUP

Search This Blog

Total Pageviews

ਆਰ ਬੀ ਯੂ ਵਿਖੇ ਰੇਡੀਓਲੋਜੀ ਵਿਭਾਗ ਵਲੋਂ ਮਲਟੀ-ਡਿਟੈਕਟਰ ਕੰਪਿਊਟਿਡ ਟੋਮੋਗ੍ਰਾਫੀ ਵਿੱਚ ਉੱਭਰ ਰਹੇ ਇਨੋਵੇਸ਼ਨਾਂ ਅਤੇ ਭਵਿੱਖ ਦੇ ਰੁਝਾਨਾਂ 'ਤੇ ਪ੍ਰੋਗਰਾਮ

ਖਰੜ, 17  ਸਤੰਬਰ : ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜ਼ੀਓਥੈਰੇਪੀ ਅਤੇ ਰੇਡੀਓਲੋਜੀ  ਅਤੇ  ਇਮੇਜਿੰਗ ਟੈਕਨਾਲੋਜੀ ਵਿਭਾਗ  ਨੇ "ਮਲਟੀ-ਡਿਟੈਕਟਰ ਕੰਪਿਉਟਿਡ ਟੋਮੋਗ੍ਰਾਫੀ ਵਿੱਚ ਉੱਭਰਦੇ ਹੋਏ ਇਨੋਵੇਸ਼ਨ ਅਤੇ ਭਵਿੱਖ ਦੇ ਰੁਝਾਨ" ਦੇ ਥੀਮ 'ਤੇ ਤੀਜੇ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀਐਮਈ) ਪ੍ਰੋਗਰਾਮ ਦਾ ਆਯੋਜਨ ਕੀਤਾ।ਆਰਬੀਯੂ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਸੀ.ਐਮ.ਈ. ਦੇ ਆਯੋਜਨ ਵਿੱਚ ਰੇਡੀਓਲੋਜੀ ਵਿਭਾਗ ਦੇ ਉੱਦਮ ਦੀ ਸ਼ਲਾਘਾ ਕੀਤੀ।ਪ੍ਰੋਫੈਸਰ  ਮੋਹਨ ਭਾਗਵਤ  ਮੈਡੀਕਲ ਸੁਪਰਡੈਂਟ, ਅਤੇ ਮੁਖੀ ਹਸਪਤਾਲ ਪ੍ਰਸ਼ਾਸਨ ਅਤੇ ਬਾਇਓਸਟੈਟਿਕਸ ਪੀਜੀਆਈ, ਚੰਡੀਗੜ੍ਹ ਅਤੇ ਇੰਡੀਅਨ ਸੋਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟ (ਆਈਐਸਆਰਟੀ) ਦੇ ਪ੍ਰਧਾਨ ਮਹਿਮਾਨਾਂ ਵਿੱਚ ਸ਼ਾਮਲ ਸਨ। 


ਇਸ ਪ੍ਰੋਗਰਾਮ ਦੀ ਮੇਜ਼ਬਾਨੀ  ਇੰਡੀਅਨ ਸੋਸਾਇਟੀ ਆਫ ਰੇਡੀਓਗ੍ਰਾਫਰ ਐਂਡ ਟੈਕਨੋਲੋਜਿਸਟਸ ਚੰਡੀਗੜ੍ਹ ਚੈਪਟਰ, ਅਤੇ ਐਸੋਸੀਏਸ਼ਨ ਆਫ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ  ਪੀਜੀਆਈ ਚੰਡੀਗੜ੍ਹ।ਦੇ ਸਹਿਯੋਗ ਨਾਲ ਕੀਤੀ ਗਈ ਸੀ। ਸੀ.ਐਮ.ਈ. ਦਾ ਮੁੱਖ ਉਦੇਸ਼ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਰੇਡੀਓਲੌਜੀਕਲ ਟੈਕਨੋਲੋਜਿਸਟ ਅਤੇ ਵਿਦਿਆਰਥੀਆਂ ਲਈ ਇੱਕ ਰਿਫਰੈਸ਼ਰ ਕੋਰਸ ਪ੍ਰਦਾਨ ਕਰਨਾ ਸੀ, ਜਿਸ ਨਾਲ ਉਹਨਾਂ ਨੂੰ ਖੇਤਰ ਵਿੱਚ ਨਵੀਨਤਮ ਤਰੱਕੀ ਦੇ ਨਾਲ-ਨਾਲ ਰਹਿਣ ਦੇ ਯੋਗ ਬਣਾਇਆ ਜਾ ਸਕੇ। ਇਸ ਸਮਾਗਮ ਵਿੱਚ ਲਗਭਗ 250 ਡੈਲੀਗੇਟਾਂ ਨੇ ਭਾਗ ਲਿਆ।ਡਾ: ਲਲਿਤ ਕੁਮਾਰ ਗੁਪਤਾ, ਪ੍ਰੋ. ਕਮ ਡੀਨ ਯੂ ਐਸ ਪੀ ਆਰ , ਇਸ ਸਮਾਗਮ  ਦੇ ਚੇਅਰਪਰਸਨ ਸਨ, ਜਦਕਿ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਤੋਂ ਆਦਿਤਿਆ ਨਾਗਰਥ ਆਰਗੇਨਾਈਜ਼ਿੰਗ ਚੇਅਰਪਰਸਨ ਸਨ। ਵਿਗਿਆਨਕ ਪ੍ਰੋਗਰਾਮ ਨੂੰ ਦੋ ਸੈਸ਼ਨਾਂ ਵਿੱਚ ਵੰਡਿਆ  ਗਿਆ ਸੀ, ਜਿਸ ਵਿੱਚ ਅੱਠ ਉੱਘੇ ਬੁਲਾਰੇ ਸ਼ਾਮਲ ਸਨ।ਹਰ ਇੱਕ ਨੇ ਰੇਡੀਓਲੋਜੀ ਵਿੱਚ ਤਰੱਕੀਆਂ ਅਤੇ ਰੁਝਾਨਾਂ ਬਾਰੇ ਕਈ ਮੁੱਲਵਾਨ ਵਿਚਾਰ ਪ੍ਰਦਾਨ ਕੀਤੇ।ਸਮਾਪਤੀ ਸਮਾਰੋਹ ਦੌਰਾਨ, ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਅਤੇ ਨੂੰ ਪੁਰਸਕਾਰ ਅਤੇ ਭਾਗੀਦਾਰੀ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਚਿਤਕਾਰਾ ਯੂਨੀਵਰਸਿਟੀ, ਅਰੋਗਯਮ ਇੰਸਟੀਚਿਊਟ ਆਫ ਪੈਰਾਮੈਡੀਕਲ ਐਂਡ ਅਲਾਈਡ ਸਾਇੰਸਜ਼, ਸੀਟੀ ਯੂਨੀਵਰਸਿਟੀ, ਤੀਰਥੰਕਰ ਮਹਾਵੀਰ ਯੂਨੀਵਰਸਿਟੀ,ਕੋਰ (ਸੀਓਈਆਰ)  ਯੂਨੀਵਰਸਿਟੀ, ਐਸ ਜੀ ਟੀ   ਯੂਨੀਵਰਸਿਟੀ, ਅਤੇ ਪੀ ਜੀ ਆਈ  ਐਮ ਈ ਆਰ ਚੰਡੀਗੜ੍ਹ ਆਪਣੀ ਸਰਗਰਮ ਸ਼ਮੂਲੀਅਤ ਲਈ ਪ੍ਰਸੰਸਾ ਪੱਤਰ ਦਿੱਤੇ ਗਏ ।ਆਈ ਐਸ ਆਰ ਟੀ  ਅਤੇ ਅੰਮ੍ਰਿਤ ਨੂੰ ਮੈਡੀਕਲ ਇਮੇਜਿੰਗ ਅਭਿਆਸਾਂ ਨੂੰ ਅੱਗੇ ਵਧਾਉਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਵਿੱਚ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਡਾ: ਐੱਸ.ਕੇ. ਬਾਂਸਲ, ਡੀਨ ਅਕਾਦਮਿਕ, ਅਤੇ ਪ੍ਰੋ. (ਡਾ.) ਵੀ.ਕੇ. ਬੰਗਾ, ਡਾਇਰੈਕਟਰ ਕੁਆਲਿਟੀ ਕੰਟਰੋਲ ਆਫ਼ ਐਜੂਕੇਸ਼ਨ, ਨੇ ਸਮਾਗਮ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਸਮਾਗਮ ਵਿੱਚ ਸਹਾਇਕ ਪ੍ਰੋਫੈਸਰ ਮਮਤਾ ਪਾਂਡਾ ਨੇ ਆਰਗੇਨਾਈਜ਼ਿੰਗ ਸਕੱਤਰ ਦੀ ਭੂਮਿਕਾ ਨਿਭਾਈ, ਜਦਕਿ  ਵਰਸ਼ਦੀਪ ਕੌਰ ਨੇ ਸਹਿ-ਸੰਗਠਨ ਸਕੱਤਰ ਵਜੋਂ ਸੇਵਾ ਨਿਭਾਈ।

No comments:


Wikipedia

Search results

Powered By Blogger